ਚੰਡੀਗੜ੍ਹ:ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ(Captain Amarinder Singh) ਸਿਸਵਾਂ ਫਾਰਮ(Siswan Farm) ਦਾ ਮੋਹ ਛੱਡ ਸਰਕਾਰੀ ਰਿਹਾਇਸ਼ ਤੇ ਆਉਣ ਲੱਗ ਪਏ ਹਨ। ਪੰਜਾਬ ਕਾਂਗਰਸ ਦੇ ਵਿਚ ਸਿਆਸੀ ਮੱਚੇ ਘਮਾਸਾਨ ਤੋਂ ਬਾਅਦ ਕਈ ਵਿਧਾਇਕਾਂ ਵੱਲੋਂ ਇੱਥੋਂ ਤੱਕ ਕਿਹਾ ਗਿਆ ਸੀ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਨੂੰ ਮਿਲਣ ਦਾ ਸਮਾਂ ਤੱਕ ਨਹੀਂ ਦਿੰਦੇ ਤਾਂ ਹੁਣ ਹਾਈ ਕਮਾਨ ਦੇ ਸਾਹਮਣੇ ਪੇਸ਼ ਹੋਣ ਤੋਂ ਪਹਿਲਾਂ ਲਗਾਤਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਗਰੁੱਪ ਦੇ ਵਿਧਾਇਕਾਂ ਅਤੇ ਮੰਤਰੀਆਂ, ਸਾਂਸਦਾਂ ਦੀ ਖਾਤਰਦਾਰੀ ਕਰ ਰਹੇ ਹਨ। ਇੰਨ੍ਹਾਂ ਹੀ ਨਹੀਂ ਜਿਹੜੇ ਵਿਧਾਇਕਾਂ ਦੇ ਹਲਕਿਆਂ ਵਿੱਚ ਕੰਮ ਨਹੀਂ ਹੋਏ ਉਹ ਵਿਧਾਇਕ ਵੀ ਹੁਣ ਮੁੱਖ ਮੰਤਰੀ ਦੇ ਦਰਬਾਰ ਵਿਚ ਹਾਜ਼ਰੀਆਂ ਭਰਨ ਲੱਗ ਪਏ ਹਨ ਜਿਸ ਦੇ ਸਿਆਸੀ ਗਲਿਆਰਿਆਂ ਵਿਚ ਕਈ ਮਾਇਨੇ ਨਿਕਲਦੇ ਹਨ ਇਕ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਧੜੇ ਨੂੰ ਹੋਰ ਮਜ਼ਬੂਤ ਕਰ ਰਹੇ ਹਨ ਅਤੇ ਉਨ੍ਹਾਂ ਦੀ ਨਬਜ਼ ਟਟੋਲ ਰਹੇ ਹਨ ਤਾਂ ਜੋ ਹਾਈਕਮਾਨ ਦੇ ਫ਼ੈਸਲੇ ਤੋਂ ਬਾਅਦ ਕੋਈ ਵੀ ਉਨ੍ਹਾਂ ਖ਼ਿਲਾਫ਼ ਬਗ਼ਾਵਤ ਨਾ ਕਰੇ।
'ਫਾਰਮ ਹਾਊਸ ਨੂੰ ਛੱਡ ਸਰਕਾਰੀ ਰਿਹਾਇਸ਼ ਤੇ ਜ਼ਿਆਦਾ ਰਹਿਣਗੇ ਕੈਪਟਨ'
ਕਾਂਗਰਸੀ ਵਿਧਾਇਕ ਫਤਿਹਜੰਗ ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਣ ਜ਼ਿਆਦਾਤਰ ਸਰਕਾਰੀ ਰਿਹਾਇਸ਼ ਤੇ ਹੀ ਅਧਿਕਾਰੀਆਂ ਵਿਧਾਇਕਾਂ ਅਤੇ ਮੰਤਰੀਆਂ ਨੂੰ ਮਿਲਿਆ ਕਰਨਗੇ ਅਤੇ ਉਨ੍ਹਾਂ ਵੱਲੋਂ ਵੀ ਸਰਕਾਰੀ ਰਿਹਾਇਸ਼ ਤੇ ਰਹਿਣ ਦੀ ਅਪੀਲ ਕੀਤੀ ਗਈ ਸੀ।
ਓਧਰ ਆਪ ਵਿਧਾਇਕ ਮੀਤ ਹੇਅਰ ਦੇ ਵੱਲੋਂ ਕੈਪਟਨ ਅਮਰਿੰਦਰ ਤੇ ਜੰਮਕੇ ਸਿਆਸੀ ਨਿਸ਼ਾਨੇ ਸਾਧੇ ਗਏ।ਮੀਤ ਹੇਅਰ ਨੇ ਕਿਹਾ ਕਿ ਕੈਪਟਨ ਸਿਵਵਾਂ ਫਾਰਮ ਹਾਊਸ ਚੋਂ ਨਹੀਂ ਨਿਕਲਦੇ ਤੇ ਆਮ ਲੋਕਾਂ ਦੀਆਂ ਕੀ ਉਹ ਆਪਣੇ ਆਗੂਆਂ ਦੀਆਂ ਮੁਸ਼ਕਿਲਾਂ ਵੀ ਨਹੀਂ ਸੁਣਦੇ।