ਚੰਡੀਗੜ੍ਹ: ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਹਨ ਅਤੇ ਕਾਂਗਰਸ ਵਿੱਚ ਸੀਐਮ ਚਿਹਰੇ ਨੂੰ ਲੈ ਕੇ ਕਲੇਸ਼ ਚੱਲ ਰਿਹਾ ਹੈ। ਇਸ ਚੋਣ 'ਚ ਮੁੱਖ ਮੰਤਰੀ ਦਾ ਚਿਹਰਾ ਕੌਣ ਹੈ? ਚਰਨਜੀਤ ਸਿੰਘ ਚੰਨੀ ਜਾਂ ਨਵਜੋਤ ਸਿੰਘ ਸਿੱਧੂ? ਹਾਲ ਹੀ 'ਚ ਇਨ੍ਹਾਂ ਦੋਵਾਂ ਨਾਵਾਂ ਦੀ ਚਰਚਾ ਤੇਜ਼ ਹੋ ਗਈ ਹੈ। ਅੰਤਮ ਫੈਸਲਾ ਸੰਸਥਾ ਦੇ ਕੋਲ ਹੈ। ਜੇਕਰ ਕਾਂਗਰਸ ਸੂਤਰਾਂ ਦੀ ਮੰਨੀਏ ਤਾਂ ਦੋਵਾਂ ਆਗੂਆਂ ਲਈ ਅੱਜ ਦਾ ਦਿਨ ਖਾਸ ਹੋ ਸਕਦਾ ਹੈ। ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਕਾਂਗਰਸ ਅੱਜ ਸ਼ਾਮ 7 ਵਜੇ ਤੱਕ ਪੰਜਾਬ 'ਚ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰ ਸਕਦੀ ਹੈ।
ਉਥੇ ਹੀ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਲਈ ਅੱਜ ਦਾ ਦਿਨ ਬਹੁਤ ਅਹਿਮ ਹੋ ਸਕਦਾ ਹੈ, ਜੋ ਆਪਣੇ ਸਿਆਸੀ ਜੀਵਨ ਵਿੱਚ ਸਭ ਤੋਂ ਔਖੀ ਚੁਣੌਤੀ ਦਾ ਸਾਹਮਣਾ ਕਰ ਰਹੇ ਹਨ। ਦਰਅਸਲ ਪਾਰਟੀ ਵੱਲੋਂ ਇੱਕ ਵੀਡੀਓ ਟਵੀਟ ਕੀਤਾ ਗਿਆ ਸੀ। ਇਸ ਦੇ ਕੇਂਦਰ ਵਿੱਚ ਚੰਨੀ ਅਤੇ ਸਿੱਧੂ ਹਨ। ਵੀਡੀਓ 'ਚ ਦੋਵਾਂ ਆਗੂਆਂ ਦੀਆਂ ਸਾਂਝੀਆਂ ਤਸਵੀਰਾਂ ਹਨ। ਪਾਰਟੀ ਦੇ ਟਵੀਟ ਵਿੱਚ ਇਹ ਸੰਕੇਤ ਦਿੱਤਾ ਗਿਆ ਸੀ ਕਿ ਸ਼ਾਮ 7 ਵਜੇ ਤੱਕ ਜੁੜੇ ਰਹੋ। ਪਾਰਟੀ ਦੇ ਇੱਕ ਸੀਨੀਅਰ ਆਗੂ ਨੇ ਏਸ਼ੀਆਨੈੱਟ ਨਿਊਜ਼ ਨਾਲ ਗੱਲਬਾਤ ਦੌਰਾਨ ਮੰਨਿਆ ਕਿ ਅੱਜ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਹੋ ਸਕਦਾ ਹੈ।
-
Stay tuned ... 7 pm today !!
— Punjab Congress (@INCPunjab) February 2, 2022 " class="align-text-top noRightClick twitterSection" data="
Punjab Di Chadhdi Kala
Congress Mange Sarbat Da Bhala pic.twitter.com/iqOgs6J30w
">Stay tuned ... 7 pm today !!
— Punjab Congress (@INCPunjab) February 2, 2022
Punjab Di Chadhdi Kala
Congress Mange Sarbat Da Bhala pic.twitter.com/iqOgs6J30wStay tuned ... 7 pm today !!
— Punjab Congress (@INCPunjab) February 2, 2022
Punjab Di Chadhdi Kala
Congress Mange Sarbat Da Bhala pic.twitter.com/iqOgs6J30w
ਪਿਛਲੇ ਕੁਝ ਦਿਨ੍ਹਾਂ ਤੋਂ ਘੱਟ ਨਜ਼ਰ ਆ ਰਿਹਾ ਹੈ ਸਿੱਧੂ ਦਾ ਉਤਸ਼ਾਹ
ਪਿਛਲੇ ਕੁਝ ਦਿਨ੍ਹਾਂ ਤੋਂ ਸਿੱਧੂ ਦਾ ਉਤਸ਼ਾਹ ਘੱਟ ਨਜ਼ਰ ਆ ਰਿਹਾ ਹੈ। ਜਦੋਂ ਉਨ੍ਹਾਂ ਦੇ ਸਾਹਮਣੇ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਆਏ ਹਨ, ਉਦੋਂ ਤੋਂ ਸਿੱਧੂ ਥੋੜੇ ਪਰੇਸ਼ਾਨ ਦਿਖਾਈ ਦੇ ਰਹੇ ਹਨ। ਰਿਸਰਚ ਡੈਸਕ ਦੇ ਸੀਨੀਅਰ ਰਿਸਰਚ ਵਰਿੰਦਰ ਭਾਰਤ ਨੇ ਦੱਸਿਆ ਕਿ ਜਦੋਂ ਤੋਂ ਬਿਕਰਮ ਮਜੀਠੀਆ ਨੇ ਸਿਰਫ਼ ਅੰਮ੍ਰਿਤਸਰ ਤੋਂ ਸੀਟ ਤੋਂ ਚੋਣ ਲੜਨ ਦਾ ਐਲਾਨ ਕੀਤਾ ਹੈ, ਉੱਦੋਂ ਤੋਂ ਸਿੱਧੂ ਪ੍ਰੇਸ਼ਾਨ ਹਨ। ਉਨ੍ਹਾਂ ਦੀ ਪੰਜਾਬ ਵਿੱਚ ਚਰਚਾ ਘੱਟ ਹੋ ਰਹੀ ਹੈ। ਦੂਜਾ, ਪਿਛਲੇ ਹਫ਼ਤੇ ਤੋਂ ਜਿਸ ਤਰ੍ਹਾਂ ਚੰਨੀ ਨੂੰ ਕਾਂਗਰਸ ਵਿੱਚ ਤਜਵੀਜ਼ ਮਿਲ ਰਹੀ ਹੈ, ਉਹ ਪੰਜਾਬ ਦਾ ਮੱਤਦਾਰ ਇਹ ਮੰਨੀ ਬੈਠੇ ਹਨ ਕਿ ਚੰਨੀ ਹੀ ਕਾਂਗਰਸ ਦੇ ਸੀਐਮ ਫੇਸ ਹੋਣਗੇ। ਇਹ ਸਭ ਕੁਝ ਸਿੱਧ ਦੇ ਵਿਰੁੱਧ ਜਾ ਰਿਹਾ ਹੈ।
ਦਿਨ ਭਰ ਦੀ ਘਟਨਾ ਵੀ ਦਿਖਾ ਰਹੀ ਹੈ ਸਿੱਧੂ ਦੀ ਅਸਹਿਜਤਾ
ਇਹ ਗੱਲ ਪਾਰਟੀ ਹਾਈਕਮਾਨ ਵੀ ਸਮਝ ਰਹੀ ਹੈ। ਕਿਤੇ ਨਾ ਕਿਤੇ ਅੱਜ ਦਾ ਵੀਡੀਓ ਇਹ ਸੰਦੇਸ਼ ਦੇਣ ਲਈ ਵੀ ਜਾਰੀ ਕੀਤਾ ਗਿਆ ਹੈ ਕਿ ਪਾਰਟੀ ਹਾਈਕਮਾਨ ਦੀ ਪ੍ਰਮੁੱਖਤਾ ਵਿੱਚ ਸਿੱਧੂ ਵੀ ਹਨ। ਅੱਜ ਦਿਨ ਭਰ ਦੀ ਘਟਨਾ ਵੀ ਸਿੱਧੂ ਦੀ ਅਸਹਿਜਤਾ ਦਿਖਾ ਰਹੀ ਹੈ।
ਵੀਰੇਂਦਰ ਭਾਰਤ ਦਾ ਮੰਨਣਾ ਹੈ ਕਿ ਸਿੱਧੂ ਨੂੰ ਪਤਾ ਹੈ ਕਿ ਸੀਐਮ ਚਿਹਰੇ ਦੀ ਘੋਸਣਾ ਕਿਸੇ ਵੀ ਵਕਤ ਹੋ ਸਕਦੀ ਹੈ। ਸਿੱਧੂ ਹੁਣ ਇਹ ਚਾਹੁੰਦੇ ਹਨ ਕਿ ਜਾਂ ਤਾਂ ਚੋਣਾਂ ਉਨ੍ਹਾਂ ਦੇ ਨਾਮ ਤੇ ਲੜੀਆਂ ਜਾਣ ਜਾਂ ਫਿਰ ਚੰਨੀ ਦਾ ਨਾਮ ਵੀ ਕਲੀਅਰ ਕੱਟ ਸਾਹਮਣੇ ਨਾ ਆਵੇ।
ਪੰਜਾਬ ਵਿੱਚ ਪਾਰਟੀ ਵੱਲੋਂ ਚੁੱਕਿਆ ਗਿਆ ਹਰ ਕਦਮ ਸਿੱਧੇ ਤੌਰ ਤੇ ਸਿੱਧੂ ਨੂੰ ਕਰੇਗਾ ਪ੍ਰਭਾਵਿਤ
ਇਸ ਲਈ ਇਹ ਵੀ ਜ਼ਰੂਰੀ ਹੈ ਕਿ ਹੁਣ ਜਿਸ ਤਰ੍ਹਾਂ ਅਕਾਲੀ ਦਲ ਨੇ ਸਿੱਧੂ ਦੀ ਘੇਰਾਬੰਦੀ ਸ਼ੁਰੂ ਕੀਤੀ ਹੈ। ਇਸ ਵਿੱਚ ਉਹ ਬੁਰੀ ਤਰ੍ਹਾਂ ਫਸ ਗਏ ਹਨ। ਸਿੱਧੂ ਮਜੀਠੀਆ ਨਾਲ ਟੱਕਰ ਤਾਂ ਹੀ ਲੈ ਸਕਦੇ ਹਨ, ਜੇਕਰ ਉਨ੍ਹਾਂ ਨੂੰ ਪੂਰੀ ਤਰ੍ਹਾਂ ਕਾਂਗਰਸ ਦਾ ਸਮਰਥਨ ਮਿਲੇ। ਇਸ ਮੌਕੇ 'ਤੇ ਪੰਜਾਬ ਵਿੱਚ ਪਾਰਟੀ ਵੱਲੋਂ ਚੁੱਕਿਆ ਗਿਆ ਹਰ ਕਦਮ ਸਿੱਧੇ ਤੌਰ ਤੇ ਸਿੱਧੂ ਨੂੰ ਪ੍ਰਭਾਵਿਤ ਕਰੇਗਾ।
ਸਿੱਧੂ ਦੇ ਸੀਐਮ ਚਿਹਰੇ ਨਾਲ ਪਾਰਟੀ ਵਿੱਚ ਹੋ ਸਕਦੀ ਹੈ ਬਗਾਵਤ
ਸਿੱਧੂ ਦੇ ਸੀਐਮ ਚਿਹਰੇ ਨਾਲ ਪਾਰਟੀ ਵਿੱਚ ਬਗਾਵਤ ਹੋ ਸਕਦੀ ਹੈ। ਕਿਉਂਕਿ ਕਈ ਆਗੂਆਂ ਨੂੰ ਸਿੱਧੂ ਦਾ ਸੀਐਮ ਚਿਹਰਾ ਘੋਸਣਾ ਕਰਨਾ ਰਾਸ ਨਹੀਂ ਆ ਰਿਹਾ। ਅਕਾਲੀ ਦਲ ਦੇ ਨਾਲ ਉਨ੍ਹਾਂ ਦਾ ਵਿਅਕਤੀਤਵ ਟਕਰਾਵ ਹੈ। ਇਸ ਦੇ ਲਈ ਉਹ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਮਜੀਠੀਆ ਪ੍ਰਕਰਣ ਇਸਦਾ ਸਭ ਤੋਂ ਵੱਡਾ ਉਦਾਹਰਣ ਹੈ। ਸਿੱਧਾ ਅਤੇ ਸਪੱਸਟ ਹੈ, ਇਸ ਦੇ ਜਿੰਨ੍ਹੇ ਪ੍ਰਸੰਸਕ ਹਨ ਉਨ੍ਹੇ ਹੀ ਵਿਰੋਧੀ ਵੀ ਹਨ।
ਕਾਂਗਰਸ ਚੰਨੀ ਨੂੰ ਦਲਿਤ ਸੀਐਮ ਦੇ ਤੌਰ ਤੇ ਪ੍ਰਚਾਰਿਤ ਕਰਕੇ ਦੇਸ਼ ਭਰ ਵਿੱਚ ਇਸਦਾ ਲਾਭ ਲੈਣਾ ਚਾਹੁੰਦੀ ਹੈ। ਇਸ ਲਈ ਚੰਨੀ ਨੂੰ ਅੱਗੇ ਵਧਾਇਆ ਜਾ ਰਿਹਾ ਹੈ। ਚੰਨੀ ਪਾਰਟੀ ਦਾ ਇੱਕ ਸਾਫ਼ ਚਿਹਰਾ ਹੈ। ਉਨ੍ਹਾਂ ਨੇ ਹੀ ਪ੍ਰਦੇਸ਼ ਵਿੱਚ ਕਾਂਗਰਸ ਨੂੰ ਮਜ਼ਬੂਤੀ ਦਿੱਤੀ ਹੈ ਅਤੇ ਵੋਟਰਾ ਦਾ ਦਿਲ ਅਤੇ ਵਿਸ਼ਵਾਸ ਜਿੱਤਿਆ ਹੈ। ਕੈਪਟਨ ਦੇ ਪਾਰਟੀ ਛੱਡਣ ਤੋਂ ਬਾਅਦ ਪਾਰਟੀ ਨੂੰ ਸੰਭਾਲਣ ਦੀ ਹਰ ਸੰਭਵ ਕੋਸ਼ਿਸ਼ ਕੀਤੀ। ਪਾਰਟੀ ਦੇ ਪ੍ਰਤੀ ਵਿਰੋਧੀ ਲਹਿਰ ਨੂੰ ਘੱਟ ਕੀਤਾ। ਇਸ ਤਰ੍ਹਾਂ ਕਾਂਗਰਸ ਸੱਤਾ ਪੰਜਾਬ ਵਿੱਚ ਮਜ਼ਬੂਤ ਸਥਿਤੀ ਵਿੱਚ ਨਜ਼ਰ ਆ ਰਹੀ ਹੈ। ਉਹ ਆਪਣੇ ਕਾਰਜ ਦੌਰਾਨ ਆਪਣੇ ਕੰਮ ਗਿਣਵਾ ਵੋਟਰਾ ਨੂੰ ਪਾਰਟੀ ਨਾਲ ਜੋੜ ਰਹੀ ਹੈ।
'ਜੇਕਰ ਚੰਨੀ ਨੂੰ ਸੀਐਮ ਚਿਹਰਾ ਘੋਸਿਤ ਕਰ ਦਿੱਤਾ ਤਾਂ ਸਿੱਧੂ ਦੀ ਬਗਾਵਤ ਨੂੰ ਪਾਰਟੀ ਅਤੇ ਚੰਨੀ ਸ਼ਾਇਦ ਨਾ ਕਰ ਪਾਉਣ ਸਹਿਣ'
ਦਲਿਤਾਂ ਦਾ ਇੱਕ ਵੱਡਾ ਤਬਕਾ ਹਮੇਸ਼ਾ ਹੀ ਕਾਂਗਰਸ ਦਾ ਸਾਥ ਰਿਹਾ ਹੈ। ਇਸ ਲਈ ਇਹ ਤਰਕ ਵਿੱਚ ਜ਼ਿਆਦਾ ਦਮ ਨਹੀਂ ਕਿ ਚੰਨੀ ਦੇ ਹੋਣ ਨਾਲ ਦਲਿਤ ਕਾਂਗਰਸ ਦੇ ਨਾਲ ਜੁੜਨਗੇ। ਜੇਕਰ ਚੰਨੀ ਨੂੰ ਸੀਐਮ ਚਿਹਰਾ ਘੋਸਿਤ ਕਰ ਦਿੱਤਾ ਤਾਂ ਸਿੱਧੂ ਦੀ ਬਗਾਵਤ ਨੂੰ ਪਾਰਟੀ ਅਤੇ ਚੰਨੀ ਸ਼ਾਇਦ ਸਹਿਨ ਨਾ ਕਰ ਪਾਉਣ।
ਇਹ ਵੀ ਪੜ੍ਹੋ: ਸੀਐੱਮ ਚਿਹਰੇ ਨੂੰ ਲੈ ਕੇ ਸ਼ਸ਼ੋਪੰਜ ’ਚ ਕਾਂਗਰਸ, ਹੁਣ ਲੋਕਾਂ ਨੂੰ ਕਰਨ ਲੱਗੇ ਫੋਨ !