ਚੰਡੀਗੜ੍ਹ : ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਜੇਲ੍ਹ ਤੋਂ ਇਕ ਚਿੱਠੀ ਆਈ ਹੈ। ਗੁਰਮੀਤ ਰਾਮ ਰਹੀਮ ਨੇ ਚੋਣਾਂ ਤੋਂ ਪਹਿਲਾਂ ਫਰਲੋ 'ਤੇ ਭੇਜ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਵਾਪਸ ਜੇਲ੍ਹ ਵਿੱਚ ਜਾਣਾ ਪਿਆ।
ਗੁਰਮੀਤ ਰਾਮ ਰਹੀਮ ਦੀ ਇਹ ਚਿੱਠੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। 26 ਮਾਰਚ ਨੂੰ ਸੁਨਾਰੀਆ ਜੇਲ੍ਹ ਤੋਂ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੇ ਇਹ ਚਿੱਠੀ ਲਿਖੀ ਸੀ। ਚਿੱਠੀ 'ਚ ਰਾਮ ਰਹੀਮ ਨੇ ਆਪਣੀ ਫਰਲੋ ਦਾ ਵੀ ਜ਼ਿਕਰ ਕੀਤਾ ਹੈ। ਉਨ੍ਹਾਂ ਨੇ ਹੋਰ ਮਾਮਲਿਆਂ 'ਤੇ ਸਪੱਸ਼ਟ ਜਵਾਬ ਦਿੱਤਾ ਹੈ।
ਚਿੱਠੀ 'ਚ ਰਾਮ ਰਹੀਮ ਨੇ ਡੇਰੇ 'ਚ ਚੱਲ ਰਹੀ ਧੜੇਬੰਦੀ ਦੀਆਂ ਖ਼ਬਰਾਂ ਦਾ ਸਪੱਸ਼ਟ ਜਵਾਬ ਦਿੱਤਾ ਹੈ। ਪੱਤਰ 'ਚ ਰਾਮ ਰਹੀਮ ਨੇ ਲਿਖਿਆ ਕਿ ਸਾਰੇ ਸੇਵਾਦਾਰ, ਐਡਮਿਨ ਬਲਾਕ, ਜਸਮੀਤ (ਰਾਮ ਰਹੀਮ ਦਾ ਪੁੱਤਰ), ਚਰਨਪ੍ਰੀਤ-ਅਮਰਪ੍ਰੀਤ ਤੇ ਹਨੀਪ੍ਰੀਤ (ਰਾਮ ਰਹੀਮ ਦੀ ਮੂੰਹ ਬੋਲੀ ਧੀ) ਸਾਰੇ ਸਾਡੀਆਂ ਗੱਲਾਂ ਦਾ ਮਾਣ-ਸਨਮਾਨ ਕਰਦੇ ਹਨ।
ਇਹ ਸਾਰੇ 4 ਲੋਕ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਛੱਡਣ ਆਏ ਸਨ। ਡੇਰਾ ਮੁਖੀ ਨੇ ਚਿੱਠੀ ਵਿੱਚ ਲਿਖਿਆ ਅਸੀਂ ਤੁਹਾਡੇ ਗੁਰੂ ਸੀ। ਅਸੀਂ ਤੁਹਾਡੇ ਗੁਰੂ ਹਾਂ ਅਤੇ ਅਸੀਂ ਹਮੇਸ਼ਾ ਗੁਰੂ ਦੇ ਰੂਪ ਵਿੱਚ ਪ੍ਰਚਾਰ ਕਰਦੇ ਰਹਾਂਗੇ। ਚਿੱਠੀ 'ਚ ਲਿਖਿਆ ਹੈ ਕਿ ਅਸੀਂ ਹਰ ਧਰਮ ਦਾ ਸਤਿਕਾਰ ਕਰਦੇ ਹਾਂ। ਬੇਅਦਬੀ ਜਾਂ ਬੁਰਾਈ ਤਾਂ ਦੂਰ ਦੀ ਗੱਲ ਅਜਿਹਾ ਕਰਨ ਕਲਪਨਾ ਵੀ ਨਹੀਂ ਕਰ ਸਕਦੇ।
ਇਹ ਵੀ ਪੜ੍ਹੋ:- ਲੁਧਿਆਣਾ ਤੋਂ ਕੈਬਨਿਟ ਮੰਤਰੀ ਨਾਂ ਚੁਣੇ ਜਾਣ 'ਤੇ ਵਿਰੋਧੀਆਂ ਨੇ ਸਾਧੇ ਨਿਸ਼ਾਨੇ