ETV Bharat / city

ਚੰਨੀ ਨੇ ਰਾਜਪਾਲ ਨੂੰ ਸੌਂਪੀ ਲਿਸਟ, ਐਤਵਾਰ ਨੂੰ 4:30 ਵਜੇ ਹੋਵੇਗਾ ਨਵੀਂ ਕੈਬਨਿਟ ਦਾ ਸਹੁੰ ਚੁੱਕ ਸਮਾਗਮ

ਜਲਦ ਬਣੇਗੀ ਮੁੱਖ ਮੰਤਰੀ ਚੰਨੀ ਦੀ ਨਵੀਂ ਟੀਮ
ਜਲਦ ਬਣੇਗੀ ਮੁੱਖ ਮੰਤਰੀ ਚੰਨੀ ਦੀ ਨਵੀਂ ਟੀਮ
author img

By

Published : Sep 25, 2021, 11:50 AM IST

Updated : Sep 25, 2021, 2:27 PM IST

12:54 September 25

ਚੰਨੀ ਨੇ ਰਾਜਪਾਲ ਨੂੰ ਸੌਂਪੀ ਲਿਸਟ, ਐਤਵਾਰ ਨੂੰ 4:30 ਵਜੇ ਹੋਵੇਗਾ ਨਵੀਂ ਕੈਬਨਿਟ ਦਾ ਸਹੁੰ ਚੁੱਕ ਸਮਾਗਮ

ਐਤਵਾਰ ਨੂੰ 4:30 ਵਜੇ ਹੋਵੇਗਾ ਨਵੀਂ ਕੈਬਨਿਟ ਦਾ ਸਹੁੰ ਚੁੱਕ ਸਮਾਗਮ

12:47 September 25

ਰਾਜਪਾਲ ਨੂੰ ਮਿਲਣ ਪਹੁੰਚੇ ਮੁੱਖ ਮੰਤਰੀ ਚੰਨੀ

ਪੰਜਾਬ ਕੈਬਨਿਟ ਦੇ ਚਿਹਰਿਆਂ ਦਾ ਕੁੱਝ ਹੀ ਦੇਰ 'ਚ ਐਲਾਨ ਹੋ ਸਕਦਾ ਹੈ ਮੁੱਖ ਮੰਤਰੀ ਚਰਨਜੀਤ ਚੰਨੀ ਵੀ ਰਾਜ ਭਵਨ ਰਾਜਪਾਲ ਨੂੰ ਮਿਲਣ ਲਈ ਪਹੁੰਚ ਚੁੱਕੇ ਹਨ।  

12:34 September 25

ਸੁਖਜਿੰਦਰ ਰੰਧਾਵਾ ਪਹੁੰਚੇ ਪੰਜਾਬ ਰਾਜਭਵਨ

ਪੰਜਾਬ ਕੈਬਨਿਟ ਦੇ ਚਿਹਰਿਆਂ ਦਾ ਕੁੱਝ ਹੀ ਦੇਰ ਚ ਐਲਾਨ ਹੋ ਸਕਦਾ ਹੈ ਡਿਪਟੀ ਸੀਐੱਮ ਰਾਜਭਵਨ ਪਹੁੰਚ ਚੁੱਕੇ ਹਨ ਤੇ ਮੁੱਖ ਮੰਤਰੀ ਚਰਨਜੀਤ ਚੰਨੀ ਵੀ ਰਾਜ ਭਵਨ ਲਈ ਰਵਾਨਾ ਹੋ ਚੁੱਕੇ ਹਨ। 

12:17 September 25

ਇਹ ਹੋ ਸਕਦੇ ਨੇ ਕੈਬਨਿਟ ਦੇ ਚਿਹਰੇ!

ਚੰਡੀਗੜ੍ਹ: ਸੂਤਰਾਂ ਮੁਤਾਬਿਕ ਕੈਪਟਨ ਅਮਰਿੰਦਰ ਸਿੰਘ ਕੈਬਨਿਟ ਵਿੱਚ ਸ਼ਾਮਲ ਬਲਬੀਰ ਸਿੱਧੂ, ਰਾਣਾ ਗੁਰਮੀਤ ਸੋਢੀ, ਗੁਰਪ੍ਰੀਤ ਸਿੰਘ ਕਾਂਗੜ, ਸਾਧੂ ਸਿੰਘ ਧਰਮਸੋਤ ਅਤੇ ਸੁੰਦਰ ਸ਼ਾਮ ਅਰੋੜਾ ਨੂੰ ਚੰਨੀ ਨੇ ਬਾਹਰ ਦਾ ਰਸਤਾ ਦਿਖਾਇਆ ਹੈ। ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਅੱਜ ਦੁਪਹਿਰ ਬਾਅਦ ਕੈਬਨਿਟ ਦਾ ਅਧਿਕਾਰਤ ਐਲਾਨ ਕਰ ਦਿੱਤਾ ਜਾਵੇਗਾ। ਕੈਪਟਨ ਖੇਮੇ ਦੇ ਜੋ ਲੋਕ ਮੰਤਰੀ ਮੰਡਲ ਵਿੱਚ ਸ਼ਾਮਲ ਹੋ ਸਕਦੇ ਹਨ ਉਨ੍ਹਾਂ ਵਿੱਚ ਬ੍ਰਹਮ ਮਹਿੰਦਰਾ, ਭਰਤ ਭੂਸ਼ਣ ਆਸ਼ੂ, ਵਿਜੈ ਇੰਦਰਾ ਸਿੰਗਲਾ ਦੇ ਨਾਂਅ ਹੋਣਗੇ।

11:51 September 25

ਕੁੱਝ ਹੀ ਸਮੇਂ ਬਾਅਦ ਹੋੋਵੇਗਾ ਨਵੇਂ ਚਿਹਰਿਆਂ ਦਾ ਐਲਾਨ

ਚੰਡੀਗੜ੍ਹ: ਸਭ ਦੀਆਂ ਨਜ਼ਰਾਂ ਇਸ ਖਬਰ 'ਤੇ ਹਨ ਕਿ ਆਖਿਰ ਕਾਂਗਰਸ ਦੀ ਕੈਬਨਿਟ ਚ ਨਵੇਂ ਚਿਹਰੇ ਕੌਣ ਹੋਣਗੇ ਇਸਦਾ ਇੰਤਜ਼ਾਰ ਜਲਦ ਹੀ ਖਤਮ ਹੋਣ ਵਾਲਾ ਹੈ।  ਮੁੱਖ ਮੰਤਰੀ ਪੰਜਾਬ ਨੇ 12:30 ਵਜੇ ਰਾਜਪਾਲ ਨੂੰ ਮਿਲਣ ਦਾ ਸਮਾਂ ਮੰਗਿਆ ਹੈ।  

11:36 September 25

ਜਲਦ ਹੋਵੇਗਾ ਚੰਨੀ ਦੀ ਨਵੀਂ ਟੀਮ ਦਾ ਐਲਾਨ

ਚੰਡੀਗੜ੍ਹ: ਪੰਜਾਬ ਦੀ ਸਿਆਸਤ ਨਾਲ ਜੁੜੀ ਸਭਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ,ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਕੈਬਨਿਟ ਦਾ ਵਿਸਥਾਰ ਹੋ ਰਿਹਾ ਹੈ। ਮੁੱਖ ਮੰਤਰੀ ਪੰਜਾਬ ਨੇ 12:30 ਵਜੇ ਰਾਜਪਾਲ ਨੂੰ ਮਿਲਣ ਦਾ ਸਮਾਂ ਮੰਗਿਆ ਹੈ।  

ਜਾਣਕਾਰੀ ਮੁਤਾਬਕ ਅੱਜ ਦੁਪਹਿਰ ਬਾਅਦ ਕੈਬਨਿਟ ਮੰਤਰੀਆਂ ਦੀ ਲਿਸਟ ਆ ਸਕਦੀ ਹੈ ਅਤੇ ਉਸ ਤੋਂ ਬਾਅਦ ਰਾਜਪਾਲ ਤੋਂ ਸਮਾਂ ਲਿਆ ਜਾਵੇਗਾ। ਤੁਹਾਨੂੰ ਦੱਸ ਦਈਏ ਕਿ ਅਸਤੀਫਾ ਦੇਣ ਵੇਲੇ ਕੈਪਟਨ ਨੇ ਕਿਹਾ ਸੀ ਕਿ 3 ਵਾਰ ਦਿੱਲੀ ਬੁਲਾਇਆ ਗਿਆ ਮੈਨੂੰ ਅਤੇ ਬੇਇਜ਼ੱਤ ਕੀਤਾ। ਕਾਂਗਰਸ ਹਾਈ ਕਮਾਨ ਇਕ ਵਾਰ ਵਿਚ ਫੈਸਲਾ ਨਹੀਂ ਲੈ ਸਕੀ। ਹੁਣ ਚੰਨੀ ਨੂੰ ਵੀ 2 ਵਾਰ ਬੁਲਾਇਆ ਗਿਆ। ਸੀ.ਐਮ. ਬਣਨ ਤੋਂ ਬਾਅਦ ਉਹ ਤਿੰਨ ਵਾਰ ਦਿੱਲੀ ਜਾ ਚੁੱਕੇ ਹਨ ਪਰ ਅਜੇ ਤੱਕ ਕੋਈ ਫੈਸਲਾ ਨਹੀਂ ਨਿਕਲਿਆ।

Last Updated : Sep 25, 2021, 2:27 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.