ETV Bharat / city

ਕੈਪਟਨ ਨੇ ਸਿੱਧੂ ਤੋਂ ਬਾਅਦ ਹੁਣ ਚੰਨੀ ਦੀ ਕੱਸੀ ਚੂੜੀ ?... METOO ਮਾਮਲੇ 'ਚ ਮੰਗਿਆ ਜਵਾਬ - ਪੰਜਾਬ ਰਾਜ ਮਹਿਲਾ ਕਮਿਸ਼ਨ

ਕੈਬਿਨੇਟ ਮੰਤਰੀ ਚਰਨਜੀਤ ਚੰਨੀ ਦੇ ਮੀਟੂ ਮਾਮਲੇ ’ਚ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਕੈਪਟਨ ਸਰਕਾਰ ਤੋਂ ਇੱਕ ਹਫ਼ਤੇ ਅੰਦਰ ਜਵਾਬ ਦੇਣ ਲਈ ਨੋਟੀਸ ਭੇਜਿਆ ਹੈ।

ਮੰਤਰੀ ਚੰਨੀ METOO ਮਾਮਲੇ 'ਚ ਮਹਿਲਾ ਕਮਿਸ਼ਨ ਨੇ ਕੈਪਟਨ ਤੋਂ ਮੰਗਿਆ ਜਵਾਬ

author img

By

Published : May 17, 2021, 5:25 PM IST

ਚੰਡੀਗੜ੍ਹ: ਕੈਬਿਨੇਟ ਮੰਤਰੀ ਚਰਨਜੀਤ ਸਿੰਘ ਚੰਨੀ ’ਤੇ ਆਈਏਐੱਸ ਮਹਿਲਾ ਅਫ਼ਸਰ ਨਾਲ ਛੇੜਛਾੜ ਮਾਮਲਾ ਮੁੜ ਸੁਰਖੀਆਂ ਵਿੱਚ ਹੈ। ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਵੱਲੋਂ ਇਲਜ਼ਾਮ ਲਗਾਏ ਗਏ ਹਨ ਕਿ ਆਈਏਐਸ ਅਫ਼ਸਰ ਲੋਭੀ ਉਹਨਾਂ ’ਤੇ ਇਲਜ਼ਾਮ ਲਗਾ ਰਹੀ ਹੈ ਕਿ ਉਹਨਾਂ ਦੀ ਮੰਤਰੀ ਨਾਲ ਮਿਲੀ ਭੁਗਤ ਹੈ ਜਿਸ ਕਾਰਨ ਚਰਨਜੀਤ ਚੰਨੀ ’ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਜਿਸ ਤੋਂ ਮਗਰੋਂ ਉਹਨਾਂ ਨੇ ਪ੍ਰੈੱਸ ਕਾਨਫਰੰਸ ਕਰ ਮਾਮਲੇ ’ਚ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਹੈ।

ਮੰਤਰੀ ਚੰਨੀ METOO ਮਾਮਲੇ 'ਚ ਮਹਿਲਾ ਕਮਿਸ਼ਨ ਨੇ ਕੈਪਟਨ ਤੋਂ ਮੰਗਿਆ ਜਵਾਬ

ਇਹ ਵੀ ਪੜੋ: ਕੈਪਟਨ ਸੰਦੀਪ ਸੰਧੂ ਨੇ ਮੁੱਖ ਮੰਤਰੀ ਦੇ ਕਹਿਣ ’ਤੇ ਮੈਨੂੰ ਦਿੱਤੀ ਧਮਕੀ: ਪਰਗਟ ਸਿੰਘ

2018 ’ਚ ਕੈਬਿਨੇਟ ਮੰਤਰੀ ਚਰਨਜੀਤ ਸਿੰਘ ਚੰਨੀ ਆਈਏਐਸ ਮਹਿਲਾ ਅਫ਼ਸਰ ਨਾਲ ਮੀਟੂ ਮਾਮਲੇ ਕਾਰਨ ਸੁਰਖੀਆਂ ਵਿੱਚ ਆਏ ਸਨ। ਮਨੀਸ਼ਾ ਗੁਲਾਟੀ ਨੇ ਕਿਹਾ ਕਿ ਇਸ ਸਬੰਧੀ ਮਹਿਲਾ ਕਮਿਸ਼ਨ ਨੂੰ ਕੋਈ ਸ਼ਿਕਾਇਤ ਨਹੀਂ ਮਿਲੀ ਸੀ ਜਿਸ ਕਾਰਨ ਕੋਈ ਕਾਰਵਾਈ ਨਹੀਂ ਕੀਤੀ ਗਈ। ਮਾਮਲੇ ਵਿੱਚ 6 ਆਈਏਐਸ ਅਫ਼ਸਰਾਂ ਨੇ ਸ਼ਿਕਾਇਤੀ ਦਿੱਤੀ ਸੀ , ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਕਿਹਾ ਸੀ ਕਿ ਮੰਤਰੀ ਨੇ ਮੁਆਫ਼ੀ ਮੰਗ ਲਈ ਹੈ ਜਿਸ ਕਾਰਨ ਮਾਮਲਾ ਠੰਡਾ ਪੈ ਗਿਆ ਸੀ। ਹੁਣ ਮਾਮਲੇ ’ਚ ਆਈਏਐਸ ਅਫ਼ਸਰਾਂ ਵੱਲੋਂ ਇਲਜ਼ਾਮ ਲਗਾਉਣ ਤੋਂ ਬਾਅਦ ਮੁੜ ਉਨ੍ਹਾਂ ਨੇ ਸਰਕਾਰ ਨੂੰ ਇੱਕ ਹਫ਼ਤੇ ਦਾ ਸਮਾਂ ਦੇ ਦਿੱਤਾ ਹੈ ਤੇ ਨਾਲ ਹੀ ਇਹ ਚਿਤਾਵਨੀ ਵੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਜਵਾਬ ਨਾ ਦਿੱਤਾ ਤਾਂ ਉਹ ਭੁੱਖ ਹੜਤਾਲ ’ਤੇ ਬੈਠ ਜਾਣਗੇ।

ਇਹ ਵੀ ਪੜੋ: ਅਮਿਤਾਬ ਬੱਚਨ ਤੋਂ ਫੰਡ ਲੈਣ ਮਾਮਲੇ ਦੀ ਜੀਕੇ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਕੋਲ ਦਿੱਤੀ ਸ਼ਿਕਾਇਤ

ETV Bharat Logo

Copyright © 2025 Ushodaya Enterprises Pvt. Ltd., All Rights Reserved.