ETV Bharat / city

ਮਜੀਠੀਆ 'ਤੇ ਮਾਣਹਾਨੀ ਦਾ ਕੇਸ ਪੱਟੀ ਹਲਕੇ 'ਚ ਕਰਾਂਗਾ: ਹਰਮਿੰਦਰ ਗਿੱਲ - defamation suit against Majithia

ਪੰਜਾਬ ਵਿਧਾਨ ਸਭਾ ਦੇ ਤੀਜੇ ਦਿਨ ਅਕਾਲੀ ਦਲ ਦੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਅਤੇ ਕਾਂਗਰਸ ਵਿਧਾਇਕ ਹਰਮਿੰਦਰ ਗਿੱਲ ਵਿੱਚ ਤਿੱਖੀ ਨੋਕ ਝੋਕ ਦੇਖਣ ਨੂੰ ਮਿਲੀ। ਇਸ 'ਤੇ ਹਰਮਿੰਦਰ ਗਿੱਲ ਨੇ ਬਿਕਰਮ ਸਿੰਘ ਮਜੀਠੀਆ ਉੱਪਰ ਮਾਣਹਾਨੀ ਦਾ ਕੇਸ ਪੱਟੀ ਹਲਕੇ ਵਿੱਚ ਕਰਨ ਦੀ ਗੱਲ ਵੀ ਕਹੀ ਹੈ।

ਮਜੀਠੀਆ 'ਤੇ ਮਾਣਹਾਨੀ ਦਾ ਕੇਸ ਪੱਟੀ ਹਲਕੇ 'ਚ ਕਰਾਂਗਾ: ਹਰਮਿੰਦਰ ਗਿੱਲ

author img

By

Published : Mar 3, 2021, 10:39 PM IST

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਤੀਜੇ ਦਿਨ ਅਕਾਲੀ ਦਲ ਦੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਅਤੇ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਵਿੱਚ ਤਿੱਖੀ ਨੋਕ ਝੋਕ ਦੇਖਣ ਨੂੰ ਮਿਲੀ। ਹਰਮਿੰਦਰ ਗਿੱਲ ਨੇ ਕਿਹਾ ਕਿ ਮਜੀਠੀਆ ਦੱਸਣ ਕਿ ਉਨ੍ਹਾਂ ਨੇ ਮੈਨੂੰ ਟਾਊਟ ਕਿਉਂ ਕਿਹਾ? ਇਸ ਨੂੰ ਲੈ ਕੇ ਵਿੱਚ ਵਿਧਾਨ ਸਭਾ ਵਿੱਚ ਕਾਫ਼ੀ ਹੰਗਾਮਾ ਹੋਇਆ। ਵਿਧਾਨ ਸਭਾ ਤੋਂ ਬਾਹਰ ਆ ਕੇ ਬਿਕਰਮ ਮਜੀਠੀਆ ਨੇ ਹਰਮਿੰਦਰ ਗਿੱਲ 'ਤੇ ਕਈ ਆਰੋਪ ਲਗਾਏ।

ਮਜੀਠੀਆ 'ਤੇ ਮਾਣਹਾਨੀ ਦਾ ਕੇਸ ਪੱਟੀ ਹਲਕੇ 'ਚ ਕਰਾਂਗਾ: ਹਰਮਿੰਦਰ ਗਿੱਲ

ਬਿਕਰਮ ਮਜੀਠੀਆ ਨੇ ਆਰੋਪ ਲਗਾਏ ਕਿ ਮਨੀਸ਼ ਤਿਵਾੜੀ ਦੇ ਪਿਤਾ ਬੀਐਨ ਤਿਵਾੜੀ ਦਾ ਕਤਲ ਕਾਂਗਰਸ ਦੇ ਵਿਧਾਇਕ ਹਰਮਿੰਦਰ ਗਿੱਲ ਨੇ ਕੀਤਾ। ਉਨ੍ਹਾਂ ਕਿਹਾ ਕਿ ਉਸ ਵੇਲੇ ਦਸਮੇਸ਼ ਰੈਜੀਮੈਂਟ ਬਣਾਈ ਸੀ ਅਤੇ ਸੀਬੀਆਈ ਕੋਲ ਹੱਥ ਲਿਖਤ ਮੌਜੂਦ ਹੈ, ਜਿਸ ਤੋਂ ਸਾਬਤ ਹੁੰਦਾ ਹੈ ਕੀ ਉਹ ਹੱਥ ਲਿਖਤ ਹਰਮਿੰਦਰ ਗਿੱਲ ਦੀ ਹੈ ਅਤੇ ਉਨ੍ਹਾਂ ਨੇ ਹੀ ਬੀਐਨ ਤਿਵਾੜੀ ਦਾ ਕਤਲ ਕੀਤਾ ਹੈ।

ਇਹ ਵੀ ਪੜ੍ਹੋ: ਕਾਂਗਰਸ, ਮੁਖਤਾਰ ਅੰਸਾਰੀ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕਰ ਰਹੀ: ਵੇਰਕਾ

ਉਨ੍ਹਾਂ ਕਿਹਾ ਕਿ ਇਸ ਬਾਰੇ ਸਾਰੇ ਪੁਰਾਣੇ ਕਾਂਗਰਸੀ ਜਾਣਦੇ ਹਨ ਪਰ ਸਾਰੇ ਚੁੱਪ ਬੈਠੇ ਹਨ। ਇਸ 'ਤੇ ਹਰਮਿੰਦਰ ਗਿੱਲ ਕਿਹਾ ਕਿ ਨੇ ਬਿਕਰਮ ਸਿੰਘ ਮਜੀਠੀਆ ਉੱਪਰ ਮਾਣਹਾਨੀ ਦਾ ਕੇਸ ਪੱਟੀ ਹਲਕੇ ਵਿੱਚ ਕਰਨ ਦੀ ਗੱਲ ਵੀ ਕਹੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.