ਚੰਡੀਗੜ੍ਹ: ਬਾਲੀਵੁੱਡ ਅਦਾਕਾਰਾ ਕਰਿਸ਼ਮਾ ਕਪੂਰ ਆਪਣਾ 47ਵਾਂ ਜਨਮਦਿਨ ਮਨਾ ਰਹੇ ਹਨ। ਕਰਿਸ਼ਮਾ ਕਪੂਰਾ ਅਜਿਹੀ ਅਦਾਕਾਰਾਂ ਚ ਸ਼ਾਮਲ ਹੈ ਜਿਹੜੇ ਵਧਦੀ ਉਮਰ ਦੇ ਨਾਲ ਹੋਰ ਵੀ ਜ਼ਿਆਦਾ ਖੂਬਸੁਰਤ ਅਤੇ ਹਸੀਨ ਹੁੰਦੀ ਜਾ ਰਹੀ ਹੈ। ਦੋ ਬੱਚਿਆਂ ਦੀ ਮਾਂ ਅਤੇ 47 ਉਮਰ ਦੀ ਅਦਾਕਾਰਾ ਅੱਜ ਵੀ ਗਲੈਮਰ ਅਤੇ ਫੈਸ਼ਨੇਬਲ ਹੈ। ਕਰਿਸ਼ਮਾ ਆਪਣੇ ਗਲੈਮਰ ਨਾਲ ਹਰ ਇੱਕ ਟਾਪ ਦੀ ਮਾਡਲ ਨੂੰ ਟੱਕਰ ਦਿੰਦੀ ਹੈ। ਇੱਥੇ ਤੱਕ ਕਿ ਉਨ੍ਹਾਂ ਦੀ ਛੋਟੀ ਭੈਣ ਕਰੀਨਾ ਕਪੂਰ ਤਕ ਉਨ੍ਹਾਂ ਦੇ ਅੱਗੇ ਕਈ ਵਾਰ ਫਿੱਕੀ ਪੈਂਦੀ ਨਜ਼ਰ ਆਉਂਦੀ ਹੈ।
ਦੱਸਦਈਏ ਕਿ ਕਰਿਸ਼ਮਾ ਕਪੂਰ ਨੇ ਆਪਣਾ ਜਨਮਦਿਨ ਆਪਣੇ ਭੈਣ ਕਰੀਨਾ ਅਤੇ ਦੋਸਤਾਂ ਨਾਲ ਮਨਾਇਆ। ਕਰਿਸ਼ਮਾ ਦੇ ਜਨਮਦਿਨ ਦੀ ਪਾਰਟੀ ’ਚ ਕਪੂਰ ਸਿਸਟਰਸ ਦੀ ਬੈਸਟ ਫ੍ਰੈਂਡ ਅੰਮ੍ਰਿਤਾ ਅਰੋੜਾ ਵੀ ਮੌਜੂਦ ਰਹੀ। ਅੰਮ੍ਰਿਤਾ ਅਰੋੜਾ ਨੇ ਇੰਸਟਾਗ੍ਰਾਮ ’ਤੇ ਜਨਮਦਿਨ ਪਾਰਟੀ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਕਰੀਨਾ, ਕਰਿਸ਼ਮਾ ਅਤੇ ਅੰਮ੍ਰਿਤਾ ਨੇ ਇੱਕਠੇ ਇੱਕ ਫੋਟੋ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਜਿਸ ਨੂੰ ਬਹੁਤ ਹੀ ਪਿਆਰ ਮਿਲ ਰਿਹਾ ਹੈ।
ਜੇਕਰ ਕਰਿਸ਼ਮਾ ਕਪੂਰ ਦੇ ਫਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਕਰਿਸ਼ਮਾ ਕਪੂਰ ਨੇ 17 ਸਾਲ ਦੀ ਉਮਰ ’ਚ ਪ੍ਰੇਮ ਕੈਦੀ ਨਾਲ ਆਪਣਾ ਫਿਲਮੀ ਕਰੀਅਰ ਸ਼ੁਰੂ ਕੀਤਾ ਸੀ ਉਸ ਤੋਂ ਬਾਅਦ ਉਨ੍ਹਾਂ ਨੇ ਇੱਕ ਤੋਂ ਬਾਅਦ ਇੱਕ ਸੁਪਰਹਿੱਟ ਫਿਲਮਾਂ ਦਿੱਤੀਆਂ। ਪਰ ਵਿਆਹ ਤੋਂ ਬਾਅਦ ਉਨ੍ਹਾਂ ਦਾ ਕਰੀਅਰ ਨਹੀਂ ਚੱਲਿਆ। ਕਰਿਸ਼ਮਾ ਵੈੱਬ ਸੀਰੀਜ਼ ਮੈਂਟਲਗੁੱਡ ਵਿੱਚ ਨਜ਼ਰ ਆਈ। ਜਿਸ ਵਿੱਚ ਉਨ੍ਹਾਂ ਦੇ ਕਿਰਦਾਰ ਦਾ ਨਾਮ ਮਾਇਰਾ ਸ਼ਰਮਾ ਸੀ।
ਇਹ ਵੀ ਪੜੋ: ਈਡੀ ਨੇ ਮਨੀਸ਼ ਮਲੋਹਤਰਾ ਸਮੇਤ ਤਿੰਨ ਬਾਲੀਵੁੱਡ ਫੈਸ਼ਨ ਡਿਜ਼ਾਇਨਰ ਕੀਤੇ ਤਲਬ