ਚੰਡੀਗੜ੍ਹ: ਬੇਅਦਬੀ ਮਾਮਲੇ ’ਚ ਆਈਜੀ ਕੁਵੰਰ ਵਿਜੇ ਪ੍ਰਤਾਪ ਨੂੰ ਵੱਖ ਕਰਨ ਤੋਂ ਬਾਅਦ ਸਿਆਸਤ ਲਗਾਤਾਰ ਭਖਦੀ ਹੀ ਜਾ ਰਹੀ ਹੈ ਜਿਥੇ ਪਹਿਲਾਂ ਵਿਰੋਧ ਮਾਮਲੇ ’ਚ ਕੈਪਟਨ ਸਰਕਾਰ ’ਤੇ ਸਵਾਲ ਚੁੱਕ ਰਹੇ ਸਨ। ਉਥੇ ਹੀ ਹੁਣ ਨਵਜੋਤ ਸਿੰਘ ਸਿੱਧੂ ਨੇ ਵੀ ਆਪਣੇ ਸਰਕਾਰ ’ਤੇ ਸਵਾਲ ਖੜੇ ਕਰਨੇ ਸ਼ੁਰੂ ਕਰ ਦਿੱਤੇ ਹਨ। ਸਿੱਧੂ ਵੱਲੋਂ ਲਗਾਤਾਰ ਟਵੀਟ ਕਰ ਕੈਪਟਨ ਸਰਕਾਰ ’ਤੇ ਨਿਸ਼ਾਨੇ ਸਾਧੇ ਜਾ ਰਹੇ ਹਨ। ਨਵਜੋਤ ਸਿੱਧੂ ਨੇ ਫਿਰ ਕੈਪਟਨ ਸਰਕਾਰ 'ਤੇ ਸਵਾਲ ਖੜੇ ਕੀਤੇ ਤੇ ਕਿਹਾ ਹਾਈ ਕੋਰਟ ਦੇ ਆਦੇਸ਼ ਦੀ ਕਾਪੀ ਤੋਂ ਬਾਅਦ 2 ਸਾਲਾਂ ’ਚ ਬਾਦਲ ਖਿਲਾਫ ਚਲਾਨ ਪੇਸ਼ ਨਹੀਂ ਕੀਤਾ ਗਿਆ। ਸੁਖਬੀਰ ਅਤੇ ਪ੍ਰਕਾਸ਼ ਬਾਦਲ ਦਾ ਨਾਂ ਐਫਆਈਆਰ 'ਚ ਵੀ ਨਹੀਂ ਦਰਜ ਕੀਤਾ ਗਿਆ ਤਾਂ ਇਸ ਮਾਮਲੇ ’ਚ ਇਨਸਾਫ ਕਿਵੇਂ ਮਿਲੇਗਾ ? ਉਹਨਾਂ ਨੇ ਕਿਹਾ ਕਿ ਮਾਮਲੇ ’ਚ ਮੌਜੂਦਾ ਗਵਾਹ ਸਨ ਤਾਂ ਉਹਨਾਂ ਨੂੰ ਅਦਾਲਤ ਸਾਹਮਣੇ ਕਿਉਂ ਨਹੀਂ ਲਿਆਂਦਾ ਗਿਆ ? ਸਿੱਧੂ ਨੇ ਕਿਹਾ ਕਿ ਕੇਸ ਨੂੰ ਕਮਜ਼ੋਰ ਕਰਨ ਲਈ ਜ਼ਿੰਮੇਵਾਰ ਕੌਣ ਹੈ ?
-
How will we get Justice? If 2 years after naming Prakash & Sukhbir Badal in chargesheet no challan was filed against them nor their names added to the FIR. Why evidence indicting the two, not examined or brought before Court? Who is responsible for delaying & weakening the case?
— Navjot Singh Sidhu (@sherryontopp) April 24, 2021 " class="align-text-top noRightClick twitterSection" data="
">How will we get Justice? If 2 years after naming Prakash & Sukhbir Badal in chargesheet no challan was filed against them nor their names added to the FIR. Why evidence indicting the two, not examined or brought before Court? Who is responsible for delaying & weakening the case?
— Navjot Singh Sidhu (@sherryontopp) April 24, 2021How will we get Justice? If 2 years after naming Prakash & Sukhbir Badal in chargesheet no challan was filed against them nor their names added to the FIR. Why evidence indicting the two, not examined or brought before Court? Who is responsible for delaying & weakening the case?
— Navjot Singh Sidhu (@sherryontopp) April 24, 2021
ਇਹ ਵੀ ਪੜੋ: ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਸਰਦੂਲਗੜ੍ਹ ਦੇ ਕਰੰਡੀ 'ਚ ਕਿਸਾਨਾਂ ਨਾਲ ਕੀਤੀ ਮੀਟਿੰਗ
ਦੱਸ ਦਈਏ ਕਿ ਮਾਮਲੇ ’ਚ ਆਈਜੀ ਕੁਵੰਰ ਵਿਜੇ ਪ੍ਰਤਾਪ ਦੀ ਰਿਪੋਰਟ ਖਾਰਜ ਅਤੇ ਉਸ ਨੂੰ ਜਾਂਚ ਤੋਂ ਵੱਖ ਕਰਨ ਤੋਂ ਬਾਅਦ ਇਹ ਮਾਮਲਾ ਲਗਾਤਾਰ ਭਖਦਾ ਹੀ ਜਾ ਰਿਹਾ ਹੈ ਜਿਥੇ ਇੱਕ ਪਾਸੇ ਸਿੱਧੂ ਵੱਲੋਂ ਆਪਣੀ ਹੀ ਸਰਕਾਰ ’ਤੇ ਸਵਾਲ ਖੜੇ ਕੀਤੇ ਗਏ ਹਨ ਉਥੇ ਹੀ ਸਾਂਸਦ ਰਵਨੀਤ ਬਿੱਟੂ ਨੇ ਵੀ ਸਿੱਧੂ ’ਤੇ ਵੱਡੇ ਸਵਾਲ ਖੜੇ ਕੀਤੇ ਹਨ।
ਇਹ ਵੀ ਪੜੋ: ਬੇਅਦਬੀ ਮਾਮਲੇ ’ਚ ਰਵਨੀਤ ਬਿੱਟੂ ਨੇ ਨਵਜੋਤ ਸਿੰਘ ਸਿੱਧੂ ਨੂੰ ਦਿੱਤਾ ਠੋਕਵਾ ਜਵਾਬ