ETV Bharat / city

ਪੰਜਾਬ ’ਚ ਨਿਵੇਸ਼ ਲਈ ਭਾਰਤ-ਜਾਪਾਨ ਨਿਵੇਸ਼ ਸੰਮੇਲਨ ਕਰਵਾਇਆ

ਉਹਨਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਇਨਵੈਸਟ ਪੰਜਾਬ ਨੂੰ ਚੋਟੀ ਦੀ ਕਾਰਗੁਜ਼ਾਰੀ ਵਾਲੀ ਸੂਬਾਈ ਨਿਵੇਸ਼ ਪ੍ਰੋਮੋਸ਼ਨ ਅਥਾਰਟੀ ਐਲਾਨਿਆ ਗਿਆ ਹੈ ਅਤੇ ਇੱਥੇ ਜਾਪਾਨ ਡੈਸਕ ਦੀ ਸਥਾਪਨਾ ਵੀ ਕੀਤੀ ਗਈ ਹੈ ਤਾਂ ਜੋ ਸੂਬੇ ਵਿਚ ਨਿਵੇਸ਼ ਕਰਨ ਦੇ ਚਾਹਵਾਨ ਜਾਪਾਨੀ ਨਿਵੇਸ਼ਕਾਰਾਂ ਦੀ ਮਦਦ ਕੀਤੀ ਜਾ ਸਕੇ ਅਤੇ ਜਾਪਾਨ ਤੇ ਪੰਜਾਬ ਦੀਆਂ ਕੰਪਨੀਆਂ ਨੂੰ ਇੱਕ ਸਾਂਝਾ ਮੰਚ ਮਿਲ ਸਕੇ।

ਪੰਜਾਬ ’ਚ ਨਿਵੇਸ਼ ਲਈ ਭਾਰਤ-ਜਾਪਾਨ ਨਿਵੇਸ਼ ਸੰਮੇਲਨ ਕਰਵਾਇਆ
ਪੰਜਾਬ ’ਚ ਨਿਵੇਸ਼ ਲਈ ਭਾਰਤ-ਜਾਪਾਨ ਨਿਵੇਸ਼ ਸੰਮੇਲਨ ਕਰਵਾਇਆ
author img

By

Published : Apr 16, 2021, 9:40 PM IST

ਚੰਡੀਗੜ੍ਹ: ਇਨਵੈਸਟ ਪੰਜਾਬ ਰਾਹੀਂ ਜਾਪਾਨ ਤੋਂ ਸੂਬੇ ’ਚ ਨਿਵੇਸ਼ ਲਿਆਉਣ ਪ੍ਰਤੀ ਸੂਬਾ ਸਰਕਾਰ ਦੀ ਪ੍ਰਤੀਬੱਧਤਾ ਦੁਹਰਾਉਂਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਚ ‘ਛੋਟਾ ਜਾਪਾਨ’ ਬਣਾਉਣ ਦੀ ਸੋਚ ਦਾ ਪ੍ਰਗਟਾਵਾ ਕੀਤਾ ਜੋ ਕਿ ਸੂਬੇ ਵਿਚ ਮੌਜੂਦਾ ਸਮੇਂ ਵਪਾਰਕ ਗਤੀਵਿਧੀਆਂ ਚਲਾ ਰਹੀਆਂ 100 ਤੋਂ ਵੱਧ ਜਾਪਾਨੀ ਕੰਪਨੀਆਂ ਨਾਲ ਸਹਿਯੋਗ ਨੂੰ ਹੋਰ ਅੱਗੇ ਲੈ ਕੇ ਜਾਵੇਗੀ। ਇਨਵੈਸਟ ਪੰਜਾਬ ਦੇ ਜਾਪਾਨ ਡੈਸਕ ਵੱਲੋਂ ਪੰਜਾਬ ਵਿਚ ਨਿਵੇਸ਼ ਦੇ ਮੌਕੇ ਤਲਾਸ਼ਣ ਲਈ ਟੋਕੀਓ ਵਿਚਲੇ ਭਾਰਤੀ ਦੂਤਘਰ ਦੇ ਸਹਿਯੋਗ ਨਾਲ ਭਾਰਤ-ਜਾਪਾਨ ਨਿਵੇਸ਼ ਸੰਮੇਲਨ ਕਰਵਾਇਆ। ਇਸ ਮੌਕੇ ਮੁੱਖ ਮੰਤਰੀ ਨੇ ਵਰਚੁਅਲ ਤੌਰ ’ਤੇ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਵਪਾਰਕ ਗਤੀਵਿਧੀਆਂ ਚਲਾਉਣ ਪੱਖੋਂ ਸਭ ਤੋਂ ਸੁਰੱਖਿਅਤ ਸਥਾਨ ਹੈ ਕਿਉਂ ਜੋ ਇੱਥੇ ਬੀਤੇ 30 ਵਰਿਆਂ ਦੌਰਾਨ ਨਾ ਤਾਂ ਕੋਈ ਲਾਕਆਊਟ ਅਤੇ ਨਾ ਹੀ ਕੋਈ ਹੜਤਾਲ ਵੇਖਣ ਨੂੰ ਮਿਲੀ ਹੈ। ਉਹਨਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਇਨਵੈਸਟ ਪੰਜਾਬ ਨੂੰ ਚੋਟੀ ਦੀ ਕਾਰਗੁਜ਼ਾਰੀ ਵਾਲੀ ਸੂਬਾਈ ਨਿਵੇਸ਼ ਪ੍ਰੋਮੋਸ਼ਨ ਅਥਾਰਟੀ ਐਲਾਨਿਆ ਗਿਆ ਹੈ ਅਤੇ ਇੱਥੇ ਜਾਪਾਨ ਡੈਸਕ ਦੀ ਸਥਾਪਨਾ ਵੀ ਕੀਤੀ ਗਈ ਹੈ ਤਾਂ ਜੋ ਸੂਬੇ ਵਿਚ ਨਿਵੇਸ਼ ਕਰਨ ਦੇ ਚਾਹਵਾਨ ਜਾਪਾਨੀ ਨਿਵੇਸ਼ਕਾਰਾਂ ਦੀ ਮਦਦ ਕੀਤੀ ਜਾ ਸਕੇ ਅਤੇ ਜਾਪਾਨ ਤੇ ਪੰਜਾਬ ਦੀਆਂ ਕੰਪਨੀਆਂ ਨੂੰ ਇੱਕ ਸਾਂਝਾ ਮੰਚ ਮਿਲ ਸਕੇ।

ਪੰਜਾਬ ’ਚ ਨਿਵੇਸ਼ ਲਈ ਭਾਰਤ-ਜਾਪਾਨ ਨਿਵੇਸ਼ ਸੰਮੇਲਨ ਕਰਵਾਇਆ
ਪੰਜਾਬ ’ਚ ਨਿਵੇਸ਼ ਲਈ ਭਾਰਤ-ਜਾਪਾਨ ਨਿਵੇਸ਼ ਸੰਮੇਲਨ ਕਰਵਾਇਆ
ਇਹ ਵੀ ਪੜੋ: SIT ਰਿਪੋਰਟ ਜਨਤਕ ਕਰਨ ਲਈ ਸਰਕਾਰ ਦਾ ਮੰਥਨ, ਏਜੀ ਅਤੁਲ ਨੰਦਾ ਸਮੇਤ ਕਾਂਗਰਸੀ ਵਿਧਾਇਕ ਦੀ ਹੋਈ ਬੈਠਕਜਾਪਾਨੀ ਉਦਯੋਗਾਂ ਨੂੰ ਪੰਜਾਬ ਵਿਚ ਨਿਵੇਸ਼ ਕਰਨ ਦਾ ਸੱਦਾ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਦੋਵਾਂ ਧਿਰਾਂ ਦਰਮਿਆਨ ਖੇਤੀਬਾੜੀ, ਫੂਡ ਪ੍ਰੋਸੈਸਿੰਗ, ਟੈਕਨੀਕਲ ਟੈਕਸਟਾਈਲ, ਇੰਜੀਨੀਅਰਿੰਗ, ਫਾਰਮਾ ਤੇ ਮੈਡੀਕਲ ਉਪਕਰਣ ਅਤੇ ਹੁਨਰ ਵਿਕਾਸ ਦੇ ਖੇਤਰਾਂ ਵਿਚ ਭਾਈਵਾਲੀ ਦੀ ਕਾਫੀ ਸੰਭਾਵਨਾ ਹੈ। ਉਨਾਂ ਇਹ ਗੱਲ ਵੀ ਦੁਹਰਾਈ ਕਿ ਸੂਬੇ ਵਿਚ ਜਾਪਾਨੀ ਉਦਯੋਗਿਕ ਟਾਊਨਸ਼ਿਪ ਦੇ ਵਿਕਾਸ ਲਈ ਰਾਜਪੁਰਾ ਨੇੜੇ 1000 ਏਕੜ ਜ਼ਮੀਨ ਵੀ ਮੁਹੱਈਆ ਕਰਵਾਈ ਜਾਵੇਗੀ। ਆਪਣੇ ਉਦਘਾਟਨੀ ਭਾਸ਼ਣ ਵਿੱਚ ਜਾਪਾਨ ’ਚ ਭਾਰਤੀ ਰਾਜਦੂਤ ਸੰਜੇ ਵਰਮਾ ਨੇ ਭਾਰਤ ਅਤੇ ਖਾਸ ਕਰਕੇ ਪੰਜਾਬ ਵਿੱਚ ਸੰਭਾਵਨਾਵਾਂ ਤਲਾਸ਼ਣ ਲਈ ਜਾਪਾਨੀ ਕੰਪਨੀਆਂ ਦਾ ਸਵਾਗਤ ਕੀਤਾ। ਉਨਾਂ ਪੰਜਾਬ ਨੂੰ ਭਾਰਤ ਦੇ ਸਭ ਤੋਂ ਖੁਸ਼ਹਾਲ ਰਾਜਾਂ ਵਿੱਚੋਂ ਇੱਕ ਵਜੋਂ ਪੇਸ਼ ਕੀਤਾ ਜੋ ਕੌਮਾਂਤਰੀ ਕੰਪਨੀਆਂ ਲਈ ਤਰਜੀਹੀ ਨਿਵੇਸ਼ ਸਥਾਨ ਵੀ ਹੈ।

ਸੂਬੇ ਵਿੱਚ ਉਦਯੋਗ ਪੱਖੀ ਮਾਹੌਲ ਉੱਤੇ ਚਾਨਣਾ ਪਾਉਂਦਿਆਂ ਮੁੱਖ ਸਕੱਤਰ ਵਿਨੀ ਮਹਾਜਨ ਨੇ ਕਿਹਾ ਕਿ ਪੰਜਾਬ ਕਾਰੋਬਾਰ ਕਰਨ ਨੂੰ ਸੁਖਾਲਾ ਬਣਾਉਣ ਵਿੱਚ ਹੋਰਨਾਂ ਲਈ ਚਾਨਣ ਮੁਨਾਰਾ ਬਣਨ ਦੇ ਰਾਹ ’ਤੇ ਹੈ। ਸੂਬੇ ਵਿਚਲੇ ਨਿਵੇਸ਼ਕ ਪੱਖੀ ਮਾਹੌਲ ਨਾਲ ਪੰਜਾਬ ਸਰਕਾਰ ਨੂੰ 80,000 ਕਰੋੜ ਰੁਪਏ ਦੇ ਨਿਵੇਸ਼ ਹਾਸਲ ਹੋਏ ਹਨ ਜੋ ਲਾਗੂਕਰਨ ਦੇ ਵੱਖ ਵੱਖ ਪੜਾਵਾਂ ’ਤੇ ਹਨ। ਮੁੱਖ ਸਕੱਤਰ ਨੇ ਕਿਹਾ ਕਿ ਸੂਬਾ ਸਰਕਾਰ ਨੇ ਤਿੰਨ ਥਾਵਾਂ ’ਤੇ 1000 ਏਕੜ ਤੋਂ ਵੱਧ ਜ਼ਮੀਨ ਦੇਖੀ ਹੈ ਜਿਸਦੀ ਜਾਪਾਨੀ ਉਦਯੋਗਾਂ ਦੁਆਰਾ ਘੋਖ ਕੀਤੀ ਜਾ ਸਕਦੀ ਹੈ। ਇਸ ਮੌਕੇ ਇਨਵੈਸਟਮੈਂਟ ਪ੍ਰੋਮੋਸ਼ਨ ਵਿਭਾਗ ਦੇ ਪ੍ਰਮੁੱਖ ਸਕੱਤਰ ਅਲੋਕ ਸ਼ੇਖਰ ਨੇ ਜਾਪਾਨ ਅਤੇ ਪੰਜਾਬ ਦਰਮਿਆਨ ਦੁਵੱਲੇ ਸਬੰਧ ਸਥਾਪਤ ਕਰਨ ਲਈ ਪੰਜਾਬ ਸਰਕਾਰ ਦੁਆਰਾ ਕੀਤੀਆਂ ਜਾ ਰਹੀਆਂ ਵੱਖ-ਵੱਖ ਗਤੀਵਿਧੀਆਂ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਚੀਨ ਨੂੰ ਛੱਡ ਰਹੀਆਂ ਜਾਪਾਨੀ ਕੰਪਨੀਆਂ ਲਈ ਪੰਜਾਬ ਨੂੰ ਇੱਕ ਆਕਰਸ਼ਕ ਥਾਂ ਵਜੋਂ ਪੇਸ਼ ਕੀਤਾ।ਜਾਪਾਨ ਦੀਆਂ ਸਰਕਾਰੀ ਸੰਸਥਾਵਾਂ ਤੋਂ ਨੁਮਾਇੰਦੇ ਜਿਵੇਂ ਕਿ ਡਿਪਟੀ ਡਾਇਰੈਕਟਰ-ਜਨਰਲ, ਅਰਥ-ਵਿਵਸਥਾ, ਵਪਾਰ ਅਤੇ ਉਦਯੋਗ ਮੰਤਰਾਲੇ, ਜਾਪਾਨ ਸਰਕਾਰ, ਓਸਾਮੂ ਓਨੋਡੀਰਾ ਨੇ ਉਮੀਦ ਜਤਾਈ ਕਿ ਜਾਪਾਨ ਅਤੇ ਪੰਜਾਬ ਸਨਅਤੀ ਸਹਿਯੋਗ ਲਈ ਆਪਣੇ ਸਬੰਧਾਂ ਨੂੰ ਮਜਬੂਤ ਕਰਨ ਦੇ ਯੋਗ ਹਨ। ਇਸੇ ਤਰਾਂ ਜਾਪਾਨ ਵਿਦੇਸ਼ੀ ਵਪਾਰ ਸੰਗਠਨ (ਜੇ.ਈ.ਟੀ.ਆਰ.ਓ.) ਦੇ ਕਾਰਜਕਾਰੀ ਉਪ ਪ੍ਰਧਾਨ, ਕਾਜੂਯਾ ਨਾਕਾਜੋ ਨੇ ਪੰਜਾਬ ਦੇ ਅਨੁਕੂਲ ਮਾਹੌਲ ਬਾਰੇ ਗੱਲ ਕੀਤੀ ਜਿਸ ਵਿੱਚ ਇਸਦੀ ਰਣਨੀਤਕ ਥਾਂ, ਕਾਬਲ ਲੀਡਰਸ਼ਿਪ, ਬਿਜਲੀ ਦੀ ਢੁੱਕਵੀਂ ਉਪਲੱਬਧਤਾ, ਆਕਰਸ਼ਕ ਰਿਆਇਤਾਂ ਅਤੇ ਮਜ਼ਬੂਤ ਯੋਜਨਾਬੰਦੀ ਤੇ ਸੰਪਰਕ ਸ਼ਾਮਲ ਹਨ।ਇਹ ਵੀ ਪੜੋ: ਘਰੇਲੂ ਏਕਾਂਤਵਾਸ ’ਚ ਕੋਵਿਡ-19 ਮਰੀਜਾਂ ਲਈ 'IsoCare' ਐਪ ਕੀਤਾ ਜਾਵੇਗਾ ਲਾਂਚ

ETV Bharat Logo

Copyright © 2024 Ushodaya Enterprises Pvt. Ltd., All Rights Reserved.