ਚੰਡੀਗੜ੍ਹ: ਕੋਰੋਨਾ ਦੀ ਦੂਜੀ ਲਹਿਰ ਦੇ ਕਾਰਨ ਲੌਕਡਾਊਨ(Lockdown) ਲੱਗਿਆ ਹੋਇਆ ਹੈ। ਲੌਕਡਾਊਨ ਦੌਰਾਨ ਘਰੇਲੂ ਹਿੰਸਾ (Domestic violence)ਦੀ ਸ਼ਿਕਾਇਤਾਂ ਚ ਕਾਫੀ ਵਾਧਾ ਹੋਇਆ ਹੈ। ਦੱਸ ਦਈਏ ਕਿ ਘਰੇਲੂ ਹਿੰਸਾ ਦੇ ਮਾਮਲੇ ਮੱਧ ਵਰਗ ਦੇ ਪਰਿਵਾਰਾਂ ਤੋਂ ਨਹੀ ਆ ਰਹੀਆਂ ਬਲਕਿ ਇਸ ਤਰ੍ਹਾਂ ਦੇ ਮਾਮਲੇ ਹਾਈ ਪ੍ਰੋਫਾਈਲ ਕੇਸ ਵੀ ਸਾਹਮਣੇ ਆ ਰਹੇ ਹਨ। ਦੁਖ ਦੀ ਗੱਲ ਇਹ ਹੈ ਕਿ ਕਈ ਥਾਵਾਂ ਤੇ ਮਹਿਲਾਵਾਂ ਦੀ ਸੁਣਵਾਈ ਨਹੀਂ ਹੋ ਰਹੀ ਹੈ। ਜਿਸ ਕਾਰਨ ਹੁਣ ਵੱਖ ਵੱਖ ਐਨਜੀਓ ਇਨ੍ਹਾਂ ਪੀੜਤ ਮਹਿਲਾਵਾਂ ਦੀ ਮਦਦ ਕਰ ਰਹੀਆਂ ਹਨ।
2021 ਦੇ ਅੰਕੜੇ ਨਹੀਂ ਹਨ ਮਾਮਲੇ ਸਾਫ
ਸਾਲ 2020 ’ਚ ਘਰੇਲੂ ਹਿੰਸਾ(domestic violence) ਦੇ ਮਾਮਲਿਆਂ ਨੂੰ ਲੈ ਕੇ ਹੈਰਾਨ ਕਰ ਦੇਣ ਵਾਲੇ ਮਾਮਲੇ ਸਾਹਮਣੇ ਆਏ ਸੀ। ਮਹਿਲਾਵਾਂ ਦੇ ਖਿਲਾਫ ਅਪਰਾਧ ਚ 22 ਫੀਸਦ ਵਾਧਾ ਦਰਜ ਕੀਤਾ ਗਿਆ। ਜਿਸ ਚ ਮਹਿਲਾਵਾਂ ਦੇ ਖਿਲਾਫ ਅਪਰਾਧ ਦੇ ਮਾਮਲੇ 4709 ਤੋਂ 5695 ਦਰਜ ਕੀਤੇ ਗਏ। ਉੱਥੇ ਹੀ ਘਰੇਲੂ ਹਿੰਸਾ ਦੇ ਮਾਮਲੇ 3287 ਤੋਂ 3993 ਦਰਜ ਕੀਤੇ ਗਏ। ਦੱਸ ਦਈਏ ਕਿ ਇਹ ਅੰਕੜੇ 1 ਫਰਵਰੀ ਤੋਂ ਲੈ ਕੇ 20 ਅਪ੍ਰੈਲ 2020 ਦੇ ਸੀ। ਇਸ ਸਬੰਧ ਚ ਵੂਮੈਨ ਪਾਵਰ ਸੁਸਾਇਟੀ ਦੀ ਪ੍ਰਧਾਨ ਮੋਨਿਕਾ ਅਰੋੜਾ ਨੇ ਦੱਸਿਆ ਕਿ ਸਾਲ 2021 ’ਚ ਘਰੇਲੂ ਹਿੰਸਾ ਦੇ ਮਾਮਲਿਆਂ ਦੇ ਅੰਕੜੇ ਸਾਫ ਨਹੀਂ ਹਨ, ਕਿਉਂਕਿ ਕਈ ਮਾਮਲੇ ਦਰਜ ਹੀ ਨਹੀਂ ਹੁੰਦੇ, ਥਾਣਿਆਂ ਚ ਸਮਝੌਤਾ ਕਰਵਾ ਦਿੱਤਾ ਜਾਂਦਾ ਹੈ ਅਤੇ ਕਈ ਕੋਰਟ ਦਾ ਸਹਾਰਾ ਲੈਂਦੇ ਹਨ।
ਪੰਜਾਬ ਚੋਂ ਹਰ ਥਾਂ ਤੋਂ ਘਰੇਲੂ ਹਿੰਸਾ ਦੇ ਮਾਮਲੇ ਆਏ ਸਾਹਮਣੇ
ਮੋਨਿਕਾ ਅਰੋੜਾ ਨੇ ਦੱਸਿਆ ਕਿ ਪੰਜਾਬ ਦੇ ਵਿੱਚ ਹਰ ਥਾਂ ਤੋਂ ਘਰੇਲੂ ਹਿੰਸਾ ਦੇ ਕੇਸ ਸਾਹਮਣੇ ਆ ਰਹੇ ਹਨ ਜਿਨ੍ਹਾਂ ਦੇ ਵਿੱਚ ਹਾਈ ਪ੍ਰੋਫਾਈਲ ਕੇਸ ਕਾਫੀ ਜ਼ਿਆਦਾ ਹਨ ਜਿਸ ਦਾ ਕਾਰਨ ਇਹ ਹੈ ਕਿ ਕੋਲ ਮਹਿਲਾਵਾਂ ਨੂੰ ਦਾਜ ਦੇ ਲਈ ਪਰੇਸ਼ਾਨ ਕਰਦੇ ਹਨ। ਮਾਪੇ ਆਪਣੀ ਪੂਰੀ ਜਿੰਦਗੀ ਦੀ ਕਮਾਈ ਨੂੰ ਖਰਚ ਕਰਕੇ ਉਸ ਦਾ ਵਿਆਹ ਕਰਦੇ ਹਨ ਅਤੇ ਜਦੋ ਕੁੜੀ ਨੂੰ ਕਿਸੇ ਚੀਜ਼ ਦੀ ਪਰੇਸ਼ਾਨੀ ਹੁੰਦੀ ਹੈ, ਤਾਂ ਮਾਂ ਬਾਪ ਉਸਦੀ ਮਦਦ ਕਰਦੇ ਹਨ। ਪਰ ਲੋਕੀ ਇਹ ਕਹਿੰਦੇ ਹਨ ਕਿ ਮਾਪੇ ਕੁੜੀ ਦਾ ਘਰ ਬਸਾਉਣਾ ਨਹੀਂ ਚਾਹੁੰਦੇ ਹਨ। ਦੂਜੇ ਪਾਸੇ ਕੁੜੀਆਂ ਨੂੰ ਇਹੀ ਸਮਝਾਇਆ ਜਾਂਦਾ ਹੈ ਕਿ ਸਹੁਰਾ ਘਰ ਹੀ ਉਸ ਦਾ ਆਪਣਾ ਘਰ ਹੈ ਤੇ ਜੇਕਰ ਉਸ ਦੇ ਘਰ ਦੇ ਜਾਂ ਫਿਰ ਉਸ ਦਾ ਪਤੀ ਉਸ ਨੂੰ ਕੁੱਟਦਾ ਮਾਰਦਾ ਹੈ ਤਾਂ ਉਹ ਸਾਰਾ ਕੁਝ ਸਹਿ ਜਾਵੇ ਜੋ ਕਿ ਗਲਤ ਹੈ।
ਮੋਨਿਕਾ ਅਰੋੜਾ ਨੇ ਇਹ ਵੀ ਦੱਸਿਆ ਕਿ ਐਨਜੀਓ ਚ ਹੋਣ ਕਰਕੇ ਉਹ ਸਭ ਤੋਂ ਪਹਿਲਾਂ ਪੁਲਿਸ ਵਾਲਿਆਂ ਨੂੰ ਅਪੀਲ ਕਰਦੀ ਹੈ ਕਿ ਹਰ ਮਹਿਲਾ ਦੀ ਸ਼ਿਕਾਇਤ ਨੂੰ ਦਰਜ ਕੀਤੀ ਜਾਵੇ। ਇਸ ਤੋਂ ਇਲਾਵਾ ਮਹਿਲਾਵਾਂ ਨੂੰ ਜਿਹੜੀ ਵੀ ਕਾਨੂੰਨੀ ਸਹਾਇਤਾ ਦੀ ਲੋੜ ਹੁੰਦੀ ਹੈ ਉਹ ਉਨ੍ਹਾਂ ਨੂੰ ਦਿੱਤੀ ਜਾਵੇ।