ਚੰਡੀਗੜ੍ਹ: ਅਕਸਰ ਹੀ ਤੁਸੀ ਪੰਜਾਬ ਤੋਂ ਇਲਾਵਾਂ ਦੇਸ਼-ਵਿਦੇਸ਼ਾਂ ਵਿੱਚ ਕਬੱਡੀ ਦੇ ਮੈਚਾਂ ਦੌਰਾਨ ਕੂਮੈਂਟਰੀ ਕਰਦੇ ਇੱਕ ਫਣਕਾਰ ਕਮਲ ਖੋਖਰ ਨੂੰ ਸੁਣਿਆ ਹੋਵੇਗਾ। ਪਰ ਹੁਣ ਇਹ ਆਵਾਜ਼ ਤੁਹਾਡੇ ਕੰਨਾਂ ਵਿੱਚ ਕਦੇਂ ਨਹੀ ਪਵੇਗੀ।
ਕਿਉਕਿ ਮਸ਼ਹੂਰ ਅੰਤਰਰਾਸ਼ਟਰੀ ਕਬੱਡੀ ਕੁਮੈਂਟਰ ਕਮਲ ਖੋਖਰ ਇਸ ਫਾਨੀ ਸੰਸਾਰ ਤੋਂ ਰੁਖਸਤ ਹੋ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਕਮਲ ਖੋਖਰ ਲੰਮੇ ਤੋਂ ਸ਼ੂਗਰ ਦੀ ਬਿਮਾਰੀ ਨਾਲ ਲੜ ਰਹੇ ਸਨ। ਆਖਿਰਕਾਰ ਜਿੰਦਗੀ ਤੇ ਮੌਤ ਦੀ ਜੰਗ ਲੜਦੇ-ਲੜਦੇ ਦਿਲ ਦੀ ਧੜਕਣ ਰੁੱਕ ਜਾਣ ਨਾਲ ਜ਼ਿੰਦਗੀ ਦੀ ਜੰਗ ਹਾਰ ਗਏ। ਇਸ ਖ਼ਬਰ ਨਾਲ ਕਬੱਡੀ ਖੇਡ ਜਗਤ 'ਚ ਸੋਗ ਦੀ ਲਹਿਰ ਫੈਲ ਗਈ।
ਇਹ ਵੀ ਪੜ੍ਹੋ :- ਗਾਇਕ ਹਨੀ ਸਿੰਘ ਅਦਾਲਤ 'ਚ ਹੋਏ ਪੇਸ਼, ਦੇਖੋ ਵੀਡੀਓ