ਚੰਡੀਗੜ੍ਹ: ਸੂਬੇ ਦੀ ਅਕਾਲੀ ਸਿਆਸਤ ਦੇ ਧਰੂ-ਤਾਰੇ ਰਹੇ ਅਤੇ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਜੋਂ 25 ਸਾਲ ਸੇਵਾ ਕਰਨ ਵਾਲੇ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਅੱਜ 16ਵੀਂ ਬਰਸੀ ਹੈ।
ਜਥੇਦਾਰ ਟੌਹੜਾ ਨੂੰ ਇਸ ਫਾਹਨੀ ਸੰਸਾਰ ਅਲਵਿਦਾ ਆਖਿਆ 16 ਵਰ੍ਹੇ ਬੀਤ ਚੁੱਕੇ ਹਨ। ਪਰ ਉਨ੍ਹਾਂ ਦੀ ਮਹਿਕ ਅੱਜ ਵੀ ਉਨ੍ਹਾਂ ਨੂੰ ਚਾਉਣ ਵਾਲਿਆਂ ਅਤੇ ਅਕਾਲੀ ਸਿਆਸਤ ਵਿੱਚ ਉਸੇ ਤਰ੍ਹਾਂ ਮਹਿਕ ਦੀ ਹੈ। ਉਨ੍ਹਾਂ ਦੀ 16ਵੀਂ ਬਰਸੀ 'ਤੇ ਉਨ੍ਹਾਂ ਨੂੰ ਯਾਦ ਕਰਦਿਆਂ ਜਥੇਦਾਰ ਦੇ ਸਿਆਸੀ ਤੇ ਧਾਰਮਿਕ ਜੀਵਤ 'ਤੇ ਇੱਕ ਝਾਤ ਪਾਉਣ ਦੀ ਕੋਸ਼ਿਸ਼ ਕਰਦੇ ਹਾਂ।
ਸਿਆਸੀ ਤੇ ਨਿੱਜੀ ਜ਼ਿੰਦਗੀ 'ਤੇ ਝਾਤ
ਜਥੇਦਾਰ ਗੁਰਚਰਨ ਸਿੰਘ ਟੌਹਰਾ ਹੁਰਾਂ ਦਾ ਜਨਮ 24 ਸਤੰਬਰ 1924 ਨੂੰ ਪਿਤਾ ਦਲੀਪ ਸਿੰਘ ਤੇ ਮਾਤਾ ਬਸੰਤ ਕੌਰ ਦੀ ਕੁੱਖੋਂ ਹੋਇਆ। ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਲੌਹਰ ਤੋਂ ਗਿਆਨੀ ਦੀ ਪੜ੍ਹਾਈ ਮੁਕੰਮਲ ਕੀਤੀ। ਜਥੇਦਾਰ ਟੌਹਰਾ ਨੇ ਆਪਣਾ ਸਿਆਸੀ ਸਫ਼ਰ 1938 ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਮੈਂਬਰ ਵਜੋਂ ਸ਼ੁਰੂ ਕੀਤਾ। ਇਸ ਤੋਂ ਬਾਅਦ ਉਨ੍ਹਾਂ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਤੇ 1942 ਵਿੱਚ ਅਕਾਲੀ ਜਥਾ ਫ਼ਤਿਹਗੜ੍ਹ ਸਾਹਿਬ ਪ੍ਰਧਾਨ ਚੁਣੇ ਗਏ। ਇਸ ਮਗਰੋਂ 1947 'ਚ ਪਟਿਆਲਾ ਜ਼ਿਲ੍ਹਾ ਅਕਾਲੀ ਦਲ ਦੇ ਪ੍ਰਧਾਨ ਚੁਣੇ ਗਏ ਅਤੇ ਇਸੇ ਸਫ਼ਰ ਨੂੰ ਜਾਰੀ ਰੱਖਦੇ ਹੋਏ 1948 'ਚ ਰਿਆਸਤੀ ਅਕਾਲੀ ਦਲ ਦੇ ਸਕੱਤਰ ਬਣ ਗਏ। 1960 ਵਿੱਚ ਉਹ ਪਹਿਲੀ ਵਾਰ ਸ਼੍ਰੌਮਣੀ ਕਮੇਟੀ ਦੇ ਮੈਂਬਰ ਚੁਣੇ ਗਏ।
ਸ਼੍ਰੌਮਣੀ ਕਮੇਟੀ ਦੇ ਪ੍ਰਧਾਨ ਵਜੋਂ
ਇਸ ਮਗਰੋਂ 6 ਜਨਵਰੀ 1973 ਈ. ਨੂੰ ਜਥੇਦਾਰ ਟੌਹੜਾ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕੇਮਟੀ ਦੀ ਪ੍ਰਧਾਨਗੀ ਸੰਭਾਲੀ। ਕੁਝ ਕੁ ਵਕਫੇ ਨੂੰ ਛੱਡ ਕੇ ਜਥੇਦਾਰ ਟੌਹੜਾ ਸਿਰ ਸ਼੍ਰੌਮਣੀ ਕਮੇਟੀ ਦੇ ਪ੍ਰਧਾਨ ਦਾ ਤਾਜ਼ 1973 ਤੋਂ ਉਨ੍ਹਾਂ ਦੀ ਮੌਤ 1ਅਪ੍ਰੈਲ 2004 ਤੱਕ ਸਜਿਆ ਰਿਹਾ। ਉਨ੍ਹਾਂ ਸੰਸਥਾ ਦੀ ਪ੍ਰਧਾਨਗੀ 25 ਸਾਲ 18 ਦਿਨ ਤੱਕ ਦੇ ਰਿਕਾਰਡ ਅਰਸੇ ਲਈ ਕੀਤੀ।
ਰਾਜ ਸਭਾ ਤੇ ਲੋਕ ਸਭਾ ਮੈਂਬਰ ਵਜੋਂ 1969-76 ਅਤੇ 1980-1988 ਤੱਕ ਜਥੇਦਾਰ ਟੌਹੜਾ ਰਾਜ ਸਭਾ ਦੇ ਮੈਂਬਰ ਰਹੇ। ਇਸੇ ਦਰਮਿਆਨ ਉਹ 1977ਤੋਂ 1979 ਤੱਕ ਪਟਿਆਲਾ ਲੋਕ ਸਭਾ ਹਲਕੇ ਤੋਂ ਲੋਕ ਸਭਾ ਲਈ ਚੁਣੇ ਗਏ। ਉਨ੍ਹਾਂ ਦੇਸ਼ ਵਿੱਚ ਲੱਗੀ ਐਂਮਰਜੈਂਸੀ 1 ਅਪ੍ਰੈਲ ਦਾ ਦਿਨ ਸਿੱਖ ਸਿਆਸਤ ਵਿੱਚ ਹਮੇਸ਼ਾ ਹੀ ਸੋਗਮਈ ਦਿਨ ਵਜੋਂ ਯਾਦ ਕੀਤਾ ਜਾਂਦਾ ਹੈ। ਇਸ ਦਿਨ ਜਥੇਦਾਰ ਟੌਹੜਾ ਵਰਗਾ ਦਰਵੇਸ਼ ਸਿਆਸਤਦਾਨ ਇਸ ਦੁਨੀਆ ਨੂੰ ਅਲਵਿਦਾ ਆਖ ਤੁਰ ਗਿਆ ਸੀ। ਜਥੇਦਾਰ ਟੌਹੜਾ ਦਾ ਜੀਵਨ ਅੱਜ ਵੀ ਅਕਾਲੀ ਆਗੂਆਂ ਲਈ ਪ੍ਰੇਰਣਾ ਦਾ ਸੌਮਾ ਹੈ।