ETV Bharat / city

ਕੋਟਕਪੁਰਾ ਗੋਲੀ ਕਾਂਡ ਦੀ ਜਾਂਚ ਲਈ ਨਵੀਂ ਵਿਸ਼ੇਸ਼ ਜਾਂਚ ਟੀਮ (SIT) ਦਾ ਗਠਨ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਆਦੇਸ਼ਾਂ ਮਗਰੋਂ ਸ਼ੁੱਕਰਵਾਰ ਨੂੰ ਪੰਜਾਬ ਸਰਕਾਰ ਨੇ ਸੀਨੀਅਰ ਆਈਪੀਐਸ ਅਧਿਕਾਰੀਆਂ ਦੀ ਇੱਕ ਨਵੀਂ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ (SIT) ਦਾ ਗਠਨ ਕੀਤਾ ਗਿਆ ਹੈ।

ਜਾਬ ਅਤੇ ਹਰਿਆਣਾ ਹਾਈ ਕੋਰਟ
ਜਾਬ ਅਤੇ ਹਰਿਆਣਾ ਹਾਈ ਕੋਰਟ
author img

By

Published : May 7, 2021, 10:18 PM IST

ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਆਦੇਸ਼ਾਂ ਮਗਰੋਂ ਸ਼ੁੱਕਰਵਾਰ ਨੂੰ ਪੰਜਾਬ ਸਰਕਾਰ ਨੇ ਸੀਨੀਅਰ ਆਈਪੀਐਸ ਅਧਿਕਾਰੀਆਂ ਦੀ ਇੱਕ ਨਵੀਂ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ (SIT) ਦਾ ਗਠਨ ਕਰਦਿਆਂ ਇਸ ਨੂੰ ਕੋਟਕਪੂਰਾ ਗੋਲੀਬਾਰੀ ਕਾਂਡ ਦੀ ਜਾਂਚ ਪੂਰੀ ਕਰਨ ਦੇ ਨਿਰਦੇਸ਼ ਦਿੱਤੇ ਹਨ।

ਗੌਰਤਲੱਬ ਹੈ ਕਿ ਅਦਾਲਤ ਦੇ ਆਦੇਸ਼ਾਂ ਮੁਤਾਬਕ ਇਹ ਐਸਆਈਟੀ ਤਰਜੀਹੀ ਤੌਰ 'ਤੇ ਛੇ ਮਹੀਨਿਆਂ ਵਿਚ ਆਪਣੀ ਰਿਪੋਰਟ ਪੇਸ਼ ਕਰੇਗੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਨਵੀਂ ਗਠਿਤ ਐਸਆਈਟੀ ਵਿੱਚ ਏਡੀਜੀਪੀ / ਵਿਜੀਲੈਂਸ ਬਿਊਰੋ ਐਲਕੇ ਯਾਦਵ, ਪੁਲਿਸ ਕਮਿਸ਼ਨਰ ਲੁਧਿਆਣਾ ਰਾਕੇਸ਼ ਅਗਰਵਾਲ ਅਤੇ ਡੀਆਈਜੀ ਫਰੀਦਕੋਟ ਰੇਂਜ ਸੁਰਜੀਤ ਸਿੰਘ ਕੋਟਕਪੂਰਾ ਗੋਲੀਬਾਰੀ ਦੀਆਂ ਘਟਨਾਵਾਂ ਸਬੰਧੀ ਦਰਜ ਦੋ ਐਫਆਈਆਰਜ਼ (ਮਿਤੀ 14 ਅਕਤੂਬਰ, 2015 ਅਤੇ 7 ਅਗਸਤ, 2018) ਦੀ ਜਾਂਚ ਕਰਨਗੇ।

ਕੋਟਕਪੁਰਾ ਗੋਲੀ ਕਾਂਡ
ਕੋਟਕਪੁਰਾ ਗੋਲੀ ਕਾਂਡ

ਗ੍ਰਹਿ ਵਿਭਾਗ ਵਲੋਂ ਜਾਰੀ ਕੀਤੇ ਗਏ ਆਦੇਸ਼ਾਂ ਮੁਤਾਬਕ ਐਸਆਈਟੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ ਦੀ ਪੂਰੀ ਪਾਲਣਾ ਨੂੰ ਯਕੀਨੀ ਬਣਾਏਗੀ ਜਿਸ ਵਿੱਚ ਕਿਹਾ ਗਿਆ ਹੈ ਕਿ ਅੰਦਰੂਨੀ ਜਾਂ ਬਾਹਰੀ, ਜਾਂਚ ਵਿਚ ਕਿਸੇ ਵਿੱਚ ਤਰ੍ਹਾਂ ਦੀ ਦਖਲ ਨਹੀਂ ਦਿੱਤੀ ਜਾਵੇਗੀ।ਆਦੇਸ਼ ਵਿਚ ਸਪੱਸ਼ਟ ਤੌਰ 'ਤੇ ਕਿਹਾ ਗਿਆ ਹੈ ਕਿ ਐਸਆਈਟੀ ਸਾਂਝੇ ਤੌਰ 'ਤੇ ਕੰਮ ਕਰੇਗੀ, ਅਤੇ ਇਸਦੇ ਸਾਰੇ ਮੈਂਬਰ ਤਫ਼ਤੀਸ਼ ਦੀ ਸਾਰੀ ਕਾਰਵਾਈ ਅਤੇ ਅੰਤਮ ਰਿਪੋਰਟ 'ਤੇ ਆਪਣੇ ਦਸਤਖਤ ਕਰਨਗੇ। ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਐਸਆਈਟੀ ਦੇ ਮੈਂਬਰਾਂ ਨੂੰ ਵੀ ਜਾਂਚ ਅਧਿਕਾਰੀ ਗਵਾਹ ਵਜੋਂ ਸੂਚੀ ਵਿਚ ਸ਼ਾਮਲ ਕੀਤਾ ਜਾਵੇਗਾ।

ਹੁਕਮਾਂ ਮੁਤਾਬਕ ਐਸਆਈਟੀ ਜਾਂਚ ਸਬੰਧੀ ਕਿਸੇ ਵੀ ਸੂਬਾ ਕਾਰਜਕਾਰੀ ਜਾਂ ਪੁਲਿਸ ਅਥਾਰਟੀ ਨੂੰ ਰਿਪੋਰਟ ਨਹੀਂ ਕਰੇਗੀ ਅਤੇ ਕਾਨੂੰਨ ਮੁਤਾਬਕ ਸਿਰਫ ਸਬੰਧਤ ਮੈਜਿਸਟਰੇਟ ਨੂੰ ਹੀ ਰਿਪੋਰਟ ਕਰੇਗੀ। ਐਸਆਈਟੀ ਦੇ ਮੈਂਬਰਾਂ ਨੂੰ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਉਹ ਜਾਂਚ ਦੇ ਕਿਸੇ ਵੀ ਹਿੱਸੇ ਨੂੰ ਲੀਕ ਨਾ ਕਰਨ ਅਤੇ ਜਾਂਚ ਦੇ ਵੱਖ-ਵੱਖ ਪਹਿਲੂਆਂ ਬਾਰੇ ਮੀਡੀਆ ਨਾਲ ਗੱਲਬਾਤ ਕਰਨ ਤੋਂ ਗੁਰੇਜ਼ ਕਰਨ।ਇਸ ਤੋਂ ਇਲਾਵਾ ਐਸਆਈਟੀ ਦੇ ਮੈਂਬਰ ਚੱਲ ਰਹੇ ਜਾਂਚਾਂ ਬਾਰੇ ਕਿਸੇ ਦੁਆਰਾ ਪ੍ਰਗਟ ਕੀਤੇ ਕਿਸੇ ਸ਼ੱਕ ਜਾਂ ਰਾਏ ਦਾ ਸਿੱਧਾ ਜਾਂ ਅਸਿੱਧੇ ਤੌਰ 'ਤੇ ਜਵਾਬ ਨਹੀਂ ਦੇਣਗੇ। ਬੁਲਾਰੇ ਨੇ ਇਹ ਵੀ ਕਿਹਾ ਕਿ ਐਸਆਈਟੀ ਨੂੰ ਜਾਂਚ ਦੇ ਉਦੇਸ਼ ਨਾਲ ਦੂਜੇ ਵਿਅਕਤੀਆਂ ਅਤੇ ਮਾਹਰਾਂ ਦੀ ਮਦਦ ਲੈਣ ਦਾ ਅਧਿਕਾਰ ਦਿੱਤਾ ਗਿਆ ਹੈ।

ਕੀ ਹੈ ਕੋਟਕਪੁਰਾ ਗੋਲੀ ਕਾਂਡ ਦਾ ਪੂਰਾ ਮਾਮਲਾ ?

ਕੋਟਕਪੁਰਾ ਗੋਲੀ ਕਾਂਡ
ਕੋਟਕਪੁਰਾ ਗੋਲੀ ਕਾਂਡ

ਪਹਿਲੀ ਜੂਨ 2014 ਨੂੰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਗੁਰਦੁਆਰਾ ਸਾਹਿਬ ‘ਚੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਹੋ ਗਈ ਸੀ ਤੇ 25 ਸਤੰਬਰ ਨੂੰ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਇਤਰਾਜ਼ਯੋਗ ਪੋਸਟਰ ਲੱਗੇ ਸਨ। 12 ਅਕਤੂਬਰ ਨੂੰ ਪਿੰਡ ਬਰਗਾੜੀ ਦੀਆਂ ਗਲੀਆਂ ਵਿੱਚ ਚੋਰੀ ਹੋਏ ਗ੍ਰੰਥ ਸਾਹਿਬ ਦੇ ਅੰਗ ਖਿਲਾਰੇ ਗਏ। 13 ਅਕਤੂਬਰ ਨੂੰ ਸਿੱਖ ਜਥੇਬੰਦੀਆਂ ਨੇ ਕੋਟਕਪੂਰਾ ਚੌਕ ਵਿੱਚ ਸ਼ਾਂਤਮਈ ਧਰਨਾ ਦੇ ਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਸੀ 14 ਅਕਤੂਬਰ ਦੀ ਸਵੇਰ ਪੁਲਿਸ ਨੇ ਸ਼ਾਂਤਮਈ ਧਰਨੇ ਉੱਪਰ ਲਾਠੀਚਾਰਜ ਕਰ ਦਿੱਤਾ ਤੇ ਇਸੇ ਦਿਨ ਬਠਿੰਡਾ-ਫਰੀਦਕੋਟ ਸੜਕ ’ਤੇ ਪੈਂਦੇ ਪਿੰਡ ਬਹਿਬਲ ਕਲਾਂ ਕੋਲ ਲੋਕਾਂ ਨੇ ਸ਼ਾਂਤਮਈ ਧਰਨਾ ਲਾਇਆ ਹੋਇਆ ਸੀ, ਜਿੱਥੇ ਪੁਲਿਸ ਨੇ ਧਰਨਾਕਾਰੀਆਂ ਉੱਪਰ ਗੋਲੀ ਚਲਾ ਦਿੱਤੀ, ਜਿਸ ਵਿੱਚ ਕ੍ਰਿਸ਼ਨ ਭਗਵਾਨ ਸਿੰਘ ਗੁਰਜੀਤ ਸਿੰਘ ਦੀ ਗੋਲੀਆਂ ਲੱਗਣ ਕਾਰਨ ਮੌਤ ਹੋ ਗਈ। ਇਸ ਮਾਮਲੇ ਵਿੱਚ ਜਸਟਿਸ ਜੋਰਾ ਸਿੰਘ ਮਾਨ, ਜਸਟਿਸ ਰਣਜੀਤ ਸਿੰਘ, ਦੋ ਵਿਸ਼ੇਸ਼ ਜਾਂਚ ਟੀਮਾਂ ਤੇ ਸੀਬੀਆਈ ਨੇ ਅਲੱਗ-ਅਲੱਗ ਤੌਰ ‘ਤੇ ਪੜਤਾਲਾਂ ਕੀਤੀਆਂ ਪਰ ਅਜੇ ਤੱਕ ਇਨ੍ਹਾਂ ਪੜਤਾਲ ਰਿਪੋਰਟਾਂ ਦੇ ਆਧਾਰ ‘ਤੇ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲ ਸਕੀ।

ਇਹ ਵੀ ਪੜ੍ਹੋ: ਛੱਤ ’ਤੇ ਹੀ ਬਗੀਚੇ ਦਾ ਨਿਰਮਾਣ ਕਰ, ਲਓ ਸਬਜ਼ੀਆਂ ਦੇ ਨਾਲ ਤਾਜ਼ੀ ਹਵਾ ਦਾ ਆਨੰਦ

ETV Bharat Logo

Copyright © 2024 Ushodaya Enterprises Pvt. Ltd., All Rights Reserved.