ਚੰਡੀਗੜ੍ਹ: ਕੋਰੋਨਾ ਮਹਾਂਮਾਰੀ ਦੇ ਦੌਰਾਨ ਜਿੱਥੇ ਦੇਸ਼ ਦੇ ਕਈ ਹਿੱਸਿਆਂ ਚ ਆਕਸੀਜਨ ਨਾ ਮਿਲਣ ਨਾਲ ਮਰੀਜ਼ਾ ਦੀ ਮੌਤ ਹੋ ਰਹੀ ਹੈ ਉੱਥੇ ਹੀ ਚੰਡੀਗੜ੍ਹ ਚ ਹਵਾ ਨਾਲ ਆਕਸੀਜਨ ਬਣਾ ਕੇ ਮਰੀਜਾਂ ਦੀ ਜਾਨਾਂ ਨੂੰ ਬਚਾਉਣ ਦਾ ਕੰਮ ਸਫਲਤਾ ਨਾਲ ਸ਼ੁਰੂ ਕੀਤਾ ਗਿਆ ਹੈ। ਇਸ ਸਬੰਧ ਚ ਡਾ. ਮਨਜੀਤ ਸਿੰਘ ਆਕਸੀਜਨ ਦੇ ਸਟੇਟ ਨੋਡਲ ਅਧਿਕਾਰੀ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਸ਼ਹਿਰ ਦੇ ਤਿੰਨ ਹਸਪਤਾਲਾ ਚ ਲਗਾਏ ਗਏ ਆਕਸੀਜਨ ਜਨਰੇਟਰ ਪਲਾਂਟ ਨਾਲ ਹਸਪਤਾਲਾਂ ਚ ਭਰਤੀ ਕੋਵਿਡ ਮਰੀਜਾਂ ਦੇ ਲਈ ਆਕਸੀਜਨ ਸਪਲਾਈ ਸ਼ੁਰੂ ਕਰ ਦਿੱਤੀ ਹੈ। ਇਸ ਦੇ ਚੱਲਦੇ ਜੀਐਮਐਮਐਚ 16 ਜੀਐਮਸੀਐਚ 32 ਅਤੇ ਕੋਵਿਡ ਹਸਪਤਾਲਾਂ ਚ ਭਰਤੀ ਮਰੀਜਾਂ ਨੂੰ ਹਵਾ ਨਾਲ ਬਣਾਇਆ ਆਕਸੀਜਨ ਦਿੱਤਾ ਜਾਣ ਲੱਗਾ ਹੈ।
ਤੁਰੰਤ ਆਕਸੀਜਨ ਦੀ ਪੂਰਤੀ ਕਰਵਾਈ ਜਾਵੇਗੀ
ਡਾਈਰੈਕਟਰ ਸਿਹਤ ਡਾ. ਅਮਨਦੀਪ ਕੰਗ ਨੇ ਇਸ ਸਬੰਧ ਚ ਵੀਰਵਾਰ ਦੇਰ ਸ਼ਾਮ ਸ਼ਹਿਰ ਦੇ ਨਿੱਜੀ ਹਸਪਤਾਲ ਸੰਚਾਲਕ ਦੇ ਨਾਲ ਬੈਠਕ ਕਰ ਉਨ੍ਹਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਕੋਵਿਡ 19 ਦੇ ਮਰੀਜਾਂ ਦੇ ਲਈ ਆਕਸੀਜਨ ਦੀ ਕਮੀ ਵਰਗੀ ਸਥਿਤੀ ਪੈਦਾ ਨਹੀਂ ਹੋਣੀ ਚਾਹੀਦੀ। ਜੇਕਰ ਨਿੱਜੀ ਹਸਪਤਾਲਾ ਚ ਇਸ ਤਰ੍ਹਾਂ ਦੀ ਸਮੱਸਿਆ ਹੁੰਦੀ ਵੀ ਹੈ ਤਾਂ ਸਿਹਤ ਵਿਭਾਗ ਉੱਥੇ ਵੀ ਤੁਰੰਤ ਆਕਸੀਜਨ ਦੀ ਪੂਰਤੀ ਕਰਾਵੇਗਾ। ਜੀਐਮਐਸਐਚ 16, ਜੀਐਮਸੀਐਚ 32 ਅਤੇ ਸੈਕਟਰ 48 ਕੋਵਿਡ ਹਸਪਤਾਲ ਚ ਆਕਸੀਜਨ ਜਨਰੇਟਰ ਪਲਾਂਟ ਸ਼ੁਰੂ ਹੋ ਜਾਣ ਤੋਂ ਹਰ ਇੱਕ ਹਸਪਤਾਲ ਚ 30 ਤੋਂ 40 ਪ੍ਰਤੀਸ਼ਤ ਤੱਕ ਲਿਕਵੀਡ ਆਕਸੀਜਨ ਦੀ ਬਚਤ ਹੋਣ ਦੀ ਉਮੀਦ ਹੈ। 24 ਘੰਟੇ ਦੇ ਅੰਦਰ 60 ਫੀਸਦ ਤੋਂ ਜਿਆਦਾ ਲਿਕਵੀਡ ਆਕਸਜੀਨ ਦੀ ਬਚਤ ਕੀਤੀ ਜਾ ਚੁੱਕੀ ਹੈ।
ਇਹ ਵੀ ਪੜੋ: ਦਿੱਲੀ ਪੁਲਿਸ ਨੇ ਪਲਾਜ਼ਮਾ ਡੋਨਰ ਡੇਟਾ ਬੈਂਕ ਕੀਤੀ ਲਾਂਚ
ਡਾ. ਮਨਜੀਤ ਨੇ ਦੱਸਿਆ ਜੀਐਮਸੀਐਚ 32 ਚ ਮਰੀਜਾਂ ਦਾ ਦਬਾਅ ਜਿਆਦਾ ਹੋਣ ਦੇ ਕਾਰਨ ਬਚਤ ਦੀ ਸ਼ਕਤੀ ਜੀਐਮਐਸਐਚ 16 ਦੀ ਤੁਲਣਾ ਚ ਕੁਝ ਘੱਟ ਹੈ ਪਰ ਉੱਥੇ ਵੀ ਇਸ ਤੋਂ ਰਾਹਤ ਮਿਲਣ ਲੱਗੀ ਹੈ। ਆਕਸੀਜਨ ਜਨਰੈਟਰ ਪਲਾਂਟ ਦੀ ਮਦਦ ਨਾਲ 1 ਮਿੰਟ ਚ ਡੇਢ ਹਜਾਰ ਤੋਂ ਜਿਆਦਾ ਲੀਟਰ ਆਕਸੀਜਨ ਦੀ ਪ੍ਰਾਪਤ ਕੀਤੀ ਜਾ ਸਕਦੀ ਹੈ। ਡਾ. ਮਨਜੀਤ ਨੇ ਇਹ ਵੀ ਦੱਸਿਆ ਕਿ ਜੀਐਮਐਸਐਚ 16 ਚ ਇਸ ਪਲਾਂਟ ਤੋਂ 500 ਲੀਟਰ ਪ੍ਰਤੀ ਮਿੰਟ ਜੀਐਮਸੀਐਚ 32 ਚ ਇੱਕ ਹਜਾਰ ਅਤੇ 48 ਕੋਵਿਡ ਹਸਪਤਾਲ ਚ 100 ਲੀਟਰ ਪ੍ਰਤੀ ਮਿੰਟ ਆਕਸੀਜਨ ਜਨਰੇਟ ਕੀਤੀ ਜਾ ਰਹੀ ਹੈ।
ਚੰਡੀਗੜ੍ਹ ’ਚ ਨਹੀਂ ਆਕਸੀਜਨ ਦੀ ਕਮੀ
ਡਾਕਟਰ ਦਾ ਇਹ ਵੀ ਕਹਿਣਾ ਹੈ ਕਿ ਸਰਕਾਰ ਨੇ ਕੋਵਿਡ-19 ਦੇ ਮਾਮਲਿਆਂ ਨੂੰ ਦੇਖਦੇ ਹੋਏ ਪਿਛਲੇ ਦਿਨਾਂ ਚ ਹੋਰ ਪਲਾਂਟ ਲਗਾਏ ਜਾਣ ਸਬੰਧੀ ਪ੍ਰਸਤਾਵ ਮੰਗਿਆ ਗਿਆ ਸੀ ਜਿਸੇ ਗੰਭੀਰਤਾ ਨਾਲ ਲੈਂਦੇ ਹੋਏ ਚੰਡੀਗੜ੍ਹ ਸਿਹਤ ਵਿਭਾਗ ਨੇ ਮਨੀਮਾਜਾਰ, ਸੈਕਟਰ 22 ਸੈਕਟਰ 45 ਦੇ ਸਿਵਲ ਹਸਪਤਾਲਾਂ ਚ ਪਲਾਂਟ ਲਗਾਉਣ ਦਾ ਪ੍ਰਸਤਾਵ ਭੇਜ ਦਿੱਤਾ ਗਿਆ ਹੈ। ਚੰਡੀਗੜ੍ਹ ਚ ਆਕਸੀਜਨ ਦੀ ਕਮੀ ਨਹੀਂ ਹੋਵੇਗੀ ਕਿਉਂਕਿ ਸਿਹਤ ਵਿਭਾਗ ਨੇ ਆਕਸੀਜਨ ਜਨਰੈਚਰ ਦੀ ਸੁਵੀਧਾ ਸ਼ੁਰੂ ਕਰ ਮੰਗ ਤੋਂ ਜਿਆਦਾ ਆਕਸੀਜਨ ਦੀ ਪੂਰਤੀ ਦੀ ਪੁਸ਼ਟੀ ਕਰਨ ਚ ਸਫਲਤਾ ਹਾਸਿਲ ਕਰ ਲਈ ਹੈ।