ETV Bharat / city

ਕਿਸਾਨੀ ਸੰਘਰਸ਼ ਦੀ ਤਰ੍ਹਾਂ ਐੱਸਜੀਪੀਸੀ ਨੂੰ ਛੁਡਾਉਣ ਲਈ ਵੀ ਚਲਾਵਾਂਗੇ ਮੂਵਮੈਂਟ: ਢੀਂਡਸਾ - ਸੁਖਦੇਵ ਸਿੰਘ ਢੀਂਡਸਾ

ਸ਼੍ਰੋਮਣੀ ਅਕਾਲੀ ਦਲ ਦੇ 100 ਸਾਲਾ ਸਥਾਪਨਾ ਦਿਵਸ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਵੱਲੋਂ ਕਿਸਾਨੀ ਸੰਘਰਸ਼ ਦੀ ਤਰ੍ਹਾਂ ਐਸਜੀਪੀਸੀ ਨੂੰ ਬਾਦਲਾਂ ਤੋਂ ਛੁਡਾਉਣ ਲਈ ਵੀ ਸੰਘਰਸ਼ ਵਿੱਢਿਆ ਜਾਵੇਗਾ।

ਸੁਖਦੇਵ ਸਿੰਘ ਢੀਂਡਸਾ
ਸੁਖਦੇਵ ਸਿੰਘ ਢੀਂਡਸਾ
author img

By

Published : Dec 15, 2020, 11:55 AM IST

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ 100 ਸਾਲ ਪੂਰੇ ਹੋਣ 'ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵੱਲੋਂ ਬਣਾਈ ਗਈ ਨਵੀਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟ ਨੇ ਚੰਡੀਗਡ਼੍ਹ ਪ੍ਰੈਸ ਕਲੱਬ ਵਿਖੇ ਪ੍ਰੈਸ ਵਾਰਤਾ ਕਰ ਸੁਖਬੀਰ ਸਿੰਘ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ 'ਤੇ ਰੱਜ ਕੇ ਨਿਸ਼ਾਨੇ ਸਾਧੇ। ਇਸ ਦੌਰਾਨ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕਰਦਿਆਂ ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਬਚਾਉਣ ਲਈ ਹੀ ਸ਼੍ਰੋਮਣੀ ਅਕਾਲੀ ਦਲ ਹੋਂਦ ਵਿੱਚ ਆਈ ਸੀ ਅਤੇ ਹਮੇਸ਼ਾ ਹੀ ਧਰਮ ਉੱਪਰ 'ਤੇ ਪਾਰਟੀ ਹੇਠਾਂ ਰਹੀ ਹੈ ਪਰ ਸੁਖਬੀਰ ਬਾਦਲ ਦੇ ਆਉਂਦੇ ਹੀ ਧਰਮ ਹੇਠਾਂ ਅਤੇ ਸਿਆਸੀ ਪਾਰਟੀ ਉੱਪਰ ਕਰ ਦਿੱਤੀ ਗਈ ਅਤੇ ਸੁਖਬੀਰ ਸਿੰਘ ਬਾਦਲ ਇੱਕ ਕਾਰਪੋਰੇਟ ਵਜੋਂ ਪਾਰਟੀ ਨੂੰ ਚਲਾਉਣ ਲੱਗ ਪਏ ਜਿਸ ਦੇ ਰੋਸ ਵਜੋਂ ਉਨ੍ਹਾਂ ਨੂੰ ਵੱਖ ਹੋਣਾ ਪਿਆ।

ਸੁਖਦੇਵ ਸਿੰਘ ਢੀਂਡਸਾ

ਕਿਸਾਨੀ ਸੰਘਰਸ਼ ਬਾਰੇ ਬੋਲਦਿਆਂ ਸੁਖਦੇਵ ਢੀਂਡਸਾ ਨੇ ਕਿਹਾ ਕਿ ਹਰ ਧਰਮ ਦੇ ਲੋਕ ਇਸ ਸੰਘਰਸ਼ ਦਾ ਹਿੱਸਾ ਬਣ ਰਹੇ ਹਨ ਅਤੇ ਖ਼ਾਸਕਰ ਹਰਿਆਣਾ ਜੋ ਕਿ ਪਾਣੀਆਂ ਦੇ ਮੁੱਦੇ 'ਤੇ ਪੰਜਾਬ ਨਾਲ ਲੜਦਾ ਸੀ ਉਹ ਵੀ ਇਕੱਠੇ ਹੋ ਗਏ ਹਨ। ਢੀਂਡਸਾ ਨੇ ਕਿਹਾ ਕਿ ਪਹਿਲਾਂ ਖੇਤੀਬਾੜੀ ਕਾਨੂੰਨ ਰੱਦ ਕਰਵਾਉਣ ਦਾ ਸੰਘਰਸ਼ ਲੜਿਆ ਜਾਵੇ ਪਾਣੀਆਂ ਦੇ ਮੁੱਦੇ ਦਾ ਬਾਅਦ ਵਿੱਚ ਬੈਠ ਕੇ ਹੱਲ ਕੱਢ ਲਿਆ ਜਾਵੇਗਾ।

ਸੁਖਦੇਵ ਸਿੰਘ ਢੀਂਡਸਾ ਨੇ ਇਹ ਵੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਵੱਲੋਂ ਕਿਸਾਨੀ ਸੰਘਰਸ਼ ਦੀ ਤਰ੍ਹਾਂ ਐੱਸਜੀਪੀਸੀ ਨੂੰ ਬਾਦਲਾਂ ਤੋਂ ਛੁਡਾਉਣ ਲਈ ਵੀ ਸੰਘਰਸ਼ ਵਿੱਢਿਆ ਜਾਵੇਗਾ।

2022 ਵਿੱਚ ਤੀਜਾ ਧਿਰ ਮੁੜ ਸਿਆਸਤ ਵਿੱਚ ਉੱਭਰ ਸਕਦਾ ਹੈ ਜਾਂ ਨਹੀਂ ਇਸ ਦੇ ਜਵਾਬ 'ਚ ਢੀਂਡਸਾ ਨੇ ਕਿਹਾ ਕਿ ਕਾਂਗਰਸ ਭਾਜਪਾ ਅਤੇ ਅਕਾਲੀ ਦਲ ਤੋਂ ਇਲਾਵਾ ਉਨ੍ਹਾਂ ਦੀ ਡੈਮੋਕਰੈਟਿਕ ਪਾਰਟੀ ਕਿਸੇ ਨਾਲ ਵੀ ਗੱਠਜੋੜ ਕਰ ਸਕਦੀ ਹੈ ਤੇ ਨਾਲ ਹੀ ਢੀਂਡਸਾ ਨੇ ਕਿਹਾ ਕਿ ਕਿਸਾਨੀ ਸੰਘਰਸ਼ ਲੜ ਰਹੇ ਕਿਸਾਨ ਆਗੂਆਂ ਨਾਲ ਵੀ ਸਿਆਸਤ ਵਿੱਚ ਆਉਣ ਬਾਰੇ ਗੱਲਬਾਤ ਕੀਤੀ ਜਾ ਸਕਦੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.