ਚੰਡੀਗੜ੍ਹ: ਸੂਬੇ ਦੇ ਵਿੱਚ 2022 ਦੀਆਂ ਵਿਧਾਨ ਚੋਣਾਂ (2022 Assembly Elections) ਤੋਂ ਵਿਧਾਨ ਸਭਾ ਚੋਣਾਂ ਤੋਂ ਕਰਤਾਰਪੁਰ ਲਾਂਘੇ (Kartarpur corridor ) ਨੂੰ ਲੈ ਕੇ ਇੱਕ ਵਾਰ ਫੇਰ ਸਿਆਸਤ ਗਰਮਾਉਂਦੀ ਵਿਖਾਈ ਦੇ ਰਹੀ ਹੈ। ਜਿੱਥੇ ਨਾਨਕ ਨਾਮ ਲੇਵਾ ਸੰਗਤ ਲਾਂਘੇ ਦੇ ਖੋਲ੍ਹਣ ਨੂੰ ਲੈ ਕੇ ਸਰਕਾਰ ਤੋਂ ਮੰਗ ਕਰ ਰਹੀ ਹੈ ਤਾਂ ਕਿ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਕਰ ਸਕਣ ਤਾਂ ਉੱਥੇ ਹੀ ਵੋਟਰਾਂ ਨੂੰ ਲੁਭਾਉਣ ਲਈ ਸਿਆਸੀ ਪਾਰਟੀਆਂ ਨੇ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਮੰਗ ਤੇਜ਼ ਕਰ ਦਿੱਤੀ ਹੈ।
ਮੁੱਖ ਮੰਤਰੀ ਚੰਨੀ ਵੱਲੋਂ ਕੇਂਦਰ ਨੂੰ ਲਾਂਘਾ ਖੋਲ੍ਹਣ ਦੀ ਅਪੀਲ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੂੰ ਕਰਤਾਰਪੁਰ ਲਾਂਘਾ (Kartarpur corridor ) ਮੁੜ ਖੋਲ੍ਹਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਇਸ ਮਹੀਨੇ ਸਿੱਖ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਲਾਂਘਾ ਦੁਬਾਰਾ ਖੋਲ੍ਹਣ ਦੀ ਅਪੀਲ ਕੀਤੀ ਹੈ।
-
Urging again, I appeal PM @narendramodi to reopen the #KartarpurCorridor before auspicious occasion of Parkash Purab of Guru Nanak Dev ji this month. Had written letters to both PM, HM @AmitShah last month to allow pilgrims to visit the Gurdwara Sri Darbar Sahib in Pakistan. pic.twitter.com/J4CUbOumiV
— Charanjit S Channi (@CHARANJITCHANNI) November 9, 2021 " class="align-text-top noRightClick twitterSection" data="
">Urging again, I appeal PM @narendramodi to reopen the #KartarpurCorridor before auspicious occasion of Parkash Purab of Guru Nanak Dev ji this month. Had written letters to both PM, HM @AmitShah last month to allow pilgrims to visit the Gurdwara Sri Darbar Sahib in Pakistan. pic.twitter.com/J4CUbOumiV
— Charanjit S Channi (@CHARANJITCHANNI) November 9, 2021Urging again, I appeal PM @narendramodi to reopen the #KartarpurCorridor before auspicious occasion of Parkash Purab of Guru Nanak Dev ji this month. Had written letters to both PM, HM @AmitShah last month to allow pilgrims to visit the Gurdwara Sri Darbar Sahib in Pakistan. pic.twitter.com/J4CUbOumiV
— Charanjit S Channi (@CHARANJITCHANNI) November 9, 2021
ਪਿਛਲੇ ਮਹੀਨੇ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਸ਼ਰਧਾਲੂਆਂ ਨੂੰ ਗੁਰਦੁਆਰੇ ਜਾਣ ਦੀ ਇਜਾਜ਼ਤ ਦੇਣ ਲਈ ਕਿਹਾ ਸੀ। ਟਵਿੱਟਰ 'ਤੇ ਮੁੱਖ ਮੰਤਰੀ ਚੰਨੀ ਨੇ ਕਿਹਾ, 'ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੇਨਤੀ ਕਰਦੇ ਹਨ ਕਿ ਪ੍ਰਕਾਸ਼ ਪੁਰਬ ਤੋਂ ਪਹਿਲਾਂ ਕਰਤਾਰਪੁਰ ਲਾਂਘਾ ਦੁਬਾਰਾ ਖੋਲ੍ਹਿਆ ਜਾਵੇ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਪੱਤਰ ਲਿਖਿਆ ਗਿਆ ਸੀ ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਸ਼ਰਧਾਲੂਆਂ ਨੂੰ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਦੀ ਇਜਾਜ਼ਤ ਦਿੱਤੀ ਜਾਵੇ।
ਪਿਛਲੇ ਦਿਨੀਂ ਡੇਰਾ ਬਾਬਾ ਨਾਨਕ ਪਹੁੰਚੇ ਸਨ ਸਿੱਧੂ
ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ (Navjot Sidhu) ਮੰਗਲਵਾਰ ਨੂੰ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਪਹੁੰਚੇ ਜਿੱਥੇ ਸਿੱਧੂ ਨੇ ਕਰਤਾਰਪੁਰ ਲਾਂਘਾ ਖੋਲ੍ਹਣ ਲਈ ਅਰਦਾਸ ਕੀਤੀ। ਸਿੱਧੂ ਨੇ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਬਾਬਾ (ਗੁਰੂ ਨਾਨਕ ਦੇਵ ਜੀ) ਦੇ ਆਸ਼ੀਰਵਾਦ ਨਾਲ ਲਾਂਘਾ ਖੁੱਲ੍ਹ ਜਾਵੇਗਾ। ਨਾਲ ਹੀ ਉਨ੍ਹਾਂ ਕਿਹਾ ਕਿ ਉਹ ਇੱਥੇ ਇੱਕ ਵਿਸ਼ਵਾਸ ਨਾਲ ਆਏ ਹਨ। ਮਾਤਾ-ਪਿਤਾ ਦੀ ਮੌਤ ਤੋਂ ਬਾਅਦ ਉਹ ਗੁਰੂ ਸਾਹਿਬ ਨੂੰ ਆਪਣਾ ਪਿਤਾ ਸਮਝਦਾ ਹਨ। ਉਨ੍ਹਾਂ ਕਿਹਾ ਕਿ ਇਹ ਬੇਅੰਤ ਸੰਭਾਵਨਾਵਾਂ ਦਾ ਗਲਿਆਰਾ ਹੈ।
-
Media Byte at ICP, Gurudwara Kartarpur Sahib pic.twitter.com/jLv7dmOQ6p
— Navjot Singh Sidhu (@sherryontopp) November 9, 2021 " class="align-text-top noRightClick twitterSection" data="
">Media Byte at ICP, Gurudwara Kartarpur Sahib pic.twitter.com/jLv7dmOQ6p
— Navjot Singh Sidhu (@sherryontopp) November 9, 2021Media Byte at ICP, Gurudwara Kartarpur Sahib pic.twitter.com/jLv7dmOQ6p
— Navjot Singh Sidhu (@sherryontopp) November 9, 2021
ਹਰਸਿਮਰਤ ਬਾਦਲ ਨੇ ਲਾਂਘੇ ਖੋਲ੍ਹਣ ਲਈ ਕੇਂਦਰ ਨੂੰ ਲਿਖੀ ਚਿੱਠੀ
ਭਾਜਪਾ ਦੇ ਸੀਨੀਅਰ ਤਰੁਣ ਚੁੱਘ ਨੇ ਪਿਛਲੇ ਹਫ਼ਤੇ ਦਾਅਵਾ ਕੀਤਾ ਸੀ ਕਿ ਕੇਂਦਰ ਸਰਕਾਰ ਛੇਤੀ ਹੀ ਲਾਂਘਾ ਖੋਲ੍ਹ ਸਕਦੀ ਹੈ। ਹੁਣ ਸਾਬਕਾ ਕੇਂਦਰੀ ਮੰਤਰੀ ਅਤੇ ਅਕਾਲੀ ਦਲ ਦੀ ਆਗੂ ਹਰਸਿਮਰਤ ਕੌਰ ਬਾਦਲ (Harsimrat Kaur Badal) ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਨੂੰ ਪੱਤਰ ਲਿਖ ਕੇ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਮੰਗ ਕੀਤੀ ਹੈ।ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸਿੱਖ ਸੰਗਤਾਂ ਇਕ ਵਾਰ ਫਿਰ ਲਾਂਘਾ ਖੁੱਲ੍ਹਣ ਦੀ ਬੇਸਬਰੀ ਨਾਲ ਉਡੀਕ ਕਰ ਰਹੀਆਂ ਹਨ। ਗੁਰਪੁਰਬ ਕੁਝ ਹੀ ਦਿਨ ਦੂਰ ਹੈ ਅਤੇ ਉਸ ਤੋਂ ਪਹਿਲਾਂ ਲਾਂਘਾ ਖੋਲ੍ਹ ਦਿੱਤਾ ਜਾਣਾ ਚਾਹੀਦਾ ਹੈ। ਕੋਵਿਡ ਦੀ ਸਥਿਤੀ ਵੀ ਕਾਬੂ ਹੇਠ ਹੈ। ਦੱਸ ਦਈਏ ਕਿ 16 ਮਾਰਚ 2020 ਨੂੰ ਲਾਂਘਾ ਕੋਰੋਨਾ ਮਹਾਮਾਰੀ ਦੇ ਕਾਰਨ ਬੰਦ ਕਰ ਦਿੱਤਾ ਗਿਆ ਸੀ।
-
I strongly urge @PMO to open proposal for land swap with Pak for including Kartarpur Sahib in Indian Pb & intervene to expedite re-opening of corridor as well as push for 'Permanent Peace Corridor' linking all historical/religious places in Pak with border for access to devotees. pic.twitter.com/00TeDBUbZY
— Harsimrat Kaur Badal (@HarsimratBadal_) November 9, 2021 " class="align-text-top noRightClick twitterSection" data="
">I strongly urge @PMO to open proposal for land swap with Pak for including Kartarpur Sahib in Indian Pb & intervene to expedite re-opening of corridor as well as push for 'Permanent Peace Corridor' linking all historical/religious places in Pak with border for access to devotees. pic.twitter.com/00TeDBUbZY
— Harsimrat Kaur Badal (@HarsimratBadal_) November 9, 2021I strongly urge @PMO to open proposal for land swap with Pak for including Kartarpur Sahib in Indian Pb & intervene to expedite re-opening of corridor as well as push for 'Permanent Peace Corridor' linking all historical/religious places in Pak with border for access to devotees. pic.twitter.com/00TeDBUbZY
— Harsimrat Kaur Badal (@HarsimratBadal_) November 9, 2021
ਇਹ ਵੀ ਪੜ੍ਹੋ: ਕਾਫੀ ਮਸ਼ੱਕਤ ਉਪਰੰਤ ਖੁੱਲ੍ਹਿਆ ਸੀ ਕਰਤਾਰਪੁਰ ਲਾਂਘਾ