ETV Bharat / city

ਪਤੀ ਦੇ ਖਿਲਾਫ ਝੂਠੀ ਸ਼ਿਕਾਇਤ ਕਰਨਾ ਪਤਨੀ ਨੂੰ ਪੈ ਸਕਦਾ ਹੈ ਭਾਰੀ

ਹਾਈਕੋਰਟ ਦੇ ਜਸਟਿਸ ਰਿਤੂ ਬਾਹਰੀ ਅਤੇ ਜਸਟਿਸ ਅਰਚਨਾ ਪੁਰੀ ਦੀ ਬੈਚ ਨੇ ਇਹ ਹੁਕਮ ਰੋਹਤਕ ਦੀ ਫੈਮਿਲੀ ਕੋਰਟ ਦੇ ਫੈਸਲੇ ਨੂੰ ਬਰਕਰਾਰ ਰੱਖਦੇ ਹੋਏ ਲਿਆ ਹੈ। ਨਾਲ ਹੀ ਉਨ੍ਹਾਂ ਵੱਲੋਂ ਪਤਨੀ ਦੀ ਤਲਾਕ ਦੇ ਖਿਲਾਫ ਅਪੀਲ ਨੂੰ ਖਾਰਿਜ ਕਰ ਦਿੱਤਾ ਹੈ।

ਪਤੀ ਦੇ ਖਿਲਾਫ ਝੂਠੀ ਸ਼ਿਕਾਇਤ ਕਰਨਾ ਪਤਨੀ ਨੂੰ ਪੈ ਸਕਦਾ ਹੈ ਭਾਰੀ
ਪਤੀ ਦੇ ਖਿਲਾਫ ਝੂਠੀ ਸ਼ਿਕਾਇਤ ਕਰਨਾ ਪਤਨੀ ਨੂੰ ਪੈ ਸਕਦਾ ਹੈ ਭਾਰੀ
author img

By

Published : Sep 25, 2021, 9:52 AM IST

ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈਕੋਰਟ (Punjab and Haryana High Court) ਵੱਲੋਂ ਪਤਨੀ ਵੱਲੋਂ ਪਤੀ ’ਤੇ ਝੂਠਾ ਮਾਮਲਾ ਦਰਜ ਕਰਵਾਉਣ ਸਬੰਧੀ ਵੱਡਾ ਫੈਸਲਾ ਸੁਣਾਇਆ ਹੈ। ਹਾਈਕੋਰਟ ਨੇ ਮੰਨਿਆ ਹੈ ਕਿ ਪਤੀ ਅਤੇ ਉਸਦੇ ਪਰਿਵਾਰ ਦੇ ਖਿਲਾਫ ਇੱਕ ਵੀ ਝੂਠੀ ਸ਼ਿਕਾਇਤ ਕਰਨਾ ਗਲਤ ਹੈ ਅਤੇ ਪਤੀ ਇਸ ਆਧਾਰ ’ਤੇ ਤਲਾਕ ਦਾ ਵੀ ਹਕਦਾਰ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ (Punjab and Haryana High Court) ਨੇ ਮਾਮਲੇ ਚ ਦੇਖਿਆ ਹੈ ਕਿ ਪਤਨੀ ਦੁਆਰਾ ਵਾਰ ਵਾਰ ਦਰਜ ਅਪਰਾਧਿਕ ਸ਼ਿਕਾਇਤ ਅਤੇ ਉਸਦਾ ਨਿਰਾਧਾਰ ਅਤੇ ਝੂਠਾ ਪਾਇਆ ਜਾਣਾ ਪਤੀ ਅਤੇ ਉਸਦੇ ਪਰਿਵਾਰ ਨੂੰ ਪਰੇਸ਼ਾਨੀ ਚ ਪਾਇਆ ਜਾਂਦਾ ਹੈ। ਅਜਿਹੀ ਇੱਕ ਸ਼ਿਕਾਇਤ ਦੇ ਆਧਾਰ ’ਤੇ ਪਤੀ ਵੱਲੋਂ ਤਲਾਕ ਲਿਆ ਜਾ ਸਕਦਾ ਹੈ।

ਤਲਾਕ ਦੇ ਖਿਲਾਫ ਅਪੀਲ ਨੂੰ ਕੀਤਾ ਖਾਰਿਜ

ਹਾਈਕੋਰਟ ਦੇ ਜਸਟਿਸ ਰਿਤੂ ਬਾਹਰੀ ਅਤੇ ਜਸਟਿਸ ਅਰਚਨਾ ਪੁਰੀ ਦੀ ਬੈਚ ਨੇ ਇਹ ਹੁਕਮ ਰੋਹਤਕ ਦੀ ਫੈਮਿਲੀ ਕੋਰਟ ਦੇ ਫੈਸਲੇ ਨੂੰ ਬਰਕਰਾਰ ਰੱਖਦੇ ਹੋਏ ਲਿਆ ਹੈ। ਨਾਲ ਹੀ ਉਨ੍ਹਾਂ ਵੱਲੋਂ ਪਤਨੀ ਦੀ ਤਲਾਕ ਦੇ ਖਿਲਾਫ ਅਪੀਲ ਨੂੰ ਖਾਰਿਜ ਕਰ ਦਿੱਤਾ ਹੈ। ਕੋਰਟ ਨੇ ਕਿਹਾ ਹੈ ਕਿ ਅਪੀਲਕਰਤਾ ਪਤਨੀ ਵਿਆਹ ਦੇ 3 ਮਹੀਨੇ ਤੋਂ ਘੱਟ ਦੇ ਸਮੇਂ ਚ ਹੀ ਸਹੁਰੇ ਦਾ ਘਰ ਛੱਡਣ ਲਈ ਅਤੇ ਪਤੀ ਅਤੇ ਉਸਦੇ ਪਰਿਵਾਰ ਦੇ ਮੈਂਬਰਾਂ ਦੇ ਖਿਲਾਫ ਫਰਜੀ ਸ਼ਿਕਾਇਤ ਕਰਦੀ ਰਹੀ। ਜਾਂਚ ਦੌਰਾਨ ਉਹ ਸਾਰੀਆਂ ਸ਼ਿਕਾਇਤ ਝੂਠੀਆਂ ਪਾਈਆਂ ਗਈਆਂ ਸੀ ਜਿਸ ’ਤੇ ਪੁਲਿਸ ਨੇ ਮਾਮਲੇ ਨੂੰ ਅੱਗੇ ਚਲਾਉਣ ਲਈ ਉਚੀਤ ਨਹੀਂ ਸਮਝਿਆ। ਕੋਰਟ ਨੇ ਸਾਰੇ ਤੱਥਾ ਨੂੰ ਦੇਖਦੇ ਹੋਏ ਅਪੀਲਕਰਤਾ ਪਤਨੀ ਦੇ ਵਤੀਰੇ ਨੇ ਨਿਸ਼ਚਿਤ ਤੌਰ ’ਤੇ ਪਤੀ ਨੂੰ ਮਾਨਸਿਕ ਪਰੇਸ਼ਾਨੀ ਦਾ ਸ਼ਿਕਾਰ ਬਣਾਇਆ ਹੈ।

ਇਹ ਸੀ ਪੂਰਾ ਮਾਮਲਾ

ਦੱਸ ਦਈਏ ਕਿ ਮਾਮਲੇ ਚ ਜੋੜੇ ਦਾ ਵਿਆਹ ਫਰਵਰੀ 2012 ਚ ਹਰਿਆਣਾ ਦੇ ਰੋਹਤਕ ਜ਼ਿਲ੍ਹੇ ਚ ਹੋਈ ਸੀ ਪਤੀ ਦੇ ਮੁਤਾਬਿਕ ਪਤਨੀ ਲੜਾਈ ਝਗੜਾ ਕਰਦੀ ਰਹਿੰਦੀ ਸੀ ਵਿਆਹ ਦੇ ਬਾਅਦ ਤੋਂ ਹੀ ਪਤਨੀ ਦੇ ਪਰਿਵਾਰਵਾਲਿਆਂ ਨੇ ਉਨ੍ਹਾਂ ਦੇ ਵਿਆਹੁਤਾ ਜੀਵਨ ਚ ਦਖਅੰਦਾਜੀ ਕਰਨੀ ਸ਼ੁਰੂ ਕਰ ਦਿੱਤੀ ਸੀ। ਉਸਦੀ ਪਤਨੀ ਸੰਯੁਕਤ ਪਰਿਵਾਰ ਪਰਿਵਾਰ ਚ ਰਹਿ ਖੁਸ਼ੀ ਨਹੀਂ ਸੀ ਅਤੇ ਉਸ ’ਤੇ ਲਗਾਤਾਰ ਮਾਤਾ ਪਿਤਾ ਤੋਂ ਦੂਰ ਰੋਹਤਕ ਚ ਵੱਖ ਮਕਾਨ ਲੈਣ ਦਾ ਦਬਾਅ ਬਣਾਉਣ ਲੱਗੀ। ਪਤੀ ਨੇ ਇਹ ਵੀ ਦੱਸਿਆ ਕਿ ਜਦੋ ਉਸਨੇ ਅਜਿਹਾ ਕਰਨ ਤੋਂ ਮਨਾ ਕਰ ਦਿੱਤਾ ਤਾਂ ਉਸਦੀ ਪਤਨੀ ਨੇ ਉਸਨੂੰ ਅਤੇ ਉਸਦੇ ਪਰਿਵਾਰ ਨੂੰ ਦਾਜ ਦੇ ਝੂਠੇ ਮਾਮਲੇ ਚ ਫਸਾਉਣ ਦੀ ਧਮਕੀ ਦਿੱਤੀ।

ਸ਼ਿਕਾਇਤਾਂ ਝੂਠੀਆਂ ਅਤੇ ਬੇਬੁਨਿਆਦ

ਪਤੀ ਨੇ ਇਹ ਵੀ ਦੱਸਿਆ ਕਿ ਮਾਮਲੇ ਨੂੰ ਸ਼ਾਂਤ ਕਰਨ ਦੇ ਲਈ ਉਸਦੇ ਮਾਪਿਆਂ ਨੇ ਰੋਹਤਕ ਚ ਕਿਰਾਏ ਦੇ ਘਰ ਦਾ ਇੰਤਜਾਮ ਕੀਤਾ ਤਾਂਕਿ ਦੋਵੇ ਸ਼ਾਂਤੀ ਨਾਲ ਰਹਿ ਸਕਣ। ਇਸ ਤੋਂ ਬਾਅਦ ਪਤਨੀ ਦੇ ਪਰਿਵਾਰ ਵਾਲੇ ਵਾਰ ਵਾਰ ਆਉਣ ਜਾਣ ਲੱਗੇ ਜਿਸਦਾ ਉਸਨੇ ਵਿਰੋਧ ਕੀਤਾ ਜਿਸ ਕਾਰਨ ਉਸਦੀ ਪਤਨੀ ਗੁੱਸੇ ਚ ਆ ਕੇ ਕਿਸੇ ਨਾ ਕਿਸੇ ਬਹਾਨੇ ਤੋਂ ਉਸਦੇ ਪਰਿਵਾਰ ਦੇ ਮੈਂਬਰਾਂ ਤੇ ਜੁਲਮ ਢਾਹੁਣ ਲੱਗੀ। ਉਸਨੇ ਇੱਕ ਤੋਂ ਬਾਅਦ ਇੱਕ ਸ਼ਿਕਾਇਤ ਕੀਤੀ ਇੱਥੇ ਤੱਕ ਕਿ ਪਰਿਵਾਰ ਦੇ ਪੁਰਸ਼ ਮੈਂਬਰਾਂ ਨੂੰ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਫਸਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਸਾਰੀਆਂ ਸ਼ਿਕਾਇਤਾਂ ਝੂਠੀਆਂ ਅਤੇ ਬੇਬੁਨਿਆਦ ਨਿਕਲੀਆਂ।

ਇਹ ਵੀ ਪੜੋ: ਜਾਣੋ ਪੰਜਾਬ ਸਰਕਾਰ ਨੇ ਹਾਈਕੋਰਟ ਨੂੰ ਕੀ ਦਿੱਤਾ ਭਰੋਸਾ

ETV Bharat Logo

Copyright © 2024 Ushodaya Enterprises Pvt. Ltd., All Rights Reserved.