ETV Bharat / city

ਨਵਜੋਤ ਸਿੰਘ ਸਿੱਧੂ ਨੇ ਭੁੱਖ ਹੜਤਾਲ ਕੀਤੀ ਖ਼ਤਮ - ਆਸ਼ੀਸ਼ ਮਿਸ਼ਰਾ

ਨਵਜੋਤ ਸਿੰਘ ਸਿੱਧੂ (Navjot Sidhu) ਵੱਲੋਂ ਕੀਤੀ ਜਾ ਰਹੀ ਭੁੱਖ ਹੜਤਾਲ ਖਤਮ ਕਰ ਦਿੱਤੀ ਗਈ ਹੈ। ਸਿੱਧੂ (Navjot Sidhu) ਨੇ ਕਿਹਾ ਸੀ ਕਿ ਜਦੋਂ ਤੱਕ ਕੇਂਦਰੀ ਮੰਤਰੀ ਦਾ ਪੁੱਤਰ ਜਾਂਚ ਵਿੱਚ ਸ਼ਾਮਲ ਨਹੀਂ ਹੁੰਦਾ ਜਾਂ ਉਸਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਉਦੋਂ ਤੱਕ ਮੈਂ ਮੌਨ ਵਰਤ ਤੇ ਭੁੱਖ ਹੜਤਾਲ ‘ਤੇ ਬੈਠਾ ਰਹਾਂਗਾ।

ਨਵਜੋਤ ਸਿੰਘ ਸਿੱਧੂ ਨੇ ਭੁੱਖ ਹੜਤਾਲ ਕੀਤੀ ਖ਼ਤਮ

author img

By

Published : Oct 9, 2021, 12:23 PM IST

Updated : Oct 9, 2021, 2:22 PM IST

ਚੰਡੀਗੜ੍ਹ: ਲਖੀਮਪੁਰ ਖੇੜੀ ਮਾਮਲੇ (Lakhimpur violence case) ਵਿੱਚ ਇਨਸਾਫ਼ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ (Navjot Sidhu) ਵੱਲੋਂ ਕੀਤੀ ਜਾ ਰਹੀ ਭੁੱਖ ਹੜਤਾਲ ਖਤਮ ਕਰ ਦਿੱਤੀ ਗਈ ਹੈ। ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ ਦਾ ਅੱਜ ਭੁੱਖ ਹੜਤਾਲ ਦਾ ਦੂਜਾ ਦਿਨ ਸੀ।

  • Broke my fast with family of Raman Kashyap … After Ashish Mishra surrenders to join investigations.

    The Almighty gave me the strength to fight for a Just cause … Path of Truth will always Triumph !! #SatyamevJayate pic.twitter.com/aIwgjAsnWx

    — Navjot Singh Sidhu (@sherryontopp) October 9, 2021 " class="align-text-top noRightClick twitterSection" data=" ">

ਇਸ ਸਬੰਧੀ ਨਵਜੋਤ ਸਿੰਘ ਸਿੱਧੂ ਨੇ ਟਵੀਟ ਵੀ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰਦੇ ਹੋਏ ਕਿਹਾ ਲਿਖਿਆ ਰਮਨ ਕਸ਼ਯਪ ਦੇ ਪਰਿਵਾਰ ਦੇ ਨਾਲ ਆਪਣਾ ਅਨਸ਼ਨ ਤੋੜਿਆ...ਇਹ ਅਨਸ਼ਨ ਉਨ੍ਹਾਂ ਨੇ ਆਸ਼ੀਸ਼ ਮਿਸ਼ਰਾ ਦੇ ਆਤਮਸਮਰਪਣ ਤੋਂ ਬਾਅਦ ਅਤੇ ਜਾਂਚ ਸ਼ਾਮਲ ਹੋਣ ਤੋਂ ਬਾਅਦ ਤੋੜਿਆ। ਸਰਵਸ਼ਕਤੀਮਾਨ ਨੇ ਮੈਨੂੰ ਇੱਕ ਉਚੀਤ ਕਾਰਣ ਦੇ ਲਈ ਲੜਣ ਦੀ ਸ਼ਕਤੀ ਦਿੱਤੀ.. ਸੱਚ ਦਾ ਮਾਰਗ ਹਮੇਸ਼ਾ ਜਿੱਤਿਆ ਜਾਂਦਾ ਹੈ।

ਦੱਸ ਦਈਏ ਕਿ ਲਖੀਪੁਰ ਖੀਰੀ ਮੌਤ ਮਾਮਲੇ ਚ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਦੇ ਬੇਟੇ ਆਸ਼ੀਸ਼ ਮਿਸ਼ਰਾ ਬ੍ਰਾਂਚ ਦੇ ਸਾਹਮਣੇ ਪੇਸ਼ ਹੋ ਗਏ ਹਨ। ਜਿਸ ਤੋਂ ਬਾਅਦ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਪਣੀ ਭੁੱਖ ਹੜਤਾਲ ਖਤਮ ਕਰ ਦਿੱਤੀ।

ਦਰਅਸਲ, ਆਸ਼ੀਸ਼ ਮਿਸ਼ਰਾ ਨੂੰ 8 ਅਕਤੂਬਰ ਨੂੰ ਪੇਸ਼ ਕੀਤਾ ਜਾਣਾ ਸੀ, ਪਰ ਆਸ਼ੀਸ਼ (ashish mishra) ਸਮੇਂ ਸਿਰ ਅਦਾਲਤ ਨਹੀਂ ਪਹੁੰਚਿਆ ਅਤੇ ਪੁਲਿਸ ਉਸ ਦੀ ਉਡੀਕ ਕਰਦੀ ਰਹੀ। ਦੂਜੇ ਪਾਸੇ ਸੁਪਰੀਮ ਕੋਰਟ (Supreme Court) ਨੇ ਵੀ ਇਸ ਮੁੱਦੇ ਬਾਰੇ ਯੂਪੀ ਸਰਕਾਰ (UP Government) ਅਤੇ ਪੁਲਿਸ ਦੀ ਕਾਰਵਾਈ 'ਤੇ ਸਵਾਲ ਉਠਾਏ ਸਨ। ਆਖ਼ਰਕਾਰ, ਆਸ਼ੀਸ਼ ਮਿਸ਼ਰਾ (ashish mishra) ਪੁਲਿਸ ਦੇ ਸਾਹਮਣੇ ਪੇਸ਼ ਹੋਏ।

ਦੱਸ ਦਈਏ ਕਿ ਨਵਜੋਤ ਸਿੱਧੂ (Navjot Sidhu) ਮ੍ਰਿਤਕ ਕਿਸਾਨ ਲਵਪ੍ਰੀਤ ਦੇ ਘਰ ਪਰਿਵਾਰਕ ਮੈਂਬਰਾਂ ਨੂੰ ਮਿਲੇ ਸੀ। ਇਸ ਤੋਂ ਬਾਅਦ ਉਹ ਹਿੰਸਾ ਵਿੱਚ ਮਾਰੇ ਗਏ ਪੱਤਰਕਾਰ ਰਮਨ ਕਸ਼ਯਪ ਦੇ ਘਰ ਗਏ ਸੀ। ਜਿੱਥੇ ਸਿੱਧੂ (Navjot Sidhu) ਨੇ ਕਿਹਾ ਸੀ ਕਿ ਜਦੋਂ ਤੱਕ ਕੇਂਦਰੀ ਮੰਤਰੀ ਦਾ ਪੁੱਤਰ ਜਾਂਚ ਵਿੱਚ ਸ਼ਾਮਲ ਨਹੀਂ ਹੁੰਦਾ ਜਾਂ ਉਸਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਉਦੋਂ ਤੱਕ ਮੈਂ ਮੌਨ ਵਰਤ ਤੇ ਭੁੱਖ ਹੜਤਾਲ ‘ਤੇ ਬੈਠਾ ਰਹਾਂਗਾ। ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਭੁੱਖ ਹੜਤਾਲ ਕੀਤੀ ਜਾ ਰਹੀ ਸੀ।

ਇਹ ਵੀ ਪੜੋ: ਹਾਈ ਕੋਰਟ ਨੇ ਸੁਮੇਧ ਸੈਣੀ ਨੂੰ ਦਿੱਤੀ ਮੁੜ ਰਾਹਤ, ਹੁਣ ਇਸ ਦਿਨ ਹੋਵੇਗੀ ਸੁਣਵਾਈ

ਸਿੱਧੂ ਸਮੇਤ ਕਾਂਗਰਸੀ ਆਗੂਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਸੀ

ਇਸ ਤੋਂ ਪਹਿਲਾਂ ਵੀਰਵਾਰ ਨੂੰ ਨਵਜੋਤ ਸਿੰਘ ਸਿੱਧੂ (Navjot Sidhu) ਦੇ ਕਾਫਲੇ ਨੂੰ ਯੂਪੀ ਪੁਲਿਸ ਨੇ ਸਹਾਰਨਪੁਰ ਨੇੜੇ ਸਰਹੱਦ 'ਤੇ ਰੋਕ ਲਿਆ, ਜੋ ਕਿ ਮੋਹਾਲੀ ਤੋਂ ਚੱਲ ਲਖੀਮਪੁਰ ਜਾ ਰਿਹਾ ਸੀ। ਜਦੋਂ ਕਾਂਗਰਸੀਆਂ ਨੇ ਬੈਰੀਕੇਡ ਤੋੜਿਆ ਤਾਂ ਯੂਪੀ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ। ਉਹਨਾਂ ਨੂੰ ਸਰਸਾਵਾ ਥਾਣੇ ਵਿੱਚ ਰੱਖਿਆ ਗਿਆ ਸੀ। ਹਾਲਾਂਕਿ ਦੇਰ ਰਾਤ ਲਖੀਮਪੁਰ ਖੇੜੀ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ। ਉਨ੍ਹਾਂ ਦੀ ਰਾਤ ਉੱਤਰਾਖੰਡ ਦੇ ਬਾਜਪੁਰ ਵਿੱਚ ਬਤੀਤ ਹੋਈ। ਜਿਸ ਤੋਂ ਬਾਅਦ ਉਹ ਸਵੇਰੇ ਲਖੀਮਪੁਰ ਖੇੜੀ ਲਈ ਰਵਾਨਾ ਹੋਏ।

ਕਾਬਿਲੇਗੌਰ ਹੈ ਕਿ ਲਖੀਮਪੁਰ ਖੀਰੀ ਵਿੱਚ ਇੱਕ ਜੀਪ ਨਾਲ ਕਿਸਾਨਾਂ ਨੂੰ ਕੁਚਲਣ ਦੇ ਸਬੰਧ ਵਿੱਚ ਪੰਜਾਬ ਕਾਂਗਰਸ ਦਾ ਮਾਰਚ ਵੀਰਵਾਰ ਨੂੰ ਮੋਹਾਲੀ ਤੋਂ ਸ਼ੁਰੂ ਹੋਇਆ ਸੀ ਜੋ ਕਿ ਲਖੀਮਪੁਰ ਜਾਣਾ ਸੀ। ਇਸ ਦੀ ਅਗਵਾਈ ਨਵਜੋਤ ਸਿੰਘ ਸਿੱਧੂ (Navjot Sidhu) ਕਰ ਰਹੇ ਸਨ। ਰੋਸ ਮਾਰਚ ਦੀ ਸ਼ੁਰੂਆਤ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਪਹੁੰਚੇ ਸਨ। ਇਸ ਤੋਂ ਬਾਅਦ ਉਹ ਹਰਿਆਣਾ ਦੇ ਰਸਤੇ ਸਹਾਰਨਪੁਰ ਵਿੱਚ ਯੂਪੀ ਬਾਰਡਰ ਉੱਤੇ ਪਹੁੰਚੇ। ਸਿੱਧੂ (Navjot Sidhu) ਲਗਾਤਾਰ ਲਖੀਮਪੁਰ ਖੀਰੀ ਕਤਲ ਕਾਂਡ ਦੇ ਦੋਸ਼ੀ ਕੇਂਦਰੀ ਮੰਤਰੀ ਦੇ ਪੁੱਤਰ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਹਨ।

ਤੁਹਾਨੂੰ ਦੱਸ ਦਈਏ ਕਿ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿੱਚ ਕੇਂਦਰੀ ਮੰਤਰੀ ਦੇ ਦੌਰੇ ਦਾ ਸੜਕਾਂ 'ਤੇ ਵਿਰੋਧ ਕਰ ਰਹੇ ਕਿਸਾਨਾਂ 'ਤੇ ਕਥਿਤ ਤੌਰ 'ਤੇ 2 ਗੱਡੀਆਂ ਚੜ੍ਹਾ ਦਿੱਤੀਆਂ ਗਈਆਂ ਸਨ। ਇਸ ਘਟਨਾ ਵਿੱਚ ਘੱਟੋ ਘੱਟ 2 ਕਿਸਾਨਾਂ ਦੀ ਮੌਤ ਹੋ ਗਈ ਹੈ। ਜਦਕਿ 7 ਲੋਕ ਜ਼ਖ਼ਮੀ ਹੋਏ ਹਨ।

ਇਹ ਵੀ ਪੜੋ: ਲਖੀਮਪੁਰ ਖੀਰੀ LIVE UPDATE: ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ ਤੋਂ ਪੁੱਛਗਿੱਛ ਜਾਰੀ, ਸਮਰਥਕਾਂ ਵੱਲੋਂ ਹੰਗਾਮਾ

Last Updated : Oct 9, 2021, 2:22 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.