ETV Bharat / city

ਪੰਜਾਬ ਅਤੇ ਦਿੱਲੀ ਸਰਕਾਰ ਵਿਚਾਲੇ ਹੋਏ ਸਮਝੌਤੇ ’ਤੇ ਭੜਕੇ ਵਿਰੋਧੀ, ਘੇਰੀ 'ਆਪ' - Knowledge Sharing Agreement

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵਿਚਾਲੇ ਨੌਲੇਜ ਸ਼ੇਅਰਿੰਗ ਸਮਝੌਤੇ ’ਤੇ (Knowledge Sharing Agreement) ਦਸਤਖਤ ਕੀਤੇ ਗਏ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸੀਐੱਮ ਕੇਜਰੀਵਾਲ

author img

By

Published : Apr 26, 2022, 12:38 PM IST

Updated : Apr 26, 2022, 8:57 PM IST

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਦੇ ਦਿੱਲੀ ਦੌਰੇ ਦਾ ਅੱਜ ਦੂਜਾ (second day of CM Bhagwant Mann's visit to Delhi) ਦਿਨ ਹੈ। ਇਸ ਦੌਰਾਨ ਉਨ੍ਹਾਂ ਨੇ ਸਕੂਲਾਂ ਅਤੇ ਮੁਹੱਲਾ ਕਲੀਨਿਕਾਂ ਦਾ ਦੌਰਾ ਕੀਤਾ। ਦੱਸ ਦਈਏ ਕਿ ਇਸ ਦੌਰਾਨ ਸੀਐੱਮ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵਿਚਾਲੇ ਨੌਲੇਜ ਸ਼ੇਅਰਿੰਗ ਸਮਝੌਤੇ ’ਤੇ ਦਸਤਖਤ (Knowledge Sharing Agreement) ਕੀਤੇ ਗਏ।

ਦੋਵਾਂ ਸਰਕਾਰਾਂ ਵਿਚਾਲੇ ਹੋਇਆ ਸਮਝੌਤਾ
ਦੋਵਾਂ ਸਰਕਾਰਾਂ ਵਿਚਾਲੇ ਹੋਇਆ ਸਮਝੌਤਾ

ਨੌਲੇਜ ਸ਼ੇਅਰਿੰਗ ਸਮਝੌਤਾ ਇੱਕ ਇਤਿਹਾਸਿਕ ਘਟਨਾ: ਇਸ ਦੌਰਾਨ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਸਮਝੌਤੇ ਦੇ ਫਾਇਦੇ ਬਾਰੇ ਦੱਸਿਆ। ਦਿੱਲੀ ਸੀਐੱਮ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਨੌਲੇਜ ਸ਼ੇਅਰਿੰਗ ਸਮਝੌਤਾ ਭਾਰਤ ਦੇ ਇਤਿਹਾਸ ਚ ਇੱਕ ਇਤਿਹਾਸਿਕ ਘਟਨਾ ਹੈ। ਦੋਵੇਂ ਸਰਕਾਰ ਗਿਆਨ ਨੂੰ ਵੰਡਣ ਦੇ ਲਈ ਸਮਝੌਤੇ ’ਤੇ ਦਸਤਖਤ ਕਰ ਰਹੀਆਂ ਹਨ। ਉਨ੍ਹਾਂ ਦਾ ਮੁੱਖ ਉਦੇਸ਼ ਇੱਕ ਦੂਜੇ ਤੋਂ ਸਿੱਖਣਾ ਅਤੇ ਅੱਗੇ ਵਧਣਾ ਹੈ।

ਦਿੱਲੀ ਦੀਆਂ ਸਿਹਤ ਅਤੇ ਸਿੱਖਿਆ ਸਹੂਲਤਾਂ ਦੀ ਦੇਸ਼ ’ਚ ਚਰਚਾ: ਕੇਜਰੀਵਾਲ ਨੇ ਅੱਗੇ ਕਿਹਾ ਕਿ ਦਿੱਲੀ ਦੀਆਂ ਸਿਹਤ ਅਤੇ ਸਿੱਖਿਆ ਸਹੂਲਤਾਂ ਦੀ ਚਰਚਾਵਾਂ ਦੇਸ਼ਭਰ ਚ ਹੋ ਰਹੀ ਹੈ। ਇਨ੍ਹਾਂ ਸਹੂਲਤਾਂ ਨੂੰ ਲੈ ਕੇ ਇਹ ਸਮਝੌਤਾ ਹੋਇਆ ਹੈ। ਦਿੱਲੀ ਤੋਂ ਸਿੱਖ ਕੇ ਪੰਜਾਬ ਚ ਕੰਮ ਕੀਤਾ ਜਾਵੇ। ਤਾਂ ਜੋ ਪੰਜਾਬ ਚ ਵੀ ਵਧੀਆ ਕੰਮ ਹੋਵੇ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਦਿੱਲੀ ਵੀ ਪੰਜਾਬ ਚ ਹੋਏ ਕੰਮਾਂ ਤੋਂ ਸੇਧ ਲਵੇਗੀ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸੀਐੱਮ ਕੇਜਰੀਵਾਲ

ਉੱਥੇ ਹੀ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਦਿੱਲੀ ਚ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੀ ਤਰੀਫ ਕੀਤੀ। ਉਨ੍ਹਾਂ ਕਿਹਾ ਕਿ ਕੈਨੇਡਾ, ਅਮਰੀਕਾ ’ਚ ਵੀ ਇਸ ਤਰ੍ਹਾਂ ਦੀਆਂ ਸਹੂਲਤਾਂ ਨਹੀਂ ਹਨ। ਸਮਝੌਤੇ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਪੰਜਾਬ ਚ ਡਾਕਟਰ ਅਤੇ ਅਧਿਆਪਕ ਹਨ ਪਰ ਇੰਫਾਸਟ੍ਰਕਚਰ ਨਹੀਂ ਹੈ। ਸਕੂਲ ਦੇ ਬਾਹਰ ਲਿਖਣ ਨਾਲ ਸਕੂਲ ਸਮਾਰਟ ਨਹੀਂ ਹੁੰਦੇ ਇਨ੍ਹਾਂ ਨੂੰ ਸਮਾਰਟ ਬਣਾਉਣਾ ਪਵੇਗਾ।

'ਵਿਰੋਧੀ ਪਾਉਣਗੇ ਰੌਲਾ': ਸੀਐੱਮ ਭਗਵੰਤ ਮਾਨ ਨੇ ਕਿਹਾ ਕਿ ਇਸ ਸਮਝੌਤੇ ਦੇ ਕਾਰਨ ਵਿਰੋਧੀਆਂ ਵੱਲੋਂ ਰੌਲਾ ਵੀ ਪਾਇਆ ਜਾਵੇਗਾ। ਉਹ ਦੱਸਣਾ ਚਾਹੁੰਦੇ ਹਨ ਕਿ ਇਹ ਸਿਰਫ ਨਾਲੇਜ ਸ਼ੇਅਰਿੰਗ ਐਮਓਯੂ ਹਨ। ਜਿਸ ਨਾਲ ਇੱਕ ਦੂਜੇ ਤੋਂ ਸਿੱਖਿਆ ਜਾਵੇਗਾ। ਸਿੱਖਣ ਲਈ ਜੇਕਰ ਸਾਨੂੰ ਇਟਲੀ ਵੀ ਜਾਣਾ ਪਵੇ ਤਾਂ ਜਾਵੇਗਾ।

  • HISTORIC‼️

    Knowledge Sharing Agreement Signed between Delhi & Punjab Govt 🤝🏼

    Both AAP governments will now work to fulfill the dreams of Dr. Babasaheb Ambedkar & Shaheed Bhagat Singh 🇮🇳 pic.twitter.com/T6u1KHhRYS

    — AAP (@AamAadmiParty) April 26, 2022 " class="align-text-top noRightClick twitterSection" data=" ">

'ਸਿਹਤ, ਸਿੱਖਿਆ, ਬਿਜਲੀ ਅਤੇ ਖੇਤੀ ਲਈ ਕਰ ਰਹੇ ਹਾਂ ਪਲਾਨਿੰਗ': ਸੀਐੱਮ ਮਾਨ ਨੇ ਅੱਗੇ ਕਿਹਾ ਕਿ ਖੇਤੀ ਦੇ ਖੇਤਰ ’ਚ ਵੀ ਕੰਮ ਕੀਤਾ ਜਾਵੇਗਾ। ਉਨ੍ਹਾਂ ਦਾ ਮਕਸਦ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਉਣਾ ਹੈ। ਕੈਲੋਫੋਰਨੀਆਂ ਜਾਂ ਲੰਡਨ ਨਹੀਂ। ਪੰਜਾਬ ਚ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਕੀਤੀਆਂ ਜਾ ਰਹੀਆਂ ਹਨ ਖੇਤੀ ਲਈ ਵੀ ਉਹ ਵਧੀਆ ਪਲਾਨਿੰਗ ਲੈ ਕੇ ਆ ਰਹੇ ਹਨ। ਸੀਐੱਮ ਮਾਨ ਨੇ ਅੱਗੇ ਕਿਹਾ ਕਿ ਸਿਹਤ , ਸਿੱਖਿਆ, ਬਿਜਲੀ ਖੇਤੀ ਲਈ ਪਲਾਨਿੰਗ ਕੀਤੀ ਜਾ ਰਹੀ ਹੈ।

'ਬਿਜਲੀ ਲਈ ਰੋਡਮੈਪ ਕੀਤਾ ਜਾਵੇਗਾ ਤਿਆਰ': ਸੀਐੱਮ ਮਾਨ ਨੇ ਕਿਹਾ ਕਿ ਦਿੱਲੀ ਦੀ ਤਰਜ਼ ਤੇ ਬਿਜਲੀ ਲਈ ਰੋਡਮੈਪ ਤਿਆਰ ਕੀਤਾ ਜਾਵੇਗਾ। ਇਤਿਹਾਸ ਚ ਉਨ੍ਹਾਂ ਦਾ ਨਾਂ ਆਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਪਹਿਲਾਂ ਹਰ ਹਲਕੇ ਚ ਸਕੂਲ ਅਤੇ ਮੁਹੱਲਾ ਕਲੀਨਿਕ ਬਣਾਇਆ ਜਾਵੇਗਾ। ਭਲਕੇ ਤੋਂ ਹੀ ਇਸ ਸਬੰਧੀ ਕੰਮ ਸ਼ੁਰੂ ਹੋ ਜਾਵੇਗਾ।

  • The Knowledge-Sharing Agreement is a unique incident in the history of India; governments are signing an agreement to share knowledge... our goal is to learn from each other & move forward; it's a big development: AAP national convener & Delhi CM Arvind Kejriwal pic.twitter.com/9sypxieF54

    — ANI (@ANI) April 26, 2022 " class="align-text-top noRightClick twitterSection" data=" ">

'ਸਾਰਿਆਂ ਨੂੰ ਮਿਲ ਕੇ ਕੱਢਣਾ ਪਾਵੇਗਾ ਹੱਲ': ਐਸਵਾਈਐਲ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਇਸ ਸਬੰਧੀ ਹੱਲ ਕੱਢਣਾ ਪਵੇਗਾ। ਕੇਂਦਰ ਪੰਜਾਬ ਅਤੇ ਹਰਿਆਣਾ ਨੂੰ ਮਿਲ ਕੇ ਬੈਠਣਾ ਪਵੇਗਾ। ਇਸ ਮਸਲੇ ਤੇ ਚੰਗੀ ਨੀਅਤ ਦੇ ਨਾਲ ਹੱਲ ਕੱਢਣਾ ਪਵੇਗਾ।

ਵਿਰੋਧੀਆਂ ਦੇ ਨਿਸ਼ਾਨੇ ’ਤੇ 'ਆਪ': ਇਸ ਸਮਝੌਤੇ ਤੋਂ ਬਾਅਦ ਆਮ ਆਦਮੀ ਪਾਰਟੀ ਹੁਣ ਵਿਰੋਧੀਆਂ ਦੇ ਨਿਸ਼ਾਨੇ ’ਤੇ ਆ ਗਈ ਹੈ। ਦੱਸ ਦਈਏ ਕਿ ਪੰਜਾਬ ਲੋਕ ਕਾਂਗਰਸ ਦੇ ਬੁਲਾਰੇ ਪ੍ਰਿਤਪਾਲ ਸਿੰਘ ਬਲੀਏਵਾਲ ਨੇ ਆਮ ਆਦਮੀ ਪਾਰਟੀ ਨੂੰ ਘੇਰਦੇ ਹੋਏ ਕਿਹਾ ਕਿ ਪੰਜਾਬ ਦੀ ਸੱਤਾ ਦੀ ਚਾਬੀ ਸੀਐੱਮ ਭਗਵੰਤ ਮਾਨ ਨੇ ਆਪਣੇ ਜੇਬ ਚੋਂ ਕੱਢ ਕੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦੇ ਹੱਥ ਚ ਫੜਾ ਦਿੱਤੀ ਹੈ। ਅਸੀਂ ਪਹਿਲਾਂ ਵੀ ਕਹਿੰਦੇ ਸੀ ਕਿ ਪੰਜਾਬ ਦੀ ਸੱਤਾ ਚ ਕਾਬਜ਼ ਕੇਜਰੀਵਾਲ ਨੇ ਕਰਨਾ ਸੀ ਜੋ ਕਿ ਉਨ੍ਹਾਂ ਨੇ ਕਰ ਲਿਆ ਹੈ। ਪੰਜਾਬ ਦੇ ਲੋਕਾਂ ਨੂੰ ਸੋਚਣਾ ਚਾਹੀਦਾ ਹੈ ਕਿ ਕੀ ਉਨ੍ਹਾਂ ਨੇ ਇਸ ਬਦਲਾਅ ਦੇ ਲਈ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਸੀ।

ਪ੍ਰਿਤਪਾਲ ਸਿੰਘ ਬਲੀਏਵਾਲ ਨੇ ਘੇਰੀ 'ਆਪ'

ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਦਾ ਬਿਆਨ

ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਦਾ ਬਿਆਨ

ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਦਿੱਲੀ ਸਰਕਾਰ ਨਾਲ ਸਮਝੌਤਾ ਮੰਦਭਾਗਾ ਇਹ ਸੰਵਿਧਾਨ ਉਲਟ ਹੈ, ਜਿਸ ਨੂੰ ਲੋਕ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਨਗੇ।

ਇਹ ਵੀ ਪੜੋ: ਸੁਨੀਲ ਜਾਖੜ ਖ਼ਿਲਾਫ਼ ਵੱਡਾ ਐਕਸ਼ਨ, 2 ਸਾਲ ਲਈ ਸਸਪੈਂਡ ਕਰਨ ਦੀ ਸਿਫਾਰਿਸ਼

Last Updated : Apr 26, 2022, 8:57 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.