ਚੰਡੀਗੜ੍ਹ: ਖੇਤੀ ਕਾਨੂੰਨਾਂ ਨੂੰ ਲੈਕੇ ਕਿਸਾਨ ਲੰਬੇ ਸਮੇਂ ਤੋਂ ਕੇਂਦਰ ਸਰਕਾਰ ਖਿਲਾਫ਼ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਜਿਸ ਦੇ ਚੱਲਦਿਆਂ ਦਿੱਲੀ ਦੀਆਂ ਬਰੂਹਾਂ 'ਤੇ ਕਿਸਾਨਾਂ ਨੂੰ ਬੈਠਿਆਂ ਸੱਤ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਇਸ ਦੌਰਾਨ ਜਦੋਂ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਕਿਸਾਨਾਂ ਦੀ ਗੱਲ ਨਹੀਂ ਸੁਣੀ ਗਈ ਤਾਂ ਸੰਯੁਕਤ ਕਿਸਾਨ ਮੋਰਚੇ ਵਲੋਂ ਭਾਜਪਾ ਲੀਡਰਾਂ ਦਾ ਘਿਰਾਓ ਕਰਨ ਦਾ ਮਤਾ ਪਾਇਆ ਗਿਆ, ਜਿਸ ਦੇ ਤਹਿਤ ਵੱਖ-ਵੱਖ ਭਾਜਪਾ ਆਗੂਆਂ ਨੂੰ ਕਿਸਾਨਾਂ ਦੀ ਵਿਰੋਧਤਾ ਦਾ ਸਾਹਮਣਾ ਕਰਨਾ ਪਿਆ।
-
अति शरमनाक चंडीगढ़ में 13 साल का नाबालिग बच्चा भी गिरफ़्तार किया गया।
— Gurnam Singh Charuni (@GurnamsinghBku) July 17, 2021 " class="align-text-top noRightClick twitterSection" data="
साबाश बेटा पूरा देश आपके साथ है।
अगर बच्चे के साथ कुछ ज़्यादती हुई तो सरकार की जड़े हिला देंगे। pic.twitter.com/1y63BPgAZm
">अति शरमनाक चंडीगढ़ में 13 साल का नाबालिग बच्चा भी गिरफ़्तार किया गया।
— Gurnam Singh Charuni (@GurnamsinghBku) July 17, 2021
साबाश बेटा पूरा देश आपके साथ है।
अगर बच्चे के साथ कुछ ज़्यादती हुई तो सरकार की जड़े हिला देंगे। pic.twitter.com/1y63BPgAZmअति शरमनाक चंडीगढ़ में 13 साल का नाबालिग बच्चा भी गिरफ़्तार किया गया।
— Gurnam Singh Charuni (@GurnamsinghBku) July 17, 2021
साबाश बेटा पूरा देश आपके साथ है।
अगर बच्चे के साथ कुछ ज़्यादती हुई तो सरकार की जड़े हिला देंगे। pic.twitter.com/1y63BPgAZm
ਇਸ ਦੇ ਚੱਲਦਿਆਂ ਬੀਤੇ ਦਿਨੀਂ ਚੰਡੀਗੜ੍ਹ 'ਚ ਭਾਜਪਾ ਲੀਡਰ ਸੰਜੇ ਟੰਡਨ ਦਾ ਘਿਰਾਓ ਕਰਨ ਪਹੁੰਚੇ ਕਿਸਾਨਾਂ 'ਤੇ ਚੰਡੀਗੜ੍ਹ ਪੁਲਿਸ ਵਲੋਂ ਤਸ਼ੱਦਦ ਢਾਹਿਆ ਗਿਆ। ਇਸ ਦੌਰਾਨ ਪੁਲਿਸ ਵਲੋਂ ਕਿਸਾਨਾਂ 'ਤੇ ਲਾਠੀਚਾਰਜ ਕੀਤਾ ਗਿਆ। ਇਸ ਦੇ ਨਾਲ ਹੀ ਚੰਡੀਗੜ੍ਹ ਪੁਲਿਸ ਵਲੋਂ 13 ਸਾਲਾਂ ਬੱਚੇ ਨੂੰ ਵੀ ਇਸ ਪ੍ਰਦਰਸ਼ਨ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ। ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਜਦੋਂ ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਬੱਚਾ ਵੈਨ ਸੀ ਤਾਂ ਉਹ ਕਹਿ ਰਿਹਾ ਸੀ ਕਿ,'ਉਸ ਨੂੰ ਪੁਲਿਸ ਹਿਰਾਸਤ 'ਚ ਲੈ ਲਿਆ ਗਿਆ ਹੈ। ਕੋਈ ਗੱਲ ਨਹੀਂ ਉਹ ਜੇਲ੍ਹ ਜਾ ਰਿਹਾ ਹੈ, ਜੇ ਓਹ ਜੇਲ੍ਹ ਵਿੱਚ ਮਰ ਵੀ ਗਿਆ ਤਾਂ ਉਸ ਨੂੰ ਸਿੰਘੂ ਬਾਰਡਰ ਤੋਂ ਕੋਈ ਕਿਸਾਨ ਆਗੂ ਲੈਣ ਆਵੇ।"
ਜਿਸ ਤੋਂ ਬਾਅਦ ਪੁਲਿਸ ਦੀ ਇਸ ਕਾਰਵਾਈ ਦਾ ਗੁਰਨਾਮ ਚਡੂਨੀ ਵੱਲੋਂ ਵਿਰੋਧ ਕੀਤਾ ਗਿਆ ਅਤੇ ਉਨ੍ਹਾਂ ਇਸ ਮਾਮਲੇ 'ਤੇ ਬੋਲਦਿਆਂ ਕਿਹਾ ਕਿ ਜੇ ਬੱਚੇ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗਲਤ ਕਾਰਵਾਈ ਹੋਈ ਤਾਂ ਉਹ ਸਰਕਾਰ ਦੀਆਂ ਜੜ੍ਹਾਂ ਹਿਲਾ ਦੇਣਗੇ।
ਉਧਰ ਦੂਜੇ ਪਾਸੇ ਚੰਡੀਗੜ੍ਹ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਸ ਬੱਚੇ ਨੂੰ ਹਿਰਾਸਤ 'ਚ ਨਹੀਂ ਲਿਆ ਗਿਆ। ਸਗੋਂ ਉਨ੍ਹਾਂ ਵੱਲੋਂ ਇਸ ਬੱਚੇ ਦੇ ਮਾਂ-ਪਿਓ ਨੂੰ ਹਿਰਾਸਤ 'ਚ ਲਿਆ ਗਿਆ ਸੀ ਅਤੇ ਇਹ ਬੱਚਾ ਆਪਣੇ ਮਾਂ-ਪਿਓ ਨਾਲ ਹੀ ਪੁਲਿਸ ਵੈਨ 'ਚ ਬੈਠ ਗਿਆ ਸੀ ਪਰ ਬਾਅਦ ਵਿੱਚੋਂ ਉਸ ਨੂੰ ਪੁਲਿਸ ਵੈਨ 'ਚੋਂ ਉਤਾਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ:ਪੁਲਿਸ ਨੇ 13 ਸਾਲਾ ਕਿਸਾਨ ਦੇ ਬੱਚੇ ਨੂੰ ਹਿਰਾਸਤ ’ਚ ਲਿਆ, ਦੇਖੋ ਵੀਡੀਓ