ਜ਼ੀਰਕਪੁਰ: ਕਾਲਕਾ ਸ਼ਿਮਲਾ ਨੈਸ਼ਨਲ ਹਾਈਵੇ ਤੋਂ ਲਗਭਗ ਪੰਜ ਵਜੇ ਕਾਲਕਾ ਸ਼ਿਮਲਾ ਹਾਈਵੇਅ 'ਤੇ ਇੱਕ ਹਰਸ਼ਿਤ ਜਿੰਦਲ ਨਾਂਅ ਦੇ ਵਕੀਲ ਨੂੰ ਦਫ਼ਤਰ ਜਾਣ ਵੇਲੇ 3 ਵਿਅਕਤੀਆਂ ਵੱਲੋਂ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ ਹੈ।
ਉੱਥੇ ਹੀ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਪੀੜਤ ਹਰਸ਼ਿਤ ਜਿੰਦਲ ਨੇ ਕਿਹਾ ਕਿ ਬੀਤੇ ਦਿਨੀਂ ਉਸ ਨੂੰ ਕੁਝ ਵਿਅਕਤੀਆਂ ਨੇ ਅਗਵਾ ਕਰ ਲਿਆ ਸੀ। ਇਸ ਤੋਂ ਇਲਾਵਾ ਹਰਸ਼ਿਤ ਜਿੰਦਲ ਦੇ ਪਿਤਾ ਨੇ ਦੱਸਿਆ ਕਿ ਸ਼ਾਇਦ ਫਿਰੌਤੀ ਵਾਸਤੇ ਲਈ ਉਨ੍ਹਾਂ ਦੇ ਪੁੱਤਰ ਨੂੰ ਅਗਵਾ ਕੀਤਾ ਗਿਆ ਸੀ, ਕਿਉਂਕਿ ਇਸ ਮਾਮਲੇ ਵਿੱਚ ਜਿਹੜਾ ਵਿਅਕਤੀ ਕਾਬੂ ਕੀਤਾ ਗਿਆ ਹੈ ਉਸ ਨੂੰ ਉਨ੍ਹਾਂ ਨੇ ਨਾਲ ਦੇ ਸੈਕਟਰ ਵਿੱਚ ਵੇਖਿਆ ਹੈ। ਹਰਸ਼ਿਤ ਦੇ ਪਿਤਾ ਦਾ ਕਹਿਣਾ ਹੈ ਕਿ ਉਹ ਪੁਲਿਸ ਤੋਂ ਮਾਮਲੇ ਨੂੰ ਛੇਤੀ ਤੋਂ ਛੇਤੀ ਹਲ ਕਰਨ ਦੀ ਮੰਗ ਕਰਦੇ ਹਨ।
ਜਾਣਕਾਰੀ ਮੁਤਾਬਿਕ ਹਰਸ਼ਿਤ ਜਿੰਦਲ ਨਾਂਅ ਦਾ ਵਕੀਲ ਜਦੋਂ ਆਪਣੇ ਦਫ਼ਤਰ ਤੋਂ ਨਿਕਲ ਰਿਹਾ ਸੀ ਤਾਂ ਉਸ ਵੇਲੇ ਤਿੰਨ ਵਿਅਕਤੀਆਂ ਨੇ ਉਨ੍ਹਾਂ ਨੂੰ ਧੱਕੇ ਨਾਲ ਗੱਡੀ 'ਚ ਪਾ ਕੇ ਅਗਵਾ ਕਰ ਲਿਆ। ਇਸ ਤੋਂ ਬਾਅਦ ਘਟਨਾ ਵਾਲੀ ਥਾਂ 'ਤੇ ਇਕੱਠੇ ਹੋਏ ਲੋਕ ਵੀ ਕੁਝ ਨਹੀਂ ਕਰ ਸਕੇ। ਗ਼ਨੀਮਤ ਇਹ ਰਹੀ ਕਿ ਜਿਸ ਕਾਰ ਵਿੱਚ ਉਸ ਨੂੰ ਅਗਵਾ ਕਰਕੇ ਲਿਜਾਇਆ ਗਿਆ ਸੀ ਉਸ ਕਾਰ ਦਾ ਪਾਤਣਾਂ ਕੋਲ ਐਕਸੀਡੈਂਟ ਹੋ ਗਿਆ।
ਇਸ ਦੌਰਾਨ ਹਰਸ਼ਿਤ ਨੇ ਮੌਕਾਂ ਸੰਭਾਲਦਿਆਂ ਹੋਇਆਂ ਕਾਰ 'ਚੋਂ ਨਿਕਲ ਕੇ ਰੌਲਾ ਪਾਇਆ ਤੇ ਫਿਰ ਲੋਕਾਂ ਨੇ ਉਸ ਦੀ ਮਦਦ ਕੀਤੀ ਤੇ ਉਹ ਬੱਚ ਗਿਆ। ਇਸ ਦੇ ਨਾਲ ਹੀ ਕਾਰ ਵਿੱਚ ਸਵਾਰ ਵਿਅਕਤੀ ਮੌਕੇ ਤੋਂ ਫਰਾਰ ਹੋ ਗਏ ਤੇ ਇੱਕ ਵਿਅਕਤੀ ਨੂੰ ਲੋਕਾਂ ਦੇ ਸਮਰਥਨ ਨਾਲ ਫੜ ਲਿਆ ਗਿਆ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਇੱਕ ਵਿਅਕਤੀ ਨੂੰ ਕਾਬੂ ਕਰਕੇ ਮਾਮਲੇ ਦੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।