ਮੋਹਾਲੀ: ਪੰਜਾਬ ਕਾਂਗਰਸ ਦੀ ਆਪਸੀ ਖਾਨਾਜੰਗੀ ਰੁਕਣ ਦਾ ਨਾਮ ਨਹੀਂ ਲੈ ਰਹੀ। ਪਿਛਲੇ ਕਈ ਮਹੀਨਿਆਂ ਤੋਂ ਪੰਜਾਬ ਕਾਂਗਰਸੀ ਕਲੇਸ਼ ਚੱਲਦਾ ਆ ਰਿਹਾ ਹੈ ਜੋ ਕਿ ਚੋਣਾਂ ਦੌਰਾਨ ਵੀ ਨਹੀਂ ਘਟਿਆ ਹੈ। ਕਾਂਗਰਸ ਵਿੱਚ ਚੋਣਾਂ ਦੌਰਾਨ ਟਿਕਟਾਂ ਦੀ ਵੰਡ ਨੂੰ ਲੈਕੇ ਬਗਾਵਤੀ ਸੁਰਾਂ ਵਧ ਰਹੀਆਂ ਹਨ। ਸੀਨਅਰ ਕਾਂਗਰਸ ਆਗੂ ਜਗਮੋਹਨ ਕੰਗ ਨੇ ਕਾਂਗਰਸ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ।
ਖਰੜ ਵਿਧਾਨਸਭਾ ਹਲਕੇ ਤੋਂ ਟਿਕਣ ਨਾ ਮਿਲਣ ਦੇ ਚੱਲਦੇ ਕੰਗ ਵੱਲੋਂ ਆਪਣੇ ਪੁੱਤਰ ਯਾਦਵਿੰਦਰ ਸਿੰਘ ਕੰਗ ਨੂੰ ਆਜ਼ਾਦ ਚੋਣ ਲੜਾਉਣ ਦਾ ਐਲਾਨ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਜਗਮੋਹਨ ਕੰਗ ਦੇ ਪੁੱਤਰ ਨੇ ਸਿਵਲ ਇੰਜੀਨੀਅਰ ਦੀ ਪੜ੍ਹਾਈ ਕੀਤੀ ਹੋਈ ਹੈ ਤੇ ਪਿਛਲੇ ਲੰਬੇ ਸਮੇਂ ਤੋਂ ਖਰੜ ਵਿਧਾਨ ਸਭਾ ਹਲਕੇ ਵਿੱਚ ਆਪਣੇ ਪਿਤਾ ਦੇ ਨਾਲ ਨਾਲ ਸਮਾਜ ਸੇਵਾ ਦੇ ਕੰਮਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਰਹੇ ਹਨ ਪਰ ਜਦੋਂ ਤੋਂ ਪਿਤਾ ਦੀ ਟਿਕਟ ਕਾਂਗਰਸ ਵੱਲੋਂ ਕੱਟੀ ਗਈ ਉਦੋਂ ਤੋਂ ਪਿਉ ਪੁੱਤਰ ਨਾਰਾਜ਼ ਹੋ ਕੇ ਹੁਣ ਯਾਦਵਿੰਦਰ ਸਿੰਘ ਕੰਗ ਨੂੰ ਚੋਣ ਮੈਦਾਨ ਵਿੱਚ ਉਤਾਰਨ ਦਾ ਫੈਸਲਾ ਲਿਆ ਹੈ।
ਖਰੜ ਵਿਧਾਨ ਸਭਾ ਹਲਕਾ ਹੁਣ ਇਤਿਹਾਸਕ ਅਖਾੜਾ ਬਣ ਕੇ ਰਹਿ ਗਿਆ ਹੈ ਇੱਕ ਪਾਸੇ ਜਿੱਥੇ ਅਕਾਲੀ ਦਲ ਨੇ ਰਣਜੀਤ ਗਿੱਲ ਨੂੰ ਤਕੜੇ ਉਮੀਦਵਾਰ ਵਜੋਂ ਪੇਸ਼ ਕੀਤਾ ਹੈੇ ਉੱਥੇ ਹੀ ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਅਨਮੋਲ ਗਗਨ ਮਾਨ ਵੀ ਆਪਣੀ ਜਿੱਤ ਪੱਕੀ ਦਾ ਦਾਅਵਾ ਕਰ ਰਹੀ ਹੈ। ਇਸੇ ਲੜਾਈ ਵਿੱਚ ਹੁਣ ਜਗਮੋਹਨ ਕੰਗ ਨੇਆਪਣੇ ਸਪੁੱਤਰ ਯਾਦਵਿੰਦਰ ਸਿੰਘ ਕੰਗ ਨੂੰ ਆਜ਼ਾਦ ਦੇ ਤੌਰ ’ਤੇ ਚੋਣ ਲੜਾਉਣ ਦਾ ਫੈਸਲਾ ਕੀਤਾ ਹੈ।
ਇਹ ਵੀ ਪੜ੍ਹੋ:ਫ਼ਿਰੋਜ਼ਪੁਰ ਦਿਹਾਤੀ ਤੋਂ ਤੀਜੀ ਵਾਰ ਸਿੱਧੇ ਮੁਕਾਬਲੇ ਦੇ ਆਸਾਰ, ਕਾਂਗਰਸ ਤੇ ਆਪ ਨੇ ਬਦਲੇ ਉਮੀਦਵਾਰ