ETV Bharat / city

ਚਾਹਵਾਨ ਅਧਿਆਪਕ ਤਬਾਦਲੇ ਲਈ ਸਿੱਖਿਆ ਬੋਰਡ ਨੂੰ ਭੇਜਣ ਪੱਤਰ - PSEB for aspiring teacher transfer

ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਬਦਲੀਆਂ ਕਰਵਾਉਣ ਦੇ ਚਾਹਵਾਨ ਅਧਿਆਪਕਾਂ ਨੂੰ ਦੂਜੇ ਗੇੜ ਵਿੱਚ ਬਦਲੀਆਂ ਲਈ ਆਪਣੇ ਬੇਨਤੀ ਪੱਤਰ ਭੇਜਣ ਦਾ ਸੱਦਾ ਦਿੱਤਾ ਹੈ। ਇਹ ਬੇਨਤੀ 7 ਅਪ੍ਰੈਲ ਤੱਕ ’ਤੇ ਇੰਪਲਾਈ ਲੋਗਇੰਨ ਆਈ.ਡੀ ’ਤੇ ਲੋਗਇੰਨ ਕਰਕੇ ਕੀਤੀ ਜਾ ਸਕਦੀ ਹੈ।

ਚਾਹਵਾਨ ਅਧਿਆਪਕ ਤਬਾਦਲੇ ਲਈ ਸਿੱਖਿਆ ਬੋਰਡ ਨੂੰ ਭੇਜਣ ਪੱਤਰ
ਫ਼ੋਟੋਚਾਹਵਾਨ ਅਧਿਆਪਕ ਤਬਾਦਲੇ ਲਈ ਸਿੱਖਿਆ ਬੋਰਡ ਨੂੰ ਭੇਜਣ ਪੱਤਰ
author img

By

Published : Apr 7, 2021, 10:52 AM IST

ਚੰਡੀਗੜ੍ਹ : ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਬਦਲੀਆਂ ਕਰਵਾਉਣ ਦੇ ਚਾਹਵਾਨ ਅਧਿਆਪਕਾਂ ਨੂੰ ਦੂਜੇ ਗੇੜ ਵਿੱਚ ਬਦਲੀਆਂ ਲਈ ਆਪਣੇ ਬੇਨਤੀ ਪੱਤਰ ਭੇਜਣ ਦਾ ਸੱਦਾ ਦਿੱਤਾ ਹੈ। ਇਹ ਬੇਨਤੀ 7 ਅਪ੍ਰੈਲ ਤੱਕ ’ਤੇ ਇੰਪਲਾਈ ਲੌਗਇੰਨ ਆਈ.ਡੀ ’ਤੇ ਲੌਗਇੰਨ ਕਰਕੇ ਕੀਤੀ ਜਾ ਸਕਦੀ ਹੈ।

ਇਸ ਦੀ ਜਾਣਕਾਰੀ ਦਿੰਦੇ ਹੋਏ ਏਥੇ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਪਹਿਲੇ ਗੇੜ ਦੀਆਂ ਬਦਲੀਆਂ ਦੇ ਨਤੀਜੇ ਵਜੋਂ ਕਈ ਸਕੂਲਾਂ ਵਿੱਚ ਅਧਿਆਪਕਾਂ ਦੇ ਵੱਖ-ਵੱਖ ਕਾਡਰਾਂ ਦੀਆਂ ਅਸਾਮੀਆਂ ਖਾਲੀ ਹੋਈਆਂ ਹਨ। ਇਸ ਕਰਕੇ ਵਿਭਾਗ ਵੱਲੋਂ ਦੂਜੇ ਗੇੜ ਦੀਆਂ ਬਦਲੀਆਂ ਲਈ ਸਮੂਹ ਅਧਿਆਪਕਾਂ ਤੋਂ ਅਰਜ਼ੀਆਂ ਮੰਗੀਆਂ ਗਈਆਂ ਹਨ ਜਿਨ੍ਹਾਂ ਦੀ ਬਦਲੀ ਪਹਿਲੇ ਗੇੜੇ ਵਿੱਚ ਨਹੀਂ ਹੋਈ ਜਾਂ ਜਿਨਾਂ ਨੇ ਬਦਲੀ ਹੋਣ ਤੋਂ ਬਾਅਦ ਆਪਣਾ ਤਬਾਦਲਾ ਰੱਦ ਕਰਵਾ ਲਿਆ ਹੈ।

ਬੁਲਾਰੇ ਮੁਤਾਬਕ ਜਿਨ੍ਹਾਂ ਅਧਿਆਪਕਾਂ ਨੇ ਪਹਿਲੇ ਗੇੜ ਦੀਆਂ ਬਦਲੀਆਂ ਅਧੀਨ ਸਟੇਸ਼ਨ ਦੀ ਚੋਣ ਪ੍ਰਕਿਰਿਆ ਵਿੱਚ ਭਾਗ ਨਹੀਂ ਲਿਆ, ਨੂੰ ਬਦਲੀਆਂ ਲਈ ਖਾਲੀ ਅਸਾਮੀਆਂ ਵਿਰੁੱਧ ਅਪਲਾਈ ਕਰਨ ਦਾ ਸੱਦਾ ਦਿੱਤਾ ਹੈ। ਜਿਹੜੇ ਅਧਿਆਪਕ ਆਪਸੀ ਬਦਲੀ ਕਰਵਾਉਣਾ ਚਾਹੁੰਦੇ ਹਨ, ਉਹ ਵੀ ਇਸ ਦੂਜੇ ਗੇੜ ਦੌਰਾਨ ਆਪਣੀ ਦਰਖਾਸਤ ਆਨ ਲਾਈਨ ਦੇ ਸਕਦੇ ਹਨ। ਬੁਲਾਰੇ ਮੁਤਾਬਕ ਤਬਾਦਲੇ ਲਈ ਬੇਨਤੀ ਕੇਵਲ ਆਨ ਲਾਈਨ ਹੀ ਸਵੀਕਾਰ ਕੀਤੀ ਜਾਵੇਗੀ ਅਤੇ ਕੇਵਲ ਵਿਭਾਗ ਦੀ ਵੈਬਸਾਈਟ ’ਤੇ ਪ੍ਰਕਾਸ਼ਿਤ ਅਸਾਮੀਆਂ ਦੀ ਸੂਚੀ ਅਨੁਸਾਰ ਹੀ ਅਪਲਾਈ ਕੀਤਾ ਜਾ ਸਕੇਗਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.