ਚੰਡੀਗੜ੍ਹ: ਹਰਿਆਣਾ ਵਿੱਚ ਕਿਸਾਨਾਂ ਉੱਪਰ ਹੋਏ ਲਾਠੀਚਾਰਜ ਦਾ ਮਾਮਲਾ ਭਖਦਾ ਜਾ ਰਿਹਾ ਹੈ। ਇਸ ਲਾਠੀਚਾਰਜ ਨੂੰ ਲੈਕੇ ਕਿਸਾਨਾਂ ਤੇ ਪੰਜਾਬ ਸਰਕਾਰ ਦੇ ਵੱਲੋਂ ਹਰਿਆਣਾ ਸਰਕਾਰ ਨੂੰ ਘੇਰਿਆ ਜਾ ਰਿਹਾ ਸੀ। ਹੁਣ ਇਸ ਮਾਮਲੇ ਨੂੰ ਲੈਕੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਬਿਆਨ ਸਾਹਮਣੇ ਆਇਆ ਹੈ। ਖੱਟਰ ਵੱਲੋਂ ਕਿਸਾਨਾਂ ਤੇ ਹੋਏ ਲਾਠੀਚਾਰਜ ਨੂੰ ਲੈਕੇ ਪੰਜਾਬ ਦੇ ਲੋਕਾਂ ਤੇ ਸੂਬਾ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ ਹੈ।
'ਧਰਨੇ ਚ ਸਿਰਫ ਪੰਜਾਬ ਦੇ ਲੋਕ-ਖੱਟਰ
ਇਸ ਦੇ ਨਾਲ ਹੀ ਖੱਟਰ ਨੇ ਕੈਪਟਨ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਉਨ੍ਹਾਂ ਦੇ ਕਹਿਣ ਉੱਪਰ ਆਪਣਾ ਅਸਤੀਫਾ ਨਹੀਂ ਦੇਣਗੇ ਅਤੇ ਜਿਹਣੇ ਅਸਤੀਫਾ ਮੰਗ ਰਹੇ ਹਨ ਉਨ੍ਹਾਂ ਨੂੰ ਹੀ ਅਸਤੀਫਾ ਦੇਣਾ ਚਾਹੀਦਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਅਸਤੀਫਾ ਉਹ ਦੇਣ ਜੋ ਉਹ ਲੋਕਾਂ ਨੂੰ ਉਕਸਾ ਰਹੇ ਹਨ।
'ਅਸਤੀਫਾ ਮੰਗਣ ਵਾਲੇ ਦੇਣ ਅਸਤੀਫਾ'
ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਧਰਨੇ ਵਿੱਚ ਜੋ ਬੈਠੇ ਹਨ ਉਹ ਪੰਜਾਬ ਦੇ ਲੋਕ ਹਨ ਨਾ ਕਿ ਹਰਿਆਣਾ ਦੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਉਕਸਾਇਆ ਜਾ ਰਿਹਾ ਹੈ। ਖੱਟਰ ਨੇ ਕਿਹਾ ਕਿ ਕਿਸਾਨਾਂ ਦੇ ਅੰਦੋਲਨ ਦਾ ਕੋਈ ਫਰਕ ਨਹੀਂ ਪਿਆ ਕਿਉਂਕਿ ਜੇ ਜਥੇਬੰਦੀਆਂ ਦਾ ਇਨ੍ਹਾਂ ਵੱਡਾ ਸੰਗਠਨ ਹੁੰਦਾ ਤਾਂ ਹੁਣ ਤੱਕ ਅੰਦੋਲਨ ਖਤਮ ਹੋ ਗਿਆ ਹੁੰਦਾ। ਉਨ੍ਹਾਂ ਕਿਹਾ ਕਿ ਜਥੇਬੰਦੀ ਦਾ ਹਰਿਆਣਾ ਦੇ ਵਿੱਚ ਕੋਈ ਅਸਰ ਨਹੀਂ ਹੈ।
'ਹਰਿਆਣਾ ਦੇ ਕਿਸਾਨ ਖੁਸ਼ ਹਨ'
ਉਨ੍ਹਾਂ ਕਿਹਾ ਕਿ ਹਰਿਆਣਾ ਦਾ ਕਿਸਾਨ ਪੂਰਾ ਖੁਸ਼ ਹੈ ਤੇ ਜੋ ਉਹ ਕਿਸਾਨਾਂ ਨੂੰ ਜੋ ਵਿਵਸਥਾਵਾਂ ਦੇ ਰਹੇ ਹਨ ਉਹ ਪੂਰੀਆਂ ਦੇ ਰਹੇ ਹਨ ਪਰ ਜਿੰਨਾਂ ਨੇ ਨਹੀਂ ਮੰਨਣਾ ਉਹ ਨਹੀਂ ਮੰਨਣਾ ਪਰ ਕਿਸੇ ਨਾਲ ਜਬਰਦਸਤੀ ਨਹੀਂ ਕੀਤੀ ਜਾ ਸਕਦੀ।
'ਲੋਕਤੰਤਰ ਵਿੱਚ ਕਿਸੇ ਦਾ ਰਸਤਾ ਰੋਕਣ ਦਾ ਅਧਿਕਾਰ ਨਹੀਂ'
ਇਸ ਦੌਰਾਨ ਖੱਟਰ ਨੇ ਕਿਹਾ ਕਿ ਲੋਕਤੰਤਰ ਦੇ ਵਿੱਚ ਕਿਸੇ ਕੋਲ ਕੋਈ ਅਧਿਕਾਰ ਨਹੀਂ ਹੈ ਕਿ ਕਿਸੇ ਦਾ ਰਸਤਾ ਰੋਕਿਆ ਜਾਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਕਿਸਾਨਾਂ ਨੂੰ ਧਰਨਾ ਦੇਣ ਦਾ ਅਧਿਕਾਰ ਦਿੱਤਾ ਅਤੇ ਇਸ ਦੇ ਚੱਲਦੇ ਸਰਕਾਰ ਹਰ ਤਰ੍ਹਾਂ ਸਹੂਲਤ ਵੀ ਧਰਨਾਕਾਰੀਆਂ ਨੂੰ ਦਿੱਤੀ ਹੈ ਪਰ ਹੱਦ ਤੋਂ ਉੱਪਰ ਨਹੀਂ ਲੰਘਣਾ ਚਾਹੀਦਾ।
'ਕੇਂਦਰ ਕਿਸਾਨਾਂ ਨਾਲ ਗੱਲਬਾਤ ਲਈ ਤਿਆਰ'
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਹਰ ਸਮੇਂ ਕਿਸਾਨਾਂ ਦੇ ਨਾਲ ਗੱਲਬਾਤ ਲਈ ਤਿਆਰ ਹੈ ਪਰ ਸਰਕਾਰ ਉਨ੍ਹਾਂ ਦੇ ਕਹਿਣ ਉੱਪਰ ਕਾਨੂੰਨਾਂ ਨੂੰ ਰੱਦ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਕਿ ਕਿਸਾਨ ਸਰਕਾਰ ਨਾਲ ਕਾਨੂੰਨਾਂ ਨੂੰ ਲੈਕੇ ਚਰਚਾ ਕਰ ਸਕਦੇ ਹਨ ਪਰ ਕੰਡੀਸ਼ਨ ਮੰਨਕੇ ਸਰਕਾਰ ਗੱਲਬਾਤ ਨਹੀਂ ਕਰ ਸਕਦੀ।
'ਅੰਦਰਖਾਤੇ ਕਾਂਗਰਸ ਕਾਨੂੁੰਨਾਂ ਨਾਲ ਸਹਿਮਤ'
ਇਸਦੇ ਨਾਲ ਹੀ ਉਨ੍ਹਾਂ ਕਾਂਗਰਸ ਸਰਕਾਰ ਤੇ ਵਰ੍ਹਦਿਆਂ ਕਿਹਾ ਕਿ ਕਾਂਗਰਸ ਅੰਦਰਖਾਤੇ ਕਾਨੂੰਨਾਂ ਦੇ ਨਾਲ ਸਹਿਮਤ ਹੈ ਕਿਉਂਕਿ ਸ਼ੁਰੂਆਤ ਇੰਨ੍ਹਾਂ ਵੱਲੋਂ ਹੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਸੱਤਾ ਦੇ ਵਿੱਚ ਉਨ੍ਹਾਂ ਦੀ ਸਰਕਾਰ ਹੈ ਇਸ ਕਰਕੇ ਵਿਰੋਧੀ ਸਵਾਲ ਚੁੱਕ ਰਹੇ ਹਨ।
ਇਹ ਵੀ ਪੜ੍ਹੋ: CM ਖੱਟਰ ਦਾ ਵਿਰੋਧ ਕਰਨ ਚੰਡੀਗੜ੍ਹ ਪਹੁੰਚੇ ਕਿਸਾਨ, ਭਾਰੀ ਪੁਲਿਸ ਬਲ ਤੈਨਾਤ