ਚੰਡੀਗੜ੍ਹ : ਸੰਗਰੂਰ ਦੇ ਲੱਡਾ ਕੋਠੀ ਸਥਿਤ ਪੁਲਿਸ ਭਾਰਤੀ ਰਿਜ਼ਰਵ ਬਟਾਲੀਅਨ ਸ਼ੂਟਿੰਗ ਰੇਜ਼ 'ਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਵੱਲੋਂ ਚਲਾਈਆਂ ਗਈਆਂ ਗੋਲੀਆਂ ਦਾ ਮਾਮਲਾ ਲਗਾਤਾਰ ਸੁਰਖੀਆਂ ਵਿੱਚ ਹੈ। ਇਸ ਦੌਰਾਨ ਸਿੱਧੂ ਮੂਸੇਵਾਲੇ ਨੂੰ ਹਾਲਾਂਕਿ ਇਸ ਮਾਮਲੇ ਵਿੱਚ ਸੰਗਰੂਰ ਦੀ ਅਦਾਲਤ ਤੋਂ ਅੰਤਿਰਮ ਜ਼ਮਾਨਤ ਮਿਲ ਚੁੱਕੀ ਹੈ। ਜ਼ਮਾਨਤ ਦੀ ਸੁਣਵਾਈ ਦੌਰਾਨ ਵਕੀਲ ਘੁੰਮਣ ਭਰਾ ਵੀ ਅਦਾਲਤ ਵਿੱਚ ਪੇਸ਼ ਹੋਏ ਸਨ। ਉਨ੍ਹਾਂ ਦੇ ਅਦਾਲਤ ਵਿੱਚ ਪੇਸ਼ ਹੋਣ ਬਾਰੇ ਸਿੱਧੂ ਮੂਸੇਵਾਲੇ ਦੇ ਵਕੀਲ ਕਿਹਾ ਕਿ ਘੁੰਮਣ ਭਰਾ ਐਲੀ ਮਾਂਗਟ ਦੇ ਵਕੀਲ ਹਨ ਤੇ ਪੇਸ਼ਾਵਰ ਦੁਸ਼ਮਣੀ ਹੋਣ ਕਾਰਨ ਉਨ੍ਹਾਂ ਇੰਨ ਕੀਤਾ ਹੈ। ਇਨ੍ਹਾਂ ਇਲਜ਼ਾਮਾਂ ਦਾ ਜਵਾਨ ਵਕੀਲ ਗੁਰਮਰੀਤ ਪਾਲ ਸਿੰਘ ਘੁੰਮਣ ਤੇ ਗੁਰਿੰਦਰ ਸਿੰਘ ਘੁੰਮਣ ਈਟੀਵੀ ਭਾਰਤ ਨਾਲ ਵਿਸ਼ੇਸ਼ ਗੱਲਬਾਤ ਵਿੱਚ ਦਿੱਤਾ ਹੈ।
ਘੁੰਮਣ ਭਰਾਵਾਂ ਨੇ ਕਿਹਾ ਕਿ ਅਸੀਂ ਸੰਗਰੂਰ ਅਦਾਲਤ ਦੇ ਵਿੱਚ ਆਮ ਪਬਲਿਕ ਦੀ ਤਰ੍ਹਾਂ ਪੇਸ਼ ਹੋਏ ਸੀ ਤਾਂ ਕਿ ਅਦਾਲਤ ਨੂੰ ਇਹ ਦੱਸਿਆ ਜਾ ਸਕੇ ਕਿ ਮੂਸੇਵਾਲੇ ਦੇ ਮਾਮਲੇ ਵਿੱਚ ਕੁਝ ਤੱਥ ਅਦਾਲਤ ਨੂੰ ਨਹੀਂ ਦੱਸੇ ਜਾ ਰਹੇ ਜਿਹੜੇ ਤੱਥਾਂ ਨੂੰ ਦੱਸਣਾ ਜ਼ਰੂਰੀ ਹੈ। ਇਸ ਤੋਂ ਪਹਿਲਾਂ ਇਸ ਕੇਸ ਦੇ ਵਿੱਚ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਰਿਪ੍ਰੈਜ਼ੈਂਟੇਸ਼ਨ ਦੇ ਚੁੱਕੇ ਹਨ। ਇਸ ਕਰਕੇ ਉਹ ਅਦਾਲਤ ਵਿੱਚ ਗਏ ਤੇ ਉੱਥੇ ਇਸ ਕੇਸ ਦੇ ਨਾਲ ਸੰਬੰਧਿਤ ਸਾਰੇ ਤੱਥਾਂ ਤੋਂ ਅਦਾਲਤਨੂੰ ਜਾਣੂ ਕਰਵਾਇਆ।ਉਨ੍ਹਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਪੰਜਾਬੀ ਸਿੰਗਰ ਐਲੀ ਮਾਂਗਟ ਨੇ ਕਿਸੇ ਜਨਮ ਦਿਨ ਦੀ ਪਾਰਟੀ ਦੇ ਵਿੱਚ ਗੋਲੀਆਂ ਚਲਾਈਆਂ ਸਨ। ਉਸ ਦੇ 'ਤੇ ਆਈਟੀ ਐਕਟ ਤੇ ਸਾਰੀ ਧਾਰਾਵਾਂ ਲਗਾਈ ਗਈ ਸੀ ਪਰ ਸਿੱਧੂ ਮੂਸੇ ਵਾਲਾ ਦੇ ਸਮੇਂ ਆਈਟੀ ਐਕਟ ਦੀ ਧਾਰਾ ਨਹੀਂ ਜੋੜੀ ਗਈ।ਇਸ ਤੋਂ ਸਾਫ ਨਜ਼ਰ ਆ ਰਿਹਾ ਹੈ ਕਿ ਪੁਲੀਸ ਮੂਸੇਵਾਲੇ ਨੂੰ ਬਚਾਉਣਾ ਚਾਹੁੰਦੀ ਹੈ।
ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਵਿੱਚ ਕਿਸੇ ਸ਼ੌਹਰਤ ਲਈ ਜਾਂ ਕਿਸੇ ਦੁਸ਼ਮਣੀ ਲਈ ਕੰਮ ਨਹੀਂ ਕਰ ਰਹੇ। ਉਹ ਸਿਰਫ ਕਾਨੂੰਨ ਦੀ ਲੜਾਈ ਲੜ੍ਹ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਨੇ ਐਲੀ ਮਾਂਗਟ ਦਾ ਕੇਸ ਲੜਿਆ ਹੈ ਤੇ ਇਸ ਦਾ ਮਤਲਬ ਇਹ ਨਹੀਂ ਹੋ ਗਿਆ ਕਿ ਉਹ ਸਿਰਫ ਐਲੀ ਮਾਂਗਟ ਦੇ ਹੀ ਪੈਨਲ ਦੇ ਵਕੀਲ ਰਹਿ ਗਏ ਹਨ। ਉਹ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਪ੍ਰੈਕਟਿਸਿੰਗ ਵਕੀਲ ਹਨ ਤੇ ਕਈ ਕੇਸ ਲੜ ਚੁੱਕੇ ਹਨ। ਇਸ ਕਰਕੇ ਉਨ੍ਹਾਂ ਨੂੰ ਸਿਰਫ ਐਲੀ ਮਾਂਗਟ ਦਾ ਵਕੀਲ ਹੀ ਨਾ ਕਿਹਾ ਜਾਵੇ। ਉਨ੍ਹਾਂ ਨੇ ਕਿਹਾ ਕਿ ਏਕੇ 47 ਚਲਾਉਣਾ ਕੋਈ ਛੋਟੀ ਗੱਲ ਨਹੀਂ ਹੈ ਜੇਕਰ ਉੱਥੇ ਕੋਈ ਹਾਦਸਾ ਹੋ ਜਾਂਦਾ ਤੇ ਇਸ ਦਾ ਜ਼ਿੰਮੇਵਾਰ ਆਖਰ ਕੌਣ ਹੁੰਦਾ।