ਹੈਦਰਾਬਾਦ: ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ (Union Ministry of Health and Family Welfare) ਦੁਆਰਾ ਬੁੱਧਵਾਰ ਸਵੇਰੇ 8 ਵਜੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ 43,733 ਨਵੇਂ ਕੇਸ ਸਾਹਮਣੇ ਆਏ। ਦੇਸ਼ ਵਿੱਚ ਕੋਵਿਡ-19 ਦੇ ਕੁੱਲ ਅੰਕੜਿਆਂ ਦੀ ਗਿਣਤੀ ਹੁਣ 3,06,63,665 ਹੋ ਗਈ ਹੈ। ਕੋਵਿਡ-19 ਨਾਲ ਹੋਇਆ ਮੌਤਾਂ ਦੀ ਗਿਣਤੀ ਵਧ ਕੇ 4,04,211 ਹੋ ਗਈ। ਦੇਸ਼ ਦੇ ਐਕਟਿਵ ਮਾਮਲੇ 97.18 ਫੀਸਦ ਦੀ ਦਰ ਨਾਲ ਹੋਰ ਘਟ ਕੇ 4,59,920 ਰਹਿ ਗਏ ਹਨ।
ਪਿਛਲੇ 24 ਘੰਟਿਆਂ ਦੌਰਾਨ ਕੁੱਲ 47,240 ਵਿਅਕਤੀਆਂ ਠੀਕ ਹੋਏ ਅਤੇ ਹੁਣ ਤੱਕ ਕੁੱਲ ਠੀਕ 2,97,99,534 ਵਿਅਕਤੀ ਠੀਕ ਹੋਏ ਹਨ। ਸਿਹਤ ਮੰਤਰਾਲੇ ਨੇ ਕਿਹਾ ਕਿ ਦੇਸ਼ ਭਰ ਵਿਚ ਟੀਕਾਕਰਨ ਮੁਹਿੰਮ ਤਹਿਤ ਹੁਣ ਤਕ ਕੁਲ 36,13,23,548 ਵਿਅਕਤੀਆਂ ਨੂੰ ਟੀਕਾ (Vaccine) ਲਗਾਇਆ ਜਾ ਚੁੱਕਾ ਹੈ। ਮੰਗਲਵਾਰ ਨੂੰ 19,07,216 ਕੋਵਿਡ ਟੈਸਟ (Covid test) ਕਰਵਾਏ ਗਏ। ਦੇਸ਼ ਵਿਚ COVID-19 ਦਾ ਪਤਾ ਲਗਾਉਣ ਲਈ ਹੁਣ ਤਕ ਕੀਤੇ ਗਏ ਕੁਲ ਟੈਸਟਾਂ ਦੀ ਸੰਖਿਆ 42,33,32,097 ਹੈ।
ਇਹ ਵੀ ਪੜ੍ਹੋ :-'ਪੰਜਾਬ ਦੇ ਕਿਸਾਨ ਆਗੂ ਚੋਣ ਲੜ ਕੇ ਬਣਾਉਣ ਸਰਕਾਰ'