ETV Bharat / city

Chandigarh: ਆਮਦਨ ਕਰ ਵਿਭਾਗ ਦਾ ਟੋਰਕ ਫਾਰਮਾਸਿਊਟੀਕਲਸ ਪ੍ਰਾਇਵੇਟ ਲਿਮਿਟੇਡ ’ਤੇ ਛਾਪਾ - officers have taken custody of important documents

ਟੋਰਕ ਫਾਰਮਾਸਿਊਟੀਕਲਸ ਪ੍ਰਾਇਵੇਟ ਲਿਮਿਟੇਡ (Torque Pharmaceuticals director), ਜੇਡਬਲਿਯੂ ਮੈਰੀਅਟ ਹੋਟਲ (JW Marriot owner in Chandigarh) ਅਤੇ ਉਨ੍ਹਾਂ ਨਾਲ ਸਬੰਧਿਤ ਸੰਸਥਾਵਾਂ ਦੇ ਡਾਇਰੈਕਟਰਾਂ ਦੇ ਰਿਹਾਇਸ਼ੀ ਅਤੇ ਦਫ਼ਤਰੀ ਸਥਾਨਾਂ 'ਤੇ ਆਮਦਨ ਕਰ ਵਿਭਾਗ ਵੱਲੋਂ ਛਾਪਾਮਾਰੀ (Income Tax dept raids) ਕੀਤੀ ਗਈ। ਇਹ ਛਾਪਾਮਾਰੀ ਆਮਦਨ ਡਾਈਰੈਕਟਰ ਆਨੰਦ ਝਾਅ ਦੀ ਅਗਵਾਈ ਚ ਕੀਤੀ ਗਈ ਹੈ।

ਆਮਦਨ ਕਰ ਵਿਭਾਗ ਦੀ ਛਾਪਾਮਾਰੀ
ਆਮਦਨ ਕਰ ਵਿਭਾਗ ਦੀ ਛਾਪਾਮਾਰੀ
author img

By

Published : Dec 9, 2021, 1:37 PM IST

ਚੰਡੀਗੜ੍ਹ: ਆਮਦਨ ਕਰ ਵਿਭਾਗ (Income Tax dept raids) ਚੰਡੀਗੜ੍ਹ ਵੱਲੋਂ ਟੋਰਕ ਫਾਰਮਾਸਿਊਟੀਕਲਸ ਪ੍ਰਾਇਵੇਟ ਲਿਮਿਟੇਡ (Torque Pharmaceuticals director), ਜੇਡਬਲਿਯੂ ਮੈਰੀਅਟ ਹੋਟਲ (JW Marriot owner in Chandigarh) ਅਤੇ ਉਨ੍ਹਾਂ ਨਾਲ ਸਬੰਧਿਤ ਸੰਸਥਾਵਾਂ ਦੇ ਡਾਇਰੈਕਟਰਾਂ ਦੇ ਰਿਹਾਇਸ਼ੀ ਅਤੇ ਦਫ਼ਤਰੀ ਸਥਾਨਾਂ 'ਤੇ ਛਾਪੇਮਾਰੀ ਕੀਤੀ ਗਈ। ਮਿਲੀ ਜਾਣਕਾਰੀ ਮੁਤਾਬਿਕ ਇਹ ਛਾਪਾਮਾਰੀ ਸਵੇਰ ਸਾਢੇ 7 ਵਜੇ ਸ਼ੁਰੂ ਹੋਈ ਅਤੇ ਦੇਰ ਰਾਤ ਤੱਕ ਜਾਰੀ ਰਹੀ।

ਸੂਤਰਾਂ ਨੇ ਦੱਸਿਆ ਕਿ ਛਾਪੇਮਾਰੀ ਚ ਟੋਰਕ ਫਾਰਮਾਸਿਊਟੀਕਲਸ ਪ੍ਰਾਇਵੇਟ ਲਿਮਿਟੇਡ ਦੇ ਡਾਈਰੈਕਟਰ ਪਰਮਜੀਤ ਸਿੰਘ ਛਤਵਾਲ ਦੀ ਰਿਹਾਇਸ਼, ਅਮਰ ਇਕਬਾਲ ਸਿੰਘ ਬੇਦੀ ਅਤੇ ਜੇਡਬਲਿਯੂ ਮੇਰੀਅਟ ਹੋਟਲ ਚੰਡੀਗੜ੍ਹ ਦੇ ਮਾਲਿਕ ਹਰਪਾਲ ਸਿੰਘ ਦੀ ਰਿਹਾਇਸ਼ ’ਤੇ ਵੀ ਛਾਪਾਮਾਰੀ ਕੀਤੀ ਗਈ।

ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਆਮਦਨ ਵਿਭਾਗ ਦੁਆਰਾ ਚੰਡੀਗੜ੍ਹ, ਪੰਜਾਬ ਅਤੇ ਮੁੰਬਈ ’ਚ ਸਥਿਤ 22 ਵੱਖ ਵੱਖ ਭਵਨਾਂ ਚ ਵੀ ਛਾਪਾਮਾਰੀ ਕੀਤੀ ਗਈ ਹੈ।

ਮਿਲੀ ਜਾਣਕਾਰੀ ਮੁਤਾਬਿਕ ਇਹ ਛਾਪਾਮਾਰੀ ਆਮਦਨ ਡਾਈਰੈਕਟਰ ਆਨੰਦ ਝਾਅ ਦੀ ਅਗਵਾਈ ਚ ਕੀਤੀ ਗਈ। ਉਨ੍ਹਾਂ ਦੀ ਟੀਮ ’ਚ ਇਨਕਮ ਟੈਕਸ ਵਿਭਾਗ ਦੇ ਡਾਇਰੈਕਟਰ ਅੰਕੁਰ ਅਤੇ ਇਨਕਮ ਟੈਕਸ ਵਿਭਾਗ ਦੀ ਡਿਪਟੀ ਡਾਇਰੈਕਟਰ ਜੋਤਇੰਦਰ ਕੌਰ ਬਾਜਵਾ ਟੀਮ ਦਾ ਹਿੱਸਾ ਸੀ। ਛਾਪੇਮਾਰੀ ਦੌਰਾਨ ਅਧਿਕਾਰੀਆਂ ਨੇ ਸੰਪਤੀ ਦੇ ਕਾਗਜ਼ਾਤ ਅਤੇ ਵੱਖ ਵੱਖ ਰਿਹਾਇਸ਼ਾਂ ਤੋਂ ਮਿਲੇ ਇਲੈਕਟ੍ਰਾਨਿਕ ਯੰਤਰਾਂ ਸਮੇਤ ਅਹਿਮ ਦਸਤਾਵੇਜ਼ ਆਪਣੇ ਕਬਜ਼ੇ 'ਚ ਲੈ ਲਿਆ ਹੈ।

ਦੱਸ ਦਈਏ ਕਿ ਇਨ੍ਹਾਂ ਦੋਹਾਂ ਕਾਰੋਬਾਰੀਆਂ ਦੁਆਰਾ ਪ੍ਰਗਟ ਬੇਹਿਸਾਬ ਆਮਦਨ ਦੀ ਜਾਂਚ ਦੇ ਲਈ ਆਮਦਨ ਅਧਿਕਾਰੀਆਂ ਦੁਆਰਾ ਦਸਤਾਵੇਜ਼ਾਂ ਅਤੇ ਇਲੈਕਟ੍ਰਾਨਿਕ ਯੰਤਰਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸੂਤਰਾਂ ਨੇ ਇਹ ਖੁਲਾਸਾ ਕੀਤਾ ਹੈ ਕਿ ਛਾਪੇਮਾਰੀ ਦੌਰਾਨ ਬੇਨਾਮੀ ਜਾਇਦਾਦਾਂ ਅਤੇ ਵਿਦੇਸ਼ੀ ਨਿਵੇਸ਼ ਨਾਲ ਜੁੜੇ ਕਈ ਦਸਤਾਵੇਜ ਮਿਲੇ ਹਨ।

ਇਹ ਵੀ ਪੜੋ: ਸਿਵਲ ਹਸਪਤਾਲ ਦੇ ਸਫਾਈ ਮੁਲਾਜ਼ਮਾਂ ਨੇ ਦਿੱਤਾ ਧਰਨਾ, ਕੀਤੀ ਇਹ ਮੰਗ

ETV Bharat Logo

Copyright © 2024 Ushodaya Enterprises Pvt. Ltd., All Rights Reserved.