ETV Bharat / city

ਬੇਬੇ ਮਹਿੰਦਰ ਕੌਰ ਦਾ ਨਿਰਾਦਰ ਕਰਨ 'ਤੇ ਕੰਗਨਾ ਨੂੰ ਭੇਜਿਆ ਗਿਆ ਕਾਨੂੰਨੀ ਨੋਟਿਸ - ਕੰਗਨਾ ਭੇਜਿਆ ਗਿਆ ਕਾਨੂੰਨੀ ਨੋਟਿਸ

ਖੇਤੀ ਕਾਨੂੰਨਾਂ ਵਿਰੁੱਧ ਜਾਰੀ ਦਿੱਲੀ ਅੰਦੋਲਨ ਵਿੱਚ ਪੰਜਾਬ ਦੀ ਬੇਬੇ ਮਹਿੰਦਰ ਕੌਰ ਬਾਰੇ ਗਲਤ ਜਾਣਕਾਰੀ ਅਤੇ ਉਨ੍ਹਾਂ ਦਾ ਅਸਤਿਕਾਰ ਕਰਨਾ ਅਦਾਕਾਰਾ ਕੰਗਨਾ ਰਣੌਤ ਨੂੰ ਮਹਿੰਗਾ ਪੈ ਸਕਦਾ ਹੈ।

Legal notice sent to Kangana for disrespecting Bebe Mohinder Kaur
ਬੇਬੇ ਮਹਿੰਦਰ ਕੌਰ ਦਾ ਨਿਰਾਦਰ ਕਰਨ 'ਤੇ ਕੰਗਨਾ ਨੂੰ ਭੇਜਿਆ ਗਿਆ ਕਾਨੂੰਨੀ ਨੋਟਿਸ
author img

By

Published : Dec 2, 2020, 1:06 PM IST

ਚੰਡੀਗੜ੍ਹ: ਖੇਤੀ ਕਾਨੂੰਨਾਂ ਵਿਰੁੱਧ ਜਾਰੀ ਦਿੱਲੀ ਅੰਦੋਲਨ ਵਿੱਚ ਪੰਜਾਬ ਦੀ ਬੇਬੇ ਮਹਿੰਦਰ ਕੌਰ ਬਾਰੇ ਗਲਤ ਜਾਣਕਾਰੀ ਅਤੇ ਉਨ੍ਹਾਂ ਦਾ ਅਸਤਿਕਾਰ ਕਰਨਾ ਅਦਾਕਾਰਾ ਕੰਗਨਾ ਰਣੌਤ ਨੂੰ ਮਹਿੰਗਾ ਪੈ ਸਕਦਾ ਹੈ। ਪੰਜਾਬ ਦੇ ਇੱਕ ਵਕੀਲ ਹਾਕਮ ਸਿੰਘ ਨੇ ਕੰਗਨਾ ਨੂੰ ਮੁਆਫੀ ਮੰਗਣ ਜਾਂ ਮਾਨਹਾਣੀ ਦੇ ਮੁਕੱਦਮੇ ਦਾ ਸਾਹਮਣਾ ਕਰਨ ਲਈ ਕਾਨੂੰਨੀ ਨੋਟਿਸ ਭੇਜਿਆ ਹੈ।

  • I sent a legal notice for a tweet misidentifying Ms Mohinder Kaur as Bilkis Bano with an insinuation that she(Ms Kaur) was available as a hired protestor for Rs100. The notice gives Ranaut 7 days to issue an apology failing which a defamation case will be pursued: Adv Hakam Singh pic.twitter.com/KjmEYlkvo0

    — ANI (@ANI) December 2, 2020 " class="align-text-top noRightClick twitterSection" data=" ">

ਵਕੀਲ ਹਾਕਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਇੱਕ ਨੋਟਿਸ ਅਦਾਕਾਰਾ ਕੰਗਨਾ ਰਣੌਤ ਨੂੰ ਭੇਜਿਆ ਹੈ। ਜਿਸ ਵਿੱਚ ਉਨ੍ਹਾਂ ਨੇ ਬੇਬੇ ਮਹਿੰਦਰ ਕੌਰ ਬਾਰੇ ਗਲਤ ਜਾਣਕਾਰੀ ਵਾਲਾ ਟਵੀਟ ਕਰਨ 'ਤੇ ਕੰਗਨਾ ਨੂੰ 7 ਦਿਨਾਂ 'ਚ ਮੁਆਫੀ ਮੰਗਣ ਲਈ ਕਿਹਾ ਹੈ। ਉਨ੍ਹਾਂ ਨੇ ਦੱਸਿਆ ਜੇਕਰ 7 ਦਿਨਾਂ 'ਚ ਕੰਗਨਾ ਆਪਣੀ ਗਲਤੀ ਦੀ ਮੁਆਫੀ ਨਹੀਂ ਮੰਗਦੀ ਤਾਂ ਉਸ 'ਤੇ ਮਾਣਹਾਣੀ ਦਾ ਮੁਕੱਦਮਾ ਦਰਜ ਕਰਵਾਇਆ ਜਾਵੇਗਾ।

ਵਕੀਲ ਹਾਕਮ ਸਿੰਘ ਨੇ ਕਿਹਾ ਕਿ ਕੰਗਨਾ ਨੇ ਬੇਬੇ ਮਹਿੰਦਰ ਕੌਰ ਨੂੰ ਸ਼ਾਹੀਨ ਬਾਗ ਵਾਲੀ ਮਾਤਾ ਬਲਕੀਸ ਬਾਨੋ ਵਜੋਂ ਪੇਸ਼ ਕਰਨ ਅਤੇ ਮਾਤਾ ਨੂੰ 100 ਰੁਪਏ 'ਤੇ ਪ੍ਰਦਰਸ਼ਨਕਾਰੀ ਵਜੋਂ ਭਾੜੇ 'ਤੇ ਲਿਆਉਣ ਦੀ ਗੱਲ ਕਹੀ ਸੀ। ਉਨ੍ਹਾਂ ਨੇ ਕਿਹਾ ਕਿ ਕੰਗਨਾ ਨੇ ਔਰਤ ਦੇ ਮਾਣ ਸਨਮਾਨ ਨੂੰ ਠੇਸ ਪਹੁੰਚਾਈ ਹੈ।

ਸੋਸ਼ਲ ਮੀਡੀਆ ਅਤੇ ਟਵੀਟ 'ਤੇ ਸਚਾਈ ਸਾਹਮਣੇ ਆਉਣ ਅਤੇ ਲੋਕਾਂ ਵੱਲੋਂ ਕੀਤੀ ਜਾ ਰਹੀ ਲਾਹ-ਪਾਹ ਨਾ ਸਹਾਰਦੇ ਹੋਏ ਕੰਗਨਾ ਨੇ ਆਪਣਾ ਟਵੀਟ ਟਵੀਟਰ ਤੋਂ ਹਟਾ ਲਿਆ ਸੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.