ਚੰਡੀਗੜ੍ਹ: ਪਿਛਲੇ ਕਈ ਦਿਨਾਂ ਤੋਂ ਚੰਡੀਗੜ੍ਹ ਦਾ ਮੌਸਮ(Chandigarh weather change) ਲਗਾਤਾਰ ਬਦਲ ਰਿਹਾ ਹੈ। ਚੰਡੀਗੜ੍ਹ 'ਚ ਦਿਨ ਸਮੇਂ ਧੁੱਪ ਰਹਿੰਦੀ ਹੈ ਤਾਂ ਸ਼ਾਮ ਜਾਂ ਰਾਤ ਨੂੰ ਮੀਂਹ ਪੈਣਾ ਸ਼ੁਰੂ ਹੋ ਜਾਂਦਾ ਹੈ। ਸ਼ੁੱਕਰਵਾਰ ਸ਼ਾਮ ਨੂੰ ਵੀ ਚੰਡੀਗੜ੍ਹ ਦੇ ਮੌਸਮ ਵਿੱਚ ਤਬਦੀਲੀਆਂ ਵੇਖੀਆਂ ਗਈਆਂ।
ਦਿਨ ਵੇਲੇ ਚੰਡੀਗੜ੍ਹ ਵਿੱਚ ਧੁੱਪ ਰਹੀ, ਪਰ ਅਚਾਨਕ ਸ਼ਾਮ ਨੂੰ ਬਾਰਿਸ਼ ਹੋਣ ਲੱਗੀ। ਬਾਰਿਸ਼ ਦੀ ਸ਼ੁਰੂਆਤ ਦੇ ਨਾਲ ਹੀ ਤਾਪਮਾਨ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ ਹੈ। ਚੰਡੀਗੜ੍ਹ ਵਿੱਚ ਵੱਧ ਤੋਂ ਵੱਧ ਤਾਪਮਾਨ ਲਗਭਗ 35 ਡਿਗਰੀ ਅਤੇ ਘੱਟੋ ਘੱਟ ਤਾਪਮਾਨ 25 ਡਿਗਰੀ ਦੇ ਆਸ ਪਾਸ ਹੈ।
ਸ਼ੁੱਕਰਵਾਰ ਸ਼ਾਮ ਨੂੰ ਹੋਈ ਬਾਰਿਸ਼ ਕਾਰਨ ਮੌਸਮ 'ਚ ਤਕਰੀਬਨ 3 ਡਿਗਰੀ ਦੀ ਗਿਰਾਵਟ ਆਈ। ਜਿੱਥੇ ਦਿਨ ਵੇਲੇ ਚੰਡੀਗੜ੍ਹ ਦਾ ਤਾਪਮਾਨ 34 ਡਿਗਰੀ ਦੇ ਆਸ ਪਾਸ ਸੀ। ਉਥੇ ਹੀ ਬਾਰਿਸ਼ ਤੋਂ ਬਾਅਦ ਤਾਪਮਾਨ 31 ਡਿਗਰੀ ਤੱਕ ਪਹੁੰਚ ਗਿਆ।
ਆਉਣ ਵਾਲੇ ਦਿਨਾਂ 'ਚ ਚੰਡੀਗੜ੍ਹ ਦਾ ਮੌਸਮ ਕਿਵੇਂ ਰਹੇਗਾ?
ਜੇਕਰ ਅਸੀਂ ਆਉਣ ਵਾਲੇ ਦਿਨਾਂ ਦੀ ਗੱਲ ਕਰੀਏ ਤਾਂ ਸ਼ਨੀਵਾਰ ਅਤੇ ਐਤਵਾਰ ਨੂੰ ਆਸਮਾਨ 'ਚ ਬੱਦਲਵਾਈ ਰਹੇਗੀ ਅਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ, ਜਦੋਂਕਿ ਐਤਵਾਰ ਤੋਂ ਬਾਅਦ ਮੌਸਮ ਗਰਮ ਰਹੇਗਾ। ਸੋਮਵਾਰ ਤੋਂ ਅਗਲੇ ਕਈ ਦਿਨਾਂ ਤੱਕ ਚੰਡੀਗੜ੍ਹ ਵਿੱਚ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਇਸ ਤੋਂ ਇਲਾਵਾ ਅਗਲੇ ਹਫ਼ਤੇ ਦਾ ਤਾਪਮਾਨ 36 ਡਿਗਰੀ ਤੋਂ 39 ਡਿਗਰੀ ਦੇ ਵਿਚਕਾਰ ਰਹੇਗਾ, ਜਦੋਂਕਿ ਘੱਟੋ ਘੱਟ ਤਾਪਮਾਨ 25 ਤੋਂ 27 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।
ਦਿੱਲੀ ਐੱਨ.ਸੀ.ਆਰ ਵਿੱਚ ਬਾਰਿਸ਼
ਜੇ ਦਿੱਲੀ ਐੱਨਸੀਆਰ (Rain in Delhi) ਦੇ ਮੌਸਮ ਦੀ ਗੱਲ ਕਰੀਏ ਤਾਂ ਉਥੇ ਵੀ ਮੌਸਮ 'ਚ ਤਬਦੀਲੀ ਆਈ ਹੈ। ਦਿੱਲੀ ਐੱਨਸੀਆਰ ਦੇ ਕੁਝ ਹਿੱਸਿਆਂ ਵਿੱਚ ਸ਼ੁੱਕਰਵਾਰ ਸ਼ਾਮ ਨੂੰ ਤੇਜ਼ ਹਵਾਵਾਂ ਨਾਲ ਮੀਂਹ ਪਿਆ। ਹਰਿਆਣਾ ਦੇ ਬਹਾਦੁਰਗੜ, ਖਰਖੋਡਾ, ਗੋਹਾਨਾ, ਗਨੌਰ, ਤੋਸ਼ਮ, ਭਿਵਾਨੀ, ਚਰਖੀ-ਦਾਦਰੀ, ਸੋਨੀਪਤ, ਝੱਜਰ, ਫਰੀਦਾਬਾਦ, ਬੱਲਭਗੜ, ਮਨੇਸਰ, ਗੁਰੂਗਰਾਮ, ਰੇਵਾੜੀ, ਬਾਵਲ, ਸੋਹਨਾ ਅਤੇ ਨੂਹ 'ਚ ਵੀ ਭਾਰੀ ਬਾਰਸ਼ ਹੋਈ।
ਖਰਾਬ ਮੌਸਮ ਕਾਰਨ ਉਡਾਣਾਂ ਡਾਈਵਰਟ
ਉਥੇ ਹੀ ਦਿੱਲੀ ਵਿੱਚ ਮੌਸਮ ਖਰਾਬ ਹੋਣ ਕਾਰਨ ਦਿੱਲੀ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ ਨੂੰ ਜੈਪੁਰ ਵੱਲ ਮੋੜ ਦਿੱਤਾ ਗਿਆ। ਉਡਾਣ ਸ਼ਾਮ 5:30 ਵਜੇ ਜੈਪੁਰ ਹਵਾਈ ਅੱਡੇ 'ਤੇ ਸੁਰੱਖਿਅਤ ਉਤਰ ਗਈ।
ਇਹ ਵੀ ਪੜ੍ਹੋ:weekend Lockdown: ਚੰਡੀਗੜ੍ਹ 'ਚ ਅਜੇ ਨਹੀਂ ਮਿਲੇਗੀ ਰਾਹਤ