ਚੰਡੀਗੜ੍ਹ: ਸੁਸਾਇਟੀ ਫ਼ਾਰ ਪ੍ਰਮੋਸ਼ਨ ਆਫ਼ ਐਥੀਕਲ ਐਂਡ ਅਫੋਰਡੇਬਲ ਹੈਲਥਕੇਅਰ (ਸਪੀਕ ਇੰਡੀਆ) ਨੇ ਚੰਡੀਗੜ੍ਹ ਪ੍ਰੈੱਸ ਕਲੱਬ ਵਿੱਚ ਯੂਜ਼ ਐਂਡ ਮਿਸਯੂਜ਼ ਆਫ਼ ਮੈਡੀਸਨ ਸਬੰਧੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਹ ਸੈਮੀਨਾਰ ਸਪੀਕ ਇੰਡੀਆ ਦੇ ਪ੍ਰੈਜ਼ੀਡੈਂਟ ਡਾ. ਆਰ ਕੁਮਾਰ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ 'ਚ ਸਾਬਕਾ ਮੁੱਖ ਸੱਕਤਰ ਅਜੀਤ ਸਿੰਘ ਤੇ ਜਸਟਿਸ ਜੇ.ਸੀ ਵਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਸਪੀਕ ਇੰਡੀਆ ਦੇ ਪ੍ਰਧਾਨ ਆਰ ਕੁਮਾਰ ਨੇ ਦੱਸਿਆ ਕਿ ਇਹ ਸੈਮੀਨਾਰ ਦਵਾਈਆਂ ਦੀ ਵਰਤੋਂ ਤੇ ਦੁਰਵਰਤੋਂ 'ਤੇ ਆਧਾਰਿਤ ਹੈ। ਉਨ੍ਹਾਂ ਨੇ ਕਿਹਾ ਕਿ ਲੋਕ ਦਵਾਈਆਂ ਦੀ ਪ੍ਰਸੀਪਸ਼ਨ ਦੀ ਦੁਰਵਰਤੋਂ ਕਰ ਰਹੇ ਹਨ। ਅੱਜ ਕਲ੍ਹ ਲੋਕ ਬਿਨਾ ਡਾਕਟਰ ਦੀ ਸਲਾਹ ਤੋਂ ਹੀ ਦਵਾਈਆਂ ਲੈਂਦੇ ਹਨ ਜਿਸ ਨਾਲ ਉਹ ਬਿਮਾਰ ਹੋ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਇਸ ਸੈਮੀਨਾਰ ਦਾ ਮੁੱਖ ਉਦੇਸ਼ ਡਾਕਟਰੀ ਪਰਚੀ 'ਤੇ ਲਿਖੀਆਂ ਦਵਾਈਆਂ ਦੀ ਉਪਲਬਧਤਾ ਤੇ ਗੁਣਵੱਤਾ ਬਾਰੇ ਦੱਸਣਾ ਨਹੀਂ ਹੈ, ਇਹ ਰੋਗੀਆਂ ਤੇ ਡਾਕਟਰਾਂ ਵੱਲੋਂ ਦਿੱਤੀਆਂ ਦਵਾਈਆਂ ਦੇ ਦੁਰਵਰਤੋਂ ਨੂੰ ਸਮਾਪਤ ਕਰਨਾ ਹੈ।
ਇਹ ਵੀ ਪੜ੍ਹੋ:ਰਾਣਾ ਕੇ.ਪੀ. ਸਿੰਘ ਨੇ ਸਮੂਹ ਧਾਰਮਿਕ ਸੰਸਥਾਵਾਂ ਨੂੰ ਪਲਾਸਟਿਕ ਮੁਕਤ ਹੋਲਾ-ਮਹੱਲਾ ਮਨਾਉਣ ਦੀ ਕੀਤੀ ਅਪੀਲ
ਉਨ੍ਹਾਂ ਨੇ ਸੂਬਾ ਸਰਕਾਰ ਨੂੰ ਅਪੀਲ ਕੀਤੀ ਕਿ ਦਵਾਈਆਂ ਦੀ ਦੁਰਵਰਤੋਂ ਨੂੰ ਰੋਕਣ ਲਈ ਕੋਈ ਸਖ਼ਤ ਕਾਨੂੰਨ ਬਣਾਇਆ ਜਾਵੇ ਜਿਸ ਨਾਲ ਕੋਈ ਵੀ ਵਿਅਕਤੀ ਆਪਣੀ ਸਿਹਤ ਨੂੰ ਖ਼ਤਰੇ 'ਚ ਨਾ ਪਾ ਸਕੇ।