ETV Bharat / city

ਕੋਰੋਨਾ ਮਹਾਂਮਾਰੀ 'ਚ ਟੈਲੀਮੈਡੀਸਨ ਕਿੰਨੀ ਕਾਰਗਰ ਸਾਬਿਤ, ਵੇਖੋ ਰਿਪੋਰਟ - ਸਿਹਤ ਅਤੇ ਪਰਿਵਾਰ ਭਲਾਈ ਵਿਭਾਗ

ਸੂਬੇ ਭਰ 'ਚ ਮੁੜ ਕੋਰੋਨਾ ਵਾਇਰਸ ਕਾਰਨ ਕਈ ਲੋਕਾਂ ਦੀ ਮੌਤ ਹੋ ਰਹੀ ਹੈ ਤਾਂ ਉੱਥੇ ਹੀ ਲਗਾਤਾਰ ਵਧ ਰਹੇ ਮਾਮਲਿਆਂ ਨੂੰ ਦੇਖਦਿਆਂ ਪੰਜਾਬ ਸਰਕਾਰ ਵੱਲੋਂ ਪੰਜ ਹਜ਼ਾਰ ਡੈੱਡ ਬੌਡੀ ਕਵਰ ਅਤੇ ਦੋ ਲੱਖ ਦੇ ਕਰੀਬ ਪੀ.ਏ.ਈ ਕਿੱਟ ਲੈਣ ਦੇ ਟੈਂਡਰ ਕੱਢੇ ਗਏ ਹਨ। ਇਸ ਗੱਲ ਤੋਂ ਸਾਫ਼ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸੂਬੇ 'ਚ ਕੋਰੋਨਾ ਵਾਇਰਸ ਦਾ ਨਵਾਂ ਸਟ੍ਰੇਨ ਮੁੜ ਦਹਿਸ਼ਤ ਫੈਲਾਉਣ ਲੱਗ ਪਿਆ ਹੈ। ਇਸ ਦੇ ਚੱਲਦਿਆਂ ਈਟੀਵੀ ਭਾਰਤ ਦੀ ਟੀਮ ਨੇ ਸਿਹਤ ਵਿਭਾਗ ਵੱਲੋਂ ਮਰੀਜ਼ਾਂ ਲਈ ਸ਼ੁਰੂ ਕੀਤੀ ਗਈ ਟੈਲੀਮੈਡੀਸਨ ਦਾ ਰਿਐਲਟੀ ਚੈੱਕ ਕੀਤਾ।

ਕੋਰੋਨਾ ਮਹਾਂਮਾਰੀ 'ਚ ਟੈਲੀਮੈਡੀਸਨ ਕਿੰਨੀ ਕਾਰਗਰ ਸਾਬਿਤ, ਵੇਖੋ ਰਿਪੋਰਟ

author img

By

Published : Apr 25, 2021, 2:21 PM IST

ਚੰਡੀਗੜ੍ਹ: ਸੂਬੇ ਭਰ 'ਚ ਮੁੜ ਕੋਰੋਨਾ ਵਾਇਰਸ ਕਾਰਨ ਕਈ ਲੋਕਾਂ ਦੀ ਮੌਤ ਹੋ ਰਹੀ ਹੈ ਤਾਂ ਉੱਥੇ ਹੀ ਲਗਾਤਾਰ ਵਧ ਰਹੇ ਮਾਮਲਿਆਂ ਨੂੰ ਦੇਖਦਿਆਂ ਪੰਜਾਬ ਸਰਕਾਰ ਵੱਲੋਂ ਪੰਜ ਹਜ਼ਾਰ ਡੈੱਡ ਬੌਡੀ ਕਵਰ ਅਤੇ ਦੋ ਲੱਖ ਦੇ ਕਰੀਬ ਪੀ.ਏ.ਈ ਕਿੱਟ ਲੈਣ ਦੇ ਟੈਂਡਰ ਕੱਢੇ ਗਏ ਹਨ। ਇਸ ਗੱਲ ਤੋਂ ਸਾਫ਼ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸੂਬੇ 'ਚ ਕੋਰੋਨਾ ਵਾਇਰਸ ਦਾ ਨਵਾਂ ਸਟ੍ਰੇਨ ਮੁੜ ਦਹਿਸ਼ਤ ਫੈਲਾਉਣ ਲੱਗ ਪਿਆ ਹੈ। ਇਸ ਦੇ ਚੱਲਦਿਆਂ ਈਟੀਵੀ ਭਾਰਤ ਦੀ ਟੀਮ ਨੇ ਸਿਹਤ ਵਿਭਾਗ ਵੱਲੋਂ ਮਰੀਜ਼ਾਂ ਲਈ ਸ਼ੁਰੂ ਕੀਤੀ ਗਈ ਟੈਲੀਮੈਡੀਸਨ ਦਾ ਰਿਐਲਟੀ ਚੈੱਕ ਕੀਤਾ। ਇਸ 'ਚ ਕਿ ਸਟੇਟ ਹੈਲਥ ਏਜੰਸੀ ਦੇ ਡਾਕਟਰਾਂ ਵਲੋਂ ਕੋਰੋਨਾ ਪੌਜ਼ੀਟਿਵ ਮਰੀਜ਼ਾਂ ਨੂੰ ਫੋਨ ਕਰਕੇ ਆਕਸੀਜਨ ਲੈਵਲ ਸਮੇਤ ਮਰੀਜ਼ਾਂ ਦੀ ਪਰੇਸ਼ਾਨੀ ਬਾਬਤ ਪੁੱਛਿਆ ਜਾਂਦਾ ਤਾਂ ਜੋ ਉਨ੍ਹਾਂ ਦੀ ਸਿਹਤ ਬਾਰੇ ਸਟੀਕ ਜਾਣਕਾਰੀ ਪਤਾ ਚੱਲ ਸਕੇ।

ਕੋਰੋਨਾ ਮਹਾਂਮਾਰੀ 'ਚ ਟੈਲੀਮੈਡੀਸਨ ਕਿੰਨੀ ਕਾਰਗਰ ਸਾਬਿਤ, ਵੇਖੋ ਰਿਪੋਰਟ

ਇਸ ਦੌਰਾਨ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੀ ਐੱਮ ਡੀ ਤਨੂ ਕਸ਼ਯਪ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਸਾਲ ਦੋ ਅਕਤੂਬਰ ਨੂੰ ਟੈਲੀ ਮੋਨੀਟਰਿੰਗ ਸਟੇਟ ਹੈਲਥ ਏਜੰਸੀ ਰਾਹੀਂ ਚਲਾਈ ਜਾ ਰਹੀ ਹੈ। ਇਸ ਤਹਿਤ ਹਰ ਜ਼ਿਲ੍ਹੇ 'ਚ ਡਾਕਟਰ ਅਤੇ ਨੋਡਲ ਅਫ਼ਸਰਾਂ ਦੀਆਂ ਟੀਮਾਂ ਦੀ ਤੈਨਾਤੀ ਕੀਤੀ ਗਈ ਹੈ । ਇਨ੍ਹਾਂ ਵਲੋਂ ਘਰਾਂ 'ਚ ਇਕਾਂਤਵਾਸ ਹੋਏ ਕੋਰੋਨਾ ਮਰੀਜ਼ਾਂ ਨਾਲ ਫੋਨ 'ਤੇ ਹੀ ਗੱਲਬਾਤ ਕਰਕੇ ਚੈੱਕਅੱਪ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਲਗਾਤਾਰ ਚੌਦਾਂ ਦਿਨ ਟੀਮ ਵਲੋਂ ਮਰੀਜ਼ ਨੂੰ ਦਿਨ 'ਚ ਦੋ ਵਾਰ ਫੋਨ ਕੀਤਾ ਜਾਂਦਾ ਹੈ। ਉਨ੍ਹਾਂ ਦਾ ਕਹਿਣਾ ਕਿ ਜੋ ਘਰਾਂ 'ਚ ਆਈਸੋਲੇਟ ਹਨ, ਏਜੰਸੀ ਵਲੋਂ ਉਨ੍ਹਾਂ ਦੀ ਹਰ ਤਰ੍ਹਾਂ ਦੀ ਮਦਦ ਕੀਤੀ ਜਾਂਦੀ ਹੈ। ਇਸ 'ਚ ਉਨ੍ਹਾਂ ਦੱਸਿਆ ਕਿ 65 ਪ੍ਰਤੀਸ਼ਤ ਮਰੀਜ਼ ਘਰਾਂ 'ਚ ਆਈਸੋਲੇਟ ਹੋਣਾ ਪਸੰਦ ਕਰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਕਿ 60 ਸਾਲ ਤੋਂ ਵਧੇਰੇ ਉਮਰ ਦੇ ਲੋਕਾਂ ਨੂੰ ਹਸਪਤਾਲ 'ਚ ਦਾਖਲ ਹੋਣਾ ਚਾਹੀਦਾ ਹੈ, ਕਿਉਂਕਿ ਕਿਸੇ ਨਾ ਕਿਸੇ ਬਿਮਾਰੀ ਤੋਂ ਗ੍ਰਸਤ ਹੋ ਸਕਦੇ ਹਨ, ਜਿਸ ਕਾਰਨ ਉਨ੍ਹਾਂ ਦੀ ਇਮਊਨਿਟੀ ਘੱਟ ਹੋ ਸਕਦੀ ਹੈ।

ਇਸ ਸਬੰਧੀ ਟੈਲੀਮੈਡੀਸਨ ਸਹੂਲਤ ਪ੍ਰਾਪਤ ਕਰ ਚੁੱਕੇ ਲੋਕਾਂ ਦਾ ਕਹਿਣਾ ਕਿ ਮੋਜੂਦਾ ਸਮੇਂ ਲੋਕਾਂ 'ਚ ਆਕਸੀਜਨ ਦੀ ਕਮੀ ਕਾਰਨ ਡਰ ਦਾ ਮਾਹੌਲ ਬਣਿਆ ਹੋਇਆ ਹੈ, ਜਿਸ ਕਾਰਨ ਹਰ ਕੋਈ ਹਸਪਤਾਲ 'ਚ ਦਾਖਲ ਹੋਣਾ ਚਾਹੁੰਦਾ ਹੈ। ਉਨ੍ਹਾਂ ਦਾ ਕਹਿਣਾ ਕਿ ਟੈਲੀਮੈਡੀਸਨ ਰਾਹੀ ਵੀ ਕੋਰੋਨਾ ਨਾਲ ਲੜਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ:ਚੰਬਾ ਦੀ ਸਵਰਣਾ ਘੋੜੇ ਦੇ ਬਾਲਾਂ ਨਾਲ ਬਣਾਉਂਦੀ ਚੂੜੀਆਂ ਅਤੇ ਛੱਲੇ

ETV Bharat Logo

Copyright © 2025 Ushodaya Enterprises Pvt. Ltd., All Rights Reserved.