ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਮੁੜ ਪੰਜਾਬ ਆ ਰਹੇ ਹਨ। ਉਹ ਭਲਕੇ ਬੁੱਧਵਾਰ ਨੂੰ ਚੰਡੀਗੜ੍ਹ ਵਿੱਚ ਆਉਣਗੇ (Kejriwal will visit Chandigarh tomorrow)। ਇਸ ਮੌਕੇ ਉਹ ਮੀਡੀਆ ਦੇ ਰੂ-ਬ-ਰੂ ਵੀ ਹੋ ਸਕਦੇ ਹਨ (Kejriwal may interact with media)। ਜਿਕਰਯੋਗ ਹੈ ਕਿ ਕੇਜਰੀਵਾਲ ਤਿੰਨ ਦਿਨ ਦੌਰੇ ’ਤੇ ਆਏ ਸੀ ਪਰ ਦੌਰੇ ਤੋਂ ਮੁੜਨ ਉਪਰੰਤ ਦਿੱਲੀ ਜਾ ਕੇ ਉਨ੍ਹਾਂ ਇੱਕ ਟਵੀਟ ਕਰਕੇ ਜਾਣਕਾਰੀ ਦਿੱਤੀ ਸੀ ਕਿ ਉਨ੍ਹਾਂ ਨੂੰ ਹਲਕਾ ਕੋਰੋਨਾ ਹੋ ਗਿਆ ਹੈ ਤੇ ਉਹ ਇਕਾਂਤਵਾਸ ਵਿੱਚ ਚਲੇ ਗਏ ਹਨ ਤੇ ਜੋ ਵੀ ਪਿਛਲੇ ਕੁਝ ਦਿਨਾਂ ਵਿੱਚ ਉਨ੍ਹਾਂ ਦੇ ਸੰਪਰਕ ਵਿੱਚ ਆਇਆ ਹੈ, ਉਹ ਅਹਿਤਿਆਤ ਵਰਤੇ।
ਚੰਡੀਗੜ੍ਹ ਵਿੱਚ ਮੇਅਰ ਦੀ ਕੁਰਸੀ ਤੋਂ ਵਾਂਝੀ ਰਹਿ ਗਈ ਆਪ
ਜਿਕਰਯੋਗ ਹੈ ਕਿ ਜਿਸ ਦਿਨ ਤੋਂ ਕੇਜਰੀਵਾਲ ਦਿੱਲੀ ਪਰਤੇ ਸੀ, ਉਸ ਉਪਰੰਤ ਪੰਜਾਬ ਅਤੇ ਚੰਡੀਗੜ੍ਹ ਵਿੱਚ ਕੁਝ ਅਹਿਮ ਘਟਨਾਕ੍ਰਮ ਵੀ ਵਾਪਰੇ ਹਨ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਫੇਰੀ ਦੌਰਾਨ ਸੁਰੱਖਿਆ ਵਿੱਚ ਕੁਤਾਹੀ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਚੰਡੀਗੜ੍ਹ ਵਿੱਚ ਮੇਅਰ ਦੀ ਚੋਣ ਹੋਈ ਹੈ, ਜਿਸ ਵਿੱਚ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਦੀ ਵੋਟਾਂ ਵਿੱਚੋਂ ਇੱਕ ਬੈਲਟ ਪੇਪਰ ਫਟਿਆ ਹੋਣ ਕਰਕੇ ਆਮ ਆਦਮੀ ਪਾਰਟੀ ਮੇਅਰ ਦੀ ਕੁਰਸੀ ਤੋਂ ਵਾਂਝੀ ਰਹਿ ਗਈ।
ਮੀਡੀਆ ਦੇ ਸੁਆਲਾਂ ਦਾ ਕਰਨਾ ਪੈ ਸਕਦਾ ਸਾਹਮਣਾ
ਕੇਜਰੀਵਾਲ ਚੰਡੀਗੜ੍ਹ ਆ ਰਹੇ ਹਨ ਤੇ ਇਥੇ ਮੀਡੀਆ ਦੇ ਰੂ-ਬ-ਰੂ ਵੀ ਹੋ ਸਕਦੇ ਹਨ। ਇਸ ਦੌਰਾਨ ਜਿਥੇ ਉਹ ਮੀਡੀਆ ਮੁਹਰੇ ਕੁਝ ਖੁਲਾਸੇ ਕਰ ਸਕਦੇ ਹਨ, ਉਥੇ ਹੀ ਉਨ੍ਹਾਂ ਨੂੰ ਮੀਡੀਆ ਦੇ ਕੁਝ ਤਿੱਖੇ ਸੁਆਲਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਪਾਰਟੀ ਦੇ ਪੰਜਾਬ ਸਹਿ ਇੰਚਾਰਜ ਰਾਘਵ ਚੱਡਾ ਵੱਲੋਂ ਇੱਕ ਮੀਡੀਆ ਕਰਮੀ ਨਾਲ ਕਥਿਤ ਇਤਰਾਜਯੋਗ ਵਤੀਰੇ ਕਾਰਨ ਮੀਡੀਆ ਯੂਨੀਅਨਾਂ ਵਿੱਚ ਰੋਸ (Media anguished) ਹੈ ਤੇ ਇਸ ਬਾਰੇ ਵੀ ਕੇਜਰੀਵਾਲ ਨੂੰ ਸੁਆਲ ਪੁੱਛੇ ਜਾ ਸਕਦੇ ਹਨ।
ਇਹ ਵੀ ਪੜ੍ਹੋ: ਅਕਾਲੀ ਦਲ ਯੂਥ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਗੋਸ਼ਾ ਸਣੇ ਕਈ ਆਗੂ ਭਾਜਪਾ ਵਿੱਚ ਸ਼ਾਮਲ