ਚੰਡੀਗੜ੍ਹ: ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਹੈਲਥ ਕੇਅਰ ਵਰਕਰਾਂ, ਫਰੰਟਲਾਈਨ ਵਰਕਰਾਂ, ਬਜ਼ੁਰਗ ਨਾਗਰਿਕਾਂ, ਵਿਦਿਆਰਥੀਆਂ, ਵਿਦੇਸ਼ੀ ਯਾਤਰੀਆਂ, ਰਜਿਸਟਰਡ ਕਿਰਤੀਆਂ ਤੋਂ ਲੈ ਕੇ ਗੈਰ-ਰਜਿਸਟਰਡ ਕਿਰਤੀਆਂ ਤੱਕ ਪੰਜਾਬ ਸਰਕਾਰ ਹਰੇਕ ਨਾਗਰਿਕ ਨੂੰ ਟੀਕਾਕਰਨ ਦੇ ਦਾਇਰੇ ਹੇਠ ਲਿਆਉਣ ਲਈ ਢੁਕਵੇਂ ਕਦਮ ਉਠਾ ਰਿਹਾ ਹੈ। ਇਸੇ ਦੇ ਤਹਿਤ ਟੀਕਾਕਰਨ ਮੁਹਿੰਮ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਪੂਰੇ ਜ਼ੋਰ-ਸ਼ੋਰ ਨਾਲ ਚੱਲ ਰਹੀ ਹੈ। ਉਹਨਾਂ ਨੇ ਦੱਸਿਆ ਕਿ ਸਰਕਾਰੀ ਪੋਰਟਲਾਂ ‘ਤੇ ਉਪਲਬਧ ਅੰਕੜੇ ਕੋਵਿਡ ਟੀਕਾਕਰਨ (Covid vaccination) ਸਬੰਧੀ ਹੁਣ ਤਕ ਪ੍ਰਾਪਤ ਕੀਤੀ ਗਈ ਸਫ਼ਲਤਾ ਦੀ ਸਾਰਥਕ ਤਸਵੀਰ ਨੂੰ ਦਰਸਾਉਂਦੇ ਹਨ।
ਇਹ ਵੀ ਪੜੋ: ਵੱਡੀ ਗਿਣਤੀ ਚ ਨੌਜਵਾਨਾਂ ਨੇ ਸੜਕਾਂ ਤੇ ਆ ਸਰਕਾਰ ਨੂੰ ਪਾਈਆਂ ਲਾਹਨਤਾਂ
ਕੇਂਦਰ ਸਰਕਾਰ 5,98,060 ਕੋਵੈਕਸੀਨ ਖੁਰਾਕਾਂ
ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਲਈ ਜਨਤਕ ਤੌਰ ’ਤੇ 2 ਕਿਸਮਾਂ ਦਾ ਟੀਕਾ ਅਰਥਾਤ ਕੋਵੈਕਸੀਨ ਅਤੇ ਕੋਵੀਸ਼ੀਲਡ ਉਪਲਬਧ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਪੰਜਾਬ ਸਰਕਾਰ ਨੂੰ ਭਾਰਤ ਸਰਕਾਰ ਪਾਸੋਂ 5,98,060 ਕੋਵੈਕਸੀਨ ਖੁਰਾਕਾਂ ਦਾ ਕੋਟਾ ਮਿਲਿਆ ਹੈ ਜਦੋਂਕਿ ਕੋਵੈਕਸੀਨ ਲਈ ਰਾਜ ਦਾ ਖਰੀਦ ਕੋਟਾ 1,50,850 ਦੇ ਲਗਭਗ ਹੈ। ਉਹਨਾਂ ਨੇ ਕਿਹਾ ਕਿ ਭਾਰਤ ਸਰਕਾਰ ਪਾਸੋਂ ਮਿਲੀ ਕੋਵੈਕਸੀਨ ਦੀਆਂ ਲਗਭਗ 4,90,041 ਖੁਰਾਕਾਂ ਦੀ ਵਰਤੋਂ ਕੀਤੀ ਗਈ ਹੈ ਅਤੇ ਰਾਜ ਦੇ ਖਰੀਦ ਕੋਟੇ `ਚੋਂ ਲੋਕਾਂ ਨੂੰ 66,032 ਖੁਰਾਕਾਂ ਲਗਾਈਆਂ ਗਈਆਂ ਹਨ। ਇਸੇ ਤਰਜ਼ `ਤੇ ਭਾਰਤ ਸਰਕਾਰ ਵੱਲੋਂ ਕੋਵੀਸ਼ੀਲਡ ਦੀਆਂ 48,16,580 ਖੁਰਾਕਾਂ ਮੁਹੱਈਆ ਕਰਵਾਈਆਂ ਗਈਆਂ ਹਨ ਅਤੇ 4643786 ਦੀ ਵਰਤੋਂ ਕੀਤੀ ਗਈ ਹੈ।
ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਕੇਸਾਂ ਦੀ ਗਿਣਤੀ ਬਰਾਬਰ
ਸਿਹਤ ਮੰਤਰੀ ਨੇ ਕਿਹਾ ਕਿ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿਚ 17 ਮਈ -12 ਜੂਨ ਦੇ ਅਰਸੇ ਦੌਰਾਨ ਪਾਜ਼ੇਟਿਵਿਟੀ ਦਰ ਲਗਭਗ ਇਕ-ਸਮਾਨ ਅਰਥਾਤ 4.4 ਫੀਸਦ ਤੱਕ ਰਹੀ ਹੈ। ਇਸ ਰੁਝਾਨ ਤੋਂ ਇਹ ਪਤਾ ਚੱਲਦਾ ਹੈ ਕਿ ਸ਼ਹਿਰੀ ਖੇਤਰ ਜਿੱਥੇ ਉਦਯੋਗ ਹਨ ਜਾਂ ਜ਼ਿਆਦਾ ਆਬਾਦੀ ਘਣਤਾ ਵਾਲੇ ਜ਼ਿਲ੍ਹੇ ਜਿਵੇਂ ਲੁਧਿਆਣਾ, ਅੰਮ੍ਰਿਤਸਰ , ਐਸ.ਏ.ਐਸ.ਨਗਰ ਅਤੇ ਬਠਿੰਡਾ ਵਿੱਚ ਪੇਂਡੂ ਖੇਤਰ ਨਾਲੋਂ ਕੋਵਿਡ ਦੇ ਜ਼ਿਆਦਾ ਗਿਣਤੀ ਮਾਮਲੇ ਸਾਹਮਣੇ ਆਏ ਹਨ। ਜਦੋਂ ਕਿ ਛੋਟੇ ਜ਼ਿਲ੍ਹੇ ਜਿਵੇਂ ਰੋਪੜ, ਮਾਨਸਾ ਅਤੇ ਮੁਕਤਸਰ ਦੇ ਪੇਂਡੂ ਖੇਤਰਾਂ ਵਿੱਚ ਸ਼ਹਿਰੀ ਖੇਤਰਾਂ ਦੀ ਤੁਲਨਾ ’ਚ ਕੋਵਿਡ ਦੇ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ।
ਉਹਨਾਂ ਨੇ ਕਿਹਾ ਕਿ ਪਿਛਲੇ ਹਫ਼ਤੇ ਸਾਰੇ ਜ਼ਿਲ੍ਹਿਆਂ ਵਿੱਚ 5 ਫੀਸਦ ਤੋਂ ਘੱਟ ਪਾਜ਼ੇਟਿਵਿਟੀ ਦਰ ਪਾਈ ਗਈ। ਜਨਵਰੀ ਤੋਂ ਅਪ੍ਰੈਲ 2021 ਦੇ ਅੰਕੜੇ ਦਰਸਾਉਂਦੇ ਹਨ ਕਿ ਇਸ ਸਾਲ 21 ਤੋਂ 40 ਸਾਲ ਤੱਕ ਦੀ ਅਬਾਦੀ ਦੂਜੇ ਉਮਰ ਵਰਗਾਂ ਨਾਲੋਂ ਵਧੇਰੇ ਪ੍ਰਭਾਵਤ ਹੋਈ ਹੈ। ਸਿੱਧੂ ਨੇ ਸਪੱਸ਼ਟ ਕੀਤਾ ਕਿ ਸੀ.ਐੱਫ.ਆਰ. (ਮੌਤ ਦਰ) ਦਰ ਇਸ ਸਮੇਂ ਦੌਰਾਨ ਸ਼ਹਿਰੀ ਇਲਾਕਿਆਂ ਨਾਲੋਂ ਪੰਜਾਬ ਦੇ ਪੇਂਡੂ ਇਲਾਕਿਆਂ ਵਿੱਚ ਵਧੇਰੇ ਰਹੀ ਹੈ। ਇਹ ਰੁਝਾਨ ਮਈ 2021 ਦੇ ਅੱਧ ਤੋਂ ਬਾਅਦ ਉਲਟ ਗਿਆ ਅਤੇ ਸ਼ਹਿਰੀ ਖੇਤਰਾਂ ਵਿਚ ਸੀ.ਐਫ.ਆਰ. ਪੇਂਡੂ ਖੇਤਰਾਂ ਨਾਲੋਂ ਵਧ ਗਈ।
ਇਹ ਵੀ ਪੜੋ: ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਟੇਟ ਮਿਨੀਸਟ੍ਰੀਅਲ ਸਰਵਿਸ ਯੂਨੀਅਨ ਵੱਲੋਂ ਕੀਤਾ ਗਿਆ ਪ੍ਰਦਰਸ਼ਨ