ਚੰਡੀਗੜ੍ਹ : ਬੀਤੇ ਦਿਨੀਂ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਪਰਾਲੀ ਨੂੰ ਸਾੜਨ ਦੀ ਸਮੱਸਿਆ ਨੂੰ ਹੱਲ ਕਰਨ ਲਈ ਜਸਟਿਸ ਮਹਿਤਾਬ ਸਿੰਘ ਗਿੱਲ ਕਮੇਟੀ ਦਾ ਗਠਨ ਕੀਤਾ ਗਿਆ ਸੀ। ਕਮੇਟੀ ਨੇ ਪੰਜਾਬ ਵਿੱਚ ਕੰਮ ਕਰਦਿਆਂ ਕਿਸਾਨ ਯੂਨੀਅਨਾਂ ਤੇ ਜਥੇਬੰਦੀਆਂ ਤੋਂ ਇਸ ਮੁਸ਼ਕਿਲ ਦੇ ਹੱਲ ਲਈ ਤਜ਼ਵੀਜਾਂ ਦੀ ਮੰਗ ਕੀਤੀ ਹੈ।
![justice-gill-committee-seeks-cooperation-from-farmers-unions-for-solution-of-straw](https://etvbharatimages.akamaized.net/etvbharat/prod-images/6119690_pic.jpeg)
ਚੰਡੀਗੜ੍ਹ ਸਥਿਤ ਕਿਸਾਨ ਭਵਨ ਵਿੱਚ ਜਸਟਿਸ ਗਿੱਲ ਕਮੇਟੀ ਵੱਲੋਂ ਪੰਜਾਬ ਦੀਆਂ ਕਿਸਾਨ ਯੂਨੀਅਨਾਂ ਤੇ ਜਥੇਬੰਦੀਆਂ ਨਾਲ ਇੱਕ ਮੀਟਿੰਗ ਕੀਤੀ। ਇਸ ਦੀ ਜਾਣਕਾਰੀ ਦਿੰਦੇ ਹੋਏ ਖੇਤੀਬਾੜੀ ਵਿਭਾਗ ਦੇ ਸਕੱਤਰ ਕੇ.ਐੱਸ.ਪੰਨੂ ਦੇ ਦੱਸਿਆ ਕਿ ਮੀਟਿੰਗ ਵਿੱਚ ਕਿਸਾਨ ਯੂਨੀਅਨਾਂ ਤੋਂ ਫਸਲੀ ਰਹਿੰਦ-ਖੂੰਹਦ ਅਤੇ ਪਰਾਲੀ ਦੇ ਵਾਤਾਵਰਣ ਪੱਖੀ ਤਰੀਕੇ ਨਿਪਟਾਰਾ ਕਰਨ ਲਈ ਤਜ਼ਵੀਜਾਂ ਦੀ ਮੰਗ ਕੀਤੀ ਗਈ ਹੈ।
ਇਹ ਵੀ ਪੜ੍ਹੋ: ਡਜਿੀਟਲ ਮੀਡੀਆ ਕਾਨਫਰੰਸ 2020: ਈਟੀਵੀ ਭਾਰਤ ਨੂੰ ਮਲਿਆਿ ਸਨਮਾਨ
ਉਨ੍ਹਾਂ ਕਿਹਾ ਕਿ ਕਿਸਨਾਂ ਅਤੇ ਕਿਸਾਨ ਯੂਨੀਅਨਾਂ ਦੇ ਸਹਿਯੋਗ ਬਿਨਾਂ ਪੰਜਾਬ ਨੂੰ ਪਰਾਲੀ ਸਾੜਨ ਦੀ ਸਮੱਸਿਆ ਤੋਂ ਨਿਤਾਜ ਨਹੀਂ ਦਵਾਈ ਜਾ ਸਕਦੀ।