ਚੰਡੀਗੜ੍ਹ :ਗੈਂਗਸਟਰ ਜੈਪਾਲ ਭੁੱਲਰ ਦੇ ਪਿਤਾ ਭੁਪਿੰਦਰ ਸਿੰਘ ਭੁੱਲਰ ਨੇ ਆਪਣੇ ਵਕੀਲ ਸਿਮਰਨਜੀਤ ਸਿੰਘ 'ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸਹੀ ਤਰੀਕੇ ਦੇ ਨਾਲ ਕੇਸ ਦੀ ਪੈਰਵੀ ਨਹੀਂ ਕੀਤੀ। ਉਹ ਆਪ ਤਾਂ ਆਪਣੇ ਬੇਟੇ ਦੇ ਐਨਕਾਊਂਟਰ ਤੋਂ ਬਾਅਦ ਉਹ ਡਿਪ੍ਰੈਸਡ ਸੀ,ਇਸ ਕਰਕੇ ਉਹ ਨਹੀਂ ਵੇਖ ਪਾਏ ਕਿ ਉਨ੍ਹਾਂ ਦੇ ਵਕੀਲ ਨੇ ਸਿਰਫ਼ ਇਕ ਪੇਜ ਦੀ ਹੀ ਪਟੀਸ਼ਨ ਅਦਾਲਤ ਵਿੱਚ ਦਾਖ਼ਲ ਕੀਤੀ।
ਇਸ ਬਿਆਨ ਨੂੰ ਲੈ ਕੇ ਵਕੀਲ ਸਿਮਰਨਜੀਤ ਸਿੰਘ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਉਹ ਅਜਿਹੇ ਬਿਆਨਾਂ ਤੋਂ ਦੁਖੀ ਨੇ ਕਿਉਂਕਿ ਉਨ੍ਹਾਂ ਨੇ ਵਕੀਲ ਦੇ ਤੌਰ ਤੇ ਆਪਣਾ ਕੰਮ ਕੀਤਾ, ਅਤੇ ਜਿਹੜੀ ਮੁੱਖ ਮੰਗ ਸੀ ਕਿ ਪੋਸਟਮਾਰਟਮ ਦੁਬਾਰਾ ਕਰਵਾਇਆ ਜਾਵੇ ਉਸ ਦੇ ਆਰਡਰ ਵੀ ਕਰਵਾ ਚੁੱਕੇ ਨੇ।
ਉਨ੍ਹਾਂ ਨੇ ਇਸ ਕੇਸ ਦੇ ਲਈ ਨਹੀਂ ਲਈ : ਸਿਮਰਨਜੀਤ ਸਿੰਘ
ਵਕੀਲ ਸਿਮਰਨਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਇਹ ਕੇਸ ਆਪਣੀ ਜ਼ਿੰਮੇਵਾਰੀ ਸਮਝ ਕੇ ਲੜਿਆ ਅਤੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਫੀਸ ਉਨ੍ਹਾਂ ਨੇ ਇਸ ਕੇਸ ਦੇ ਲਈ ਨਹੀਂ ਲਈ ।ਕੇਸ ਦੀ ਜੋ ਵੀ ਜਾਣਕਾਰੀ ਸੀ ਉਹ ਵ੍ਹੱਟਸਐਪ ਰਾਹੀਂ ਸਾਂਝੀ ਕੀਤੀ । ਪਹਿਲਾਂ ਭੁਪਿੰਦਰ ਸਿੰਘ ਭੁੱਲਰ ਨੇ ਕੰਪਨਸੇਸ਼ਨ ਦੇ ਲਈ ਕਿਹਾ ਸੀ ਪਰ ਮੈਂ ਉਨ੍ਹਾਂ ਨੂੰ ਇਹ ਦੱਸਿਆ ਕਿ ਕੰਪਨਸੇਸ਼ਨ ਮੇਰੇ ਹੱਥ ਚ ਨਹੀਂ ਹੈ,ਅਸੀਂ ਪਹਿਲਾਂ ਪੋਸਟਮਾਰਟਮ ਦੀ ਮੰਗ ਕਰ ਸਕਦੇ ਹਾਂ।
ਮੈਂ ਹਿਊਮਨ ਰਾਈਟ ਦੇ ਕਈ ਮਾਮਲੇ ਲੜ ਚੁੱਕਾ ਹਾਂ
ਉਨ੍ਹਾਂ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਆਰਡਰ ਆਉਣ ਤਕ ਉਹ ਮੇਰੇ ਨਾਲ ਚੰਗੇ ਤਰੀਕੇ ਨਾਲ ਗੱਲਬਾਤ ਕਰ ਰਹੇ ਸੀ,ਪਰ ਉਸ ਤੋਂ ਬਾਅਦ ਮੇਰੀ ਉਨ੍ਹਾਂ ਦੇ ਨਾਲ ਕੋਈ ਗੱਲ ਨਹੀਂ ਹੋਈ ਤੇ ਮੈਨੂੰ ਮੀਡੀਆ ਰਾਹੀਂ ਪਤਾ ਲੱਗਿਆ ਕਿ ਮੇਰੇ ਕੰਮ ਉਤੇ ਸਵਾਲ ਚੁੱਕੇ ਗਏ ਨੇ। ਜਦ ਕਿ ਮੈਂ ਹਿਊਮਨ ਰਾਈਟ ਦੇ ਕਈ ਮਾਮਲੇ ਲੜ ਚੁੱਕਿਆ ਹਾਂ ,ਅਤੇ ਮੇਰੀ ਕਰੈਡੇਬਿਲਿਟੀ ਤੇ ਸਵਾਲ ਚੁੱਕ ਕੇ ਕਿਤੇ ਨਾ ਕਿਤੇ ਉਨ੍ਹਾਂ ਨੇ ਮੈਨੂੰ ਦੁੱਖ ਪਹੁੰਚਾਇਆ ਹੈ। ਉਨ੍ਹਾਂ ਨੇ ਕਿਹਾ ਕਿ ਕੋਈ ਵੀ ਮੇਰਾ ਟਰੈਕ ਰਿਕਾਰਡ ਚੈੱਕ ਕਰ ਸਕਦਾ ਹੈ ਕਿ ਮੈਂ ਕਿਵੇਂ ਕੰਮ ਕਰਦਾ ਹਾਂ ।
ਉਹ ਚਾਹੇ ਤਾਂ ਉਨ੍ਹਾਂ ਉੱਤੇ ਮਾਣਹਾਨੀ ਦਾ ਕੇਸ ਕਰ ਸਕਦੇ ਪਰ ਨਹੀਂ : ਸਿਮਰਨਜੀਤ ਸਿੰਘ
ਉਨ੍ਹਾਂ ਨੇ ਕਿਹਾ ਕਿ ਉਹ ਚਾਹੇ ਤਾਂ ਉਨ੍ਹਾਂ ਉੱਤੇ ਮਾਣਹਾਨੀ ਦਾ ਕੇਸ ਕਰ ਸਕਦੇ ਪਰ ਕਿਉਂਕਿ ਉਹ ਪੀੜਿਤ ਨੇ ਅਤੇ ਉਨ੍ਹਾਂ ਨੇ ਹਾਲੇ ਆਪਣਾ ਇਕ ਬੇਟਾ ਖੋਇਆ ਇੱਕ ਜੇਲ੍ਹ ਵਿੱਚ ਹੈ ਇਸ ਕਰਕੇ ਉਹ ਕੁਝ ਨਹੀਂ ਕਰ ਰਹੇ ਪਰ ਉਨ੍ਹਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਮੀਡੀਆ ਵਿੱਚ ਕੀ ਕਹਿਣਾ ਹੈ ਕਿ ਕੀ ਨਹੀਂ ।
ਇਹ ਵੀ ਪੜ੍ਹੋ : ਸੁਖਬੀਰ ਬਾਦਲ ਨੂੰ 26 ਜੂਨ ਨੂੰ SIT ਸਾਹਮਣੇ ਪੇਸ਼ ਹੋਣ ਲਈ ਸੰਮਨ ਜਾਰੀ