ਚੰਡੀਗੜ੍ਹ:ਕੋਰੋਨਾ ਤੇ ਦੌਰਾਨ ਲੋਕੀਂ ਆਪਣੇ ਘਰਾਂ ਦੇ ਵਿੱਚ ਬੰਦ ਰਹੇ। ਜਿਸ ਕਾਰਨ ਉਨ੍ਹਾਂ ਦੇ ਮੈਂਟਲ ਹੈਲਥ (Mental Health) ਤੇ ਅਸਰ ਪਿਆ ਪਰ ਹਾਲੇ ਦੇ ਵਿਚ ਇਹ ਵੀ ਸਾਹਮਣੇ ਆਇਆ ਕਿ ਲੌਕਡਾਊਨ (Lockdown) ਦਾ ਅਸਰ ਬੱਚਿਆਂ ਦੇ ਮਾਨਸਿਕ ਵਿਕਾਸ ਉੱਤੇ ਵੀ ਪਿਆ ਹੈ ਕਿਉਂਕਿ ਇਹ ਉਨ੍ਹਾਂ ਦੇ ਵਿਕਾਸ ਦੀ ਉਮਰ ਹੁੰਦੀ ਹੈ ਪਰ ਉਹ ਘਰਾਂ ਦੇ ਵਿੱਚ ਬੰਦ ਰਹੇ ਕੋਈ ਫਿਜੀਕਲ ਐਕਟੀਵਿਟੀ ਨਹੀਂ ਹੋਈ ਅਤੇ ਬੱਚਿਆਂ ਦੇ ਵਿੱਚ ਕਾਫ਼ੀ ਜ਼ਿਆਦਾ ਬਦਲਾਅ ਦੇਖੇ ਜਾ ਸਕਦੇ ਹੈ।ਇਸ ਦੌਰਾਨ ਬੱਚੇ ਚਿੜਚਿੜੇ ਹੋ ਗਏ ਹਨ ਬੱਚਿਆਂ ਦੇ ਡਾਕਟਰ ਰਮਣੀਕ ਬੇਦੀ ਨੇ ਦੱਸਿਆ ਕਿ ਇਹ ਸਾਰਾ ਕੁਝ ਬੱਚਿਆਂ ਦੀ ਫਿਜ਼ੀਕਲ ਐਕਟੀਵਿਟੀ ਨਾ ਹੋਣ ਕਾਰਨ ਹੋਇਆ ਹੈ। ਡਾ.ਰਮਣੀਕ ਬੇਦੀ ਨੇ ਦੱਸਿਆ ਕਿ ਮਾਪਿਆਂ ਨੂੰ ਚਾਹੀਦਾ ਹੈ ਕਿ ਆਪਣੇ ਬੱਚਿਆਂ ਨੂੰ ਹੋਰ ਕਿਤੇ ਨਹੀਂ ਤਾਂ ਪਾਰਕ ਵਿੱਚ ਲੈ ਕੇ ਜਾਣ ਤਾਂ ਜੋ ਉਹ ਬੱਚਿਆਂ ਦੇ ਨਾਲ ਖੇਡ ਸਕਣ।
ਬੱਚਿਆਂ ਦੇ ਵਿਵਹਾਰ ਵਿੱਚ ਆ ਰਿਹਾ ਕਾਫੀ ਬਦਲਾਅ
ਡਾ.ਰਮਣੀਕ ਬੇਦੀ ਨੇ ਦੱਸਿਆ ਕਿ ਇਹ ਬਹੁਤ ਗੰਭੀਰ ਮੁੱਦਾ ਹੈ ਜੋ ਕਿ ਕਰੋਨਾ ਦਾ ਅਸਰ ਬੱਚਿਆਂ ਦੀ ਮੈਂਟਲ ਹੈਲਥ ਤੇ ਪੈ ਰਿਹਾ ਹੈ ਬੱਚਿਆਂ ਦੀ ਰੁਟੀਨ ਪੂਰੀ ਤਰ੍ਹਾਂ ਨਾਲ ਵਿਗੜ ਗਈ ਹੈ। ਸਾਰਾ ਦਿਨ ਬੱਚੇ ਟੀਵੀ ਅਤੇ ਮੋਬਾਈਲ ਵੇਖਦੇ ਰਹਿੰਦੇ ਹਨ।ਜਿਸ ਦਾ ਅਸਰ ਉਨ੍ਹਾਂ ਦੀ ਅੱਖਾਂ ਤੇ ਤਾਂ ਪੈ ਹੀ ਰਿਹਾ ਹੈ।ਉਨ੍ਹਾਂ ਦੇ ਮਾਨਸਿਕ ਵਿਕਾਸ ਵੀ ਇਸ ਕਾਰਨ ਰੁੱਕ ਰਿਹਾ ਹੈ। ਉਨ੍ਹਾਂ ਦਾ ਬੱਚਾ ਸਹੀ ਤਰੀਕੇ ਦੇ ਨਾਲ ਖਾਣਾ ਨਹੀਂ ਖਾ ਰਿਹਾ ਹੈ, ਨਾ ਨੀਂਦ ਟਾਈਮ ਨਾਲ ਖਹਿੰਦੀ ਹੈ, ਚਿੜਚਿੜਾ ਹੋ ਗਿਆ ਹੈ ਅਤੇ ਜ਼ਿੱਦ ਕਾਫੀ ਕਰਨ ਲੱਗ ਪਿਆ ਹੈ।
ਬੱਚਿਆਂ ਦੇ ਵਿੱਚ ਵਧ ਰਿਹਾ ਹੈ ਮੋਟਾਪਾ
ਡਾ. ਰਮਣੀਕ ਬੇਦੀ ਨੇ ਕਿਹਾ ਕਿ ਕਿਉਂਕਿ ਬੱਚੇ ਸਾਰਾ ਦਿਨ ਘਰ ਹੀ ਰਹਿੰਦਾ ਹੈ ਅਤੇੇ ਟੀ ਵੀ, ਮੋਬਾਇਲ, ਕੰਪਿਊਟਰ, ਲੈਪਟਾਪ, ਟੈਬ ਤੇ ਲੱਗੇ ਰਹਿੰਦੇ ਹਨ।ਉਨ੍ਹਾਂ ਦੀ ਭੁੱਖ ਵੀ ਵਧ ਗਈ ਹੈ। ਜਿਸ ਦੇ ਲਈ ਉਹ ਘਰ ਦਾ ਖਾਣਾ ਪਸੰਦ ਨਹੀਂ ਕਰਦੇ ਅਤੇ ਚਿੜੇ ਜੰਕ ਫੂਡ ਆਰਡਰ ਹੋ ਜਾਂਦੇ ਹਨ।
ਮਾਪਿਆਂ ਨੂੰ ਨਿਭਾਉਣੀ ਹੋਵੇਗੀ ਜ਼ਿੰਮੇਵਾਰੀ
ਆਪਣੇ ਬੱਚਿਆਂ ਦੇ ਮਾਨਸਿਕ ਵਰਤਾਅ ਵਿਚ ਜਿਹੜਾ ਬਦਲਾਅ ਆ ਰਿਹਾ ਹੈ।ਉਸ ਨੂੰ ਠੀਕ ਕਰਨ ਦੇ ਲਈ ਮਾਪਿਆਂ ਨੂੰ ਜ਼ਿੰਮੇਵਾਰੀ ਨਿਭਾਉਣੀ ਹੋਵੇਗੀ।ਬੱਚਿਆਂ ਨੂੰ ਜਿੰਨਾ ਹੋ ਸਕੇ ਇਲੈਕਟ੍ਰਾਨਿਕ ਗੈਜੇਟਸ ਤੋਂ ਦੂਰ ਰੱਖਣਾ ਪਵੇਗਾ।ਉਨ੍ਹਾਂ ਦੇ ਨਾਲ ਖੇਡਣਾ ਪਏਗਾ ਖ਼ਾਸਕਰ ਫਿਜ਼ੀਕਲ ਗੇਮਸ ਜਿਹੜਾ ਉਨ੍ਹਾਂ ਨੂੰ ਐਕਟਿਵ ਰੱਖੇ।ਇਸ ਤੋਂ ਇਲਾਵਾ ਹੋ ਸਕੇ ਤਾਂ ਉਨ੍ਹਾਂ ਨੂੰ ਰੋਜ਼ ਸਵੇਰੇ ਸ਼ਾਮ ਭਾਰਤ ਲੈ ਕੇ ਜਾਣਾ ਚਾਹੀਦਾ ਹੈ ਤਾਂ ਜੋ ਉਹ ਹੋਰ ਬੱਚਿਆਂ ਦੇ ਨਾਲ ਮਿਲ ਸਕਣ।
ਬੱਚਿਆਂ ਹੋ ਰਹੇ ਪਰੇਸ਼ਾਨ
ਬੱਚੇ ਦੀ ਮਾਂ ਰਸਨਾ ਨੇ ਦੱਸਿਆ ਕਿ ਉਨ੍ਹਾਂ ਦੀ ਦੋ ਬੱਚੇ ਹਨ। ਸਕੂਲ ਬੰਦ ਹੋਣ ਕਾਰਨ ਬੱਚੇ ਸਾਰੇ ਦਿਨ ਆਨਲਾਈਨ ਹੀ ਲੱਗੇ ਰਹਿੰਦੇ ਹੈ।ਜਿਸ ਕਰਕੇ ਉਨ੍ਹਾਂ ਦਾ ਬੱਚਾ ਚਿੜਚਿੜਾ ਹੋ ਗਿਆ ਹੈ।ਬੱਚੇ ਫਿਜ਼ੀਕਲ ਐਕਟੀਵਿਟੀ ਮਿਸ ਕਰ ਰਹੇ ਹਨ।
ਇਹ ਵੀ ਪੜੋ:GMCH-32 ਦੀ ਡਾਕਟਰ ਨਾਲ ਛੇੜਛਾੜ ਮਾਮਲੇ ’ਚ ਮੁਲਜ਼ਮ ਟੈਕਨੀਸ਼ੀਅਨ ਦੀ ਜਮਾਨਤ ਅਰਜੀ ਰੱਦ