ਚੰਡੀਗੜ੍ਹ: ਜੋ ਲੋਕ ਕੋਰੋਨਾ ਕਾਰਨ ਇਕਾਂਤਵਾਸ 'ਚ ਹਨ, ਉਹ ਸਰੀਰਕ ਅਤੇ ਮਾਨਸਿਕ ਦੋਵੇਂ ਤਰ੍ਹਾਂ ਦੇ ਤਣਾਅ ਦਾ ਸਾਹਮਣਾ ਕਰ ਰਹੇ ਹਨ, ਕਿਉਂਕਿ ਉਨ੍ਹਾਂ ਦੇ ਮਨ 'ਚ ਕੋਰੋਨਾ ਦਾ ਡਰ ਤਾਂ ਹੁੰਦਾ ਹੀ ਹੈ। ਇਸ ਦੇ ਨਾਲ ਹੀ ਉਹ ਖੁਦ ਨੂੰ ਇਕੱਲਾ ਵੀ ਮਹਿਸੂਸ ਕਰਦੇ ਹਨ। ਬਹੁਤ ਸਾਰੇ ਲੋਕ ਇਸ ਗੱਲ ਨੂੰ ਸਮਝ ਨਹੀਂ ਪਾਉਂਦੇ ਕਿ ਉਹ ਇਕਾਂਤਵਾਸ ਸਮੇਂ ਆਪਣਾ ਖੁਦ ਦਾ ਧਿਆਨ ਕਿਵੇਂ ਰੱਖਣ।
ਇਸ ਬਾਰੇ ਜਾਣਕਾਰੀ ਦਿੰਦਿਆਂ ਡਾ.ਜੀ.ਕੇ. ਬੇਦੀ ਨੇ ਕਿਹਾ ਕਿ ਸਭ ਤੋਂ ਪਹਿਲਾਂ ਇਕਾਂਤਵਾਸ ਰਹਿਣ ਵਾਲੇ ਲੋਕ ਆਪਣੇ ਆਪ ਨੂੰ ਇਕੱਲਾ ਨਾ ਸਮਝਣ। ਸਾਰੇ ਡਾਕਟਰ ਅਤੇ ਸਿਹਤ ਕਰਮਚਾਰੀ ਉਨ੍ਹਾਂ ਦੇ ਨਾਲ ਹਨ ਅਤੇ ਹਮੇਸ਼ਾ ਉਨ੍ਹਾਂ ਦੀ ਮਦਦ ਕਰਨ ਲਈ ਵੀ ਤਿਆਰ ਹਨ। ਆਪ੍ਰੇਸ਼ਨ 'ਚ ਰਹਿ ਰਹੇ ਲੋਕਾਂ ਦੀ ਵੀ ਡਾਕਟਰ ਦੁਆਰਾ ਪੂਰੀ ਮਦਦ ਕੀਤੀ ਜਾ ਰਹੀ ਹੈ।
ਕੀ ਖਾਣ ਨਾਲ ਮਿਲੇਗੀ ਤਾਕਤ?
ਜਿਹੜੇ ਲੋਕ ਇਕਾਂਤਵਾਸ 'ਚ ਹਨ ਉਨ੍ਹਾਂ ਨੂੰ ਹਰ ਤਰੀਕੇ ਨਾਲ ਆਪਣਾ ਧਿਆਨ ਰੱਖਣਾ ਚਾਹੀਦਾ ਹੈ। ਉਨ੍ਹਾਂ ਨੂੰ ਪ੍ਰੋਟੀਨ ਨਾਲ ਭਰਪੂਰ ਭੋਜਨ ਖਾਣਾ ਚਾਹੀਦਾ ਹੈ, ਵਧੇਰੇ ਪਾਣੀ ਪੀਣਾ ਚਾਹੀਦਾ ਹੈ ਤਾਂ ਜੋ ਉਹ ਡੀਹਾਈਡਰੇਸ਼ਨ ਦਾ ਸ਼ਿਕਾਰ ਨਾ ਹੋਣ। ਇਸ 'ਚ ਨਿੰਬੂ ਪਾਣੀ ਵੀ ਇੱਕ ਵਧੀਆ ਚੋਣ ਹੈ।
'ਹਮੇਸ਼ਾਂ ਪੂਰੀ ਖੁਰਾਕ ਲਓ'
ਡਾਕਟਰ ਨੇ ਕਿਹਾ ਕਿ ਅਕਸਰ ਦੇਖਿਆ ਜਾਂਦਾ ਹੈ ਕਿ ਉਹ ਲੋਕ ਜੋ ਕੋਰੋਨਾ ਪੌਜ਼ੀਟਿਵ ਹੋ ਜਾਂਦੇ ਹਨ, ਉਹ ਥਕਾਵਣ ਮਹਿਸੂਸ ਕਰਦੇ ਹਨ। ਉਨ੍ਹਾਂ ਨੂੰ ਨੀਂਦ ਵੀ ਵਧੇਰੇ ਆਉਂਦੀ ਹੈ ਅਤੇ ਸਰੀਰ 'ਚ ਊਰਜਾ ਵੀ ਘੱਟ ਜਾਂਦੀ ਹੈ। ਮਾਸਪੇਸ਼ੀਆਂ 'ਚ ਵੀ ਦਰਦ ਰਹਿੰਦਾ ਹੈ। ਇਸ ਤਰ੍ਹਾਂ ਕੋਵਿਡ ਦੇ ਮਰੀਜ਼ ਕਈ ਤਰ੍ਹਾਂ ਦੀਆਂ ਸਰੀਰਕ ਸਮੱਸਿਆਵਾਂ ਨਾਲ ਵੀ ਜੂਝ ਰਹੇ ਹੁੰਦੇ ਹਨ, ਪਰ ਸਮੱਸਿਆਵਾਂ ਕਿਵੇਂ ਦੀਆਂ ਵੀ ਹੋਣ ਉਨ੍ਹਾਂ ਲੋਕਾਂ ਨੂੰ ਭੋਜਨ ਨਹੀਂ ਛੱਡਣਾ ਚਾਹੀਦਾ। ਹਮੇਸ਼ਾਂ ਪੂਰੀ ਖੁਰਾਕ ਲੈਣੀ ਚਾਹੀਦੀ ਹੈ।
ਕੋਰੋਨਾ ਮਰੀਜ਼ਾਂ ਨੂੰ ਕੀ ਖਾਣਾ ਚਾਹੀਦਾ ਹੈ?
ਕੋਰੋਨਾ ਮਰੀਜ਼ ਹਰ ਤਰ੍ਹਾਂ ਦੀਆਂ ਦਾਲਾਂ ਦਾ ਸੇਵਨ ਕਰ ਸਕਦੇ ਹਨ। ਸਾਰੀਆਂ ਦਾਲਾਂ 'ਚ ਚੰਗੀ ਮਾਤਰਾ 'ਚ ਪ੍ਰੋਟੀਨ ਹੁੰਦਾ ਹੈ। ਪ੍ਰੋਟੀਨ ਲਈ ਅੰਡਿਆਂ ਦਾ ਸੇਵਨ ਵੀ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਪੀਣ 'ਤੇ ਪੂਰਾ ਧਿਆਨ ਦੇਣਾ ਚਾਹੀਦਾ ਹੈ। ਸਰੀਰ 'ਚ ਤਰਲ ਪਦਾਰਥਾਂ ਦੀ ਘਾਟ ਨਹੀਂ ਹੋਣੀ ਚਾਹੀਦੀ। ਭਾਫ਼ ਵੀ ਲੈਣੀ ਚਾਹੀਦੀ ਹੈ। ਗਰਮ ਪਾਣੀ ਦਾ ਸੇਵਨ ਵੀ ਕੀਤਾ ਜਾ ਸਕਦਾ ਹੈ। ਇਸ ਨਾਲ ਵੀ ਕੋਰੋਨਾ ਦਾ ਖਤਰਾ ਘੱਟ ਹੋ ਜਾਂਦਾ ਹੈ।
ਸਭ ਤੋਂ ਮਹੱਤਵਪੂਰਣ ਗੱਲ ਇਹ ਹੈ ਕਿ ਲੋਕਾਂ ਨੂੰ ਇਹ ਸਮਝਣਾ ਪਏਗਾ ਕਿ 14 ਦਿਨ ਦਾ ਇਕਾਂਤਾਵਾਸ ਜਿਨ੍ਹਾਂ ਉਨ੍ਹਾਂ ਦੀ ਸੁਰੱਖਿਆ ਲਈ ਜ਼ਰੂਰੀ ਹੈ, ਉਨ੍ਹਾਂ ਹੀ ਦੂਜਿਆਂ ਲਈ ਵੀ ਹੈ। ਇਕਾਂਤਵਾਸ 'ਚ ਰਹਿਣ ਵਾਲੇ ਲੋਕ ਹਸਪਤਾਲ ਤਾਂ ਨਹੀਂ ਆ ਸਕਦੇ, ਕਿਉਂਕਿ ਇਸ ਨਾਲ ਦੂਜੇ ਲੋਕਾਂ ਲਈ ਵੀ ਕੋਵਿਡ ਦਾ ਖਤਰਾ ਪੈਦਾ ਹੋ ਜਾਵੇਗਾ। ਪਰ ਡਾਕਟਰ ਹਮੇਸ਼ਾ ਉਨ੍ਹਾਂ ਦੇ ਨਾਲ ਹਨ, ਇਸ ਲਈ ਉਨ੍ਹਾਂ ਨੂੰ ਆਪਣੇ ਆਪ ਨੂੰ ਕਦੇ ਵੀ ਇਕੱਲੇ ਨਹੀਂ ਸਮਝਣਾ ਚਾਹੀਦਾ ਅਤੇ ਕੋਵਿਡ ਤੋਂ ਡਰਨਾ ਨਹੀਂ ਚਾਹੀਦਾ।
ਇਹ ਵੀ ਪੜ੍ਹੋ:ਲੁਧਿਆਣਾ: ਹੁਣ ਆਕਸੀਜਨ ਪਲਾਂਟਾਂ 'ਤੇ ਤੈਨਾਤ ਪੁਲਿਸ ਫੋਰਸ, ਇੱਕ-ਇੱਕ ਸਿਲੰਡਰ ਦਾ ਰੱਖਿਆ ਜਾਂਦੈ ਹਿਸਾਬ