ETV Bharat / city

ਪੰਜਾਬ-ਹਰਿਆਣਾ ਹਾਈਕੋਰਟ 'ਚ ਪ੍ਰਿੰਸ ਹੈਰੀ ਖਿਲਾਫ ਮਾਮਲਾ ਦਰਜ, ਵੇਖੋ ਕੀ ਹੈ ਮਾਮਲਾ - ਰਾਜ ਕੁਮਾਰ ਪ੍ਰਿੰਸ ਹੈਰੀ

ਹਾਈਕੋਰਟ ’ਚ ਇੱਕ ਮਹਿਲਾ ਵਕੀਲ ਪਲਵਿੰਦਰ ਕੌਰ ਨੇ ਯੂਨਾਈਟਡ ਕਿੰਗਡਮ ਦੇ ਰਾਜ ਕੁਮਾਰ ਪ੍ਰਿੰਸ ਹੈਰੀ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਅਤੇ ਯੂਕੇ ਪੁਲਿਸ ਵਿਭਾਗ ਨੂੰ ਉਸ ਖ਼ਿਲਾਫ਼ ਕਾਰਵਾਈ ਕੀਤੇ ਜਾਣ ਲਈ ਨਿਰਦੇਸ਼ ਦਿੱਤੇ ਜਾਣ ਦੀ ਗੁਹਾਰ ਲਗਾਈ ਹੈ।

ਰਾਜ ਕੁਮਾਰ ਪ੍ਰਿੰਸ ਹੈਰੀ ਮਿਡਲਟਨ
ਰਾਜ ਕੁਮਾਰ ਪ੍ਰਿੰਸ ਹੈਰੀ ਮਿਡਲਟਨ
author img

By

Published : Apr 13, 2021, 2:55 PM IST

ਚੰਡੀਗੜ੍ਹ: ਹਾਲ ਹੀ ’ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਇੱਕ ਮਹਿਲਾ ਵਕੀਲ ਪਲਵਿੰਦਰ ਕੌਰ ਦੁਆਰਾ ਦਾਇਰ ਕੀਤੀ ਪਟੀਸ਼ਨ ’ਚ ਅਨੌਖ਼ਾ ਮਾਮਲਾ ਸਾਹਮਣੇ ਆਇਆ ਹੈ। ਇਸ ਪਟੀਸ਼ਨ ’ਚ ਵਕੀਲ ਨੇ ਯੂਨਾਈਟਡ ਕਿੰਗਡਮ ਦੇ ਰਾਜ ਕੁਮਾਰ ਚਾਰਲਸ ਦੇ ਪੁੱਤਰ ਪ੍ਰਿੰਸ ਹੈਰੀ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਅਤੇ ਯੂਕੇ ਪੁਲਿਸ ਵਿਭਾਗ ਨੂੰ ਉਸ ਖ਼ਿਲਾਫ਼ ਕਾਰਵਾਈ ਕੀਤੇ ਜਾਣ ਲਈ ਨਿਰਦੇਸ਼ ਦਿੱਤੇ ਜਾਣ ਦੀ ਗੁਹਾਰ ਲਗਾਈ ਹੈ। ਮਹਿਲਾ ਵਕੀਲ ਦਾ ਆਰੋਪ ਸੀ ਕਿ ਪ੍ਰਿੰਸ ਹੈਰੀ ਨੇ ਉਸ ਨਾਲ ਵਿਆਹ ਕਰਨ ਦਾ ਵਾਅਦਾ ਤਾਂ ਕੀਤਾ ਪਰ ਪੂਰਾ ਨਹੀਂ ਕੀਤਾ। ਲਿਹਾਜਾ ਪ੍ਰਿੰਸ ਹੈਰੀ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਜਾਣ ਤਾਂ ਕਿ ਉਸਦੇ ਵਿਆਹ ’ਚ ਰੁਕਾਵਟ ਨਾ ਪਵੇ।

ਜੱਜ ਅਰਵਿੰਦ ਸਾਂਗਵਾਨ ਨੇ ਪਟੀਸ਼ਨਕਰਤਾ ਨੂੰ ਵਿਅਕਤੀਗਤ ਤੌਰ ’ਤੇ ਸੁਣਨ ਤੋਂ ਬਾਅਦ ਇਹ ਫ਼ੈਸਲਾ ਸੁਣਾਇਆ। ਜਸਟਿਸ ਸਾਂਗਵਾਨ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਇਹ ਪਟੀਸ਼ਨ ਕੁਝ ਵੀ ਨਹੀਂ ਹੈ, ਪਰ ਰਾਜਕੁਮਾਰ ਹੈਰੀ ਨਾਲ ਵਿਆਹ ਕਰਨ ਵਾਰੇ ਸਿਰਫ਼ ਦਿਨ ’ਚ ਸੁਪਨੇ ਦੇਖਣ ਵਾਂਗ ਲੱਗਦਾ ਹੈ। ਉਨ੍ਹਾਂ ਕਿਹਾ ਪਟੀਸ਼ਨ ਬਹੁਤ ਬੁਰੇ ਤਰੀਕੇ ਨਾਲ ਤਿਆਰ ਕੀਤੀ ਗਈ ਹੈ, ਇਸ ’ਚ ਦੋਹਾਂ ਰੂਪਾਂ ਨਾਲ ਦਲੀਲਾਂ ਤੋ ਤੱਥਹੀਨ ਹੈ। ਪਟੀਸ਼ਨਕਰਤਾ ਅਤੇ ਪ੍ਰਿੰਸ ਹੈਰੀ ਵਿਚਾਲੇ ਕੁਝ ਈ-ਮੇਲ ਬਾਰੇ ਇਸ ਪਟੀਸ਼ਨ ’ਚ ਦੱਸਿਆ ਗਿਆ ਹੈ। ਜਿਸ ’ਚ ਈ-ਮੇਲ ਭੇਜਣ ਵਾਲਾ ਉਸ ਮਹਿਲਾ ਵਕੀਲ ਨਾਲ ਜਲਦ ਹੀ ਵਿਆਹ ਕਰਨ ਦਾ ਵਾਅਦਾ ਕਰਦਾ ਹੈ।

ਜਦੋਂ ਕੋਰਟ ਨੇ ਸਵਾਲ ਕੀਤਾ ਕਿ ਪਟੀਸ਼ਨਕਰਤਾ ਨੇ ਕਦੇ ਯੂਨਾਈਟਿਡ ਕਿੰਗਡਮ ਦੀ ਯਾਤਰਾ ਕੀਤੀ ਹੈ ਤਾਂ ਜਵਾਬ ਨਾਂਹ ’ਚ ਸੀ। ਪਟੀਸ਼ਨਕਰਤਾ ਨੇ ਕੇਵਲ ਇਹ ਕਿਹਾ ਕਿ ਉਸਨੇ ਸ਼ੋਸ਼ਲ ਮੀਡੀਆ ਰਾਹੀਂ ਪ੍ਰਿਸ ਹੈਰੀ ਨਾਲ ਗੱਲਬਾਤ ਕੀਤੀ ਹੈ। ਉਸਨੂੰ ਪ੍ਰਿੰਸ ਚਾਰਲਸ ਨੇ ਸੁਨੇਹਾ ਭੇਜਿਆ ਕਿ ਉਸਦਾ ਪੁੱਤਰ ਪ੍ਰਿੰਸ ਹੈਰੀ ਪਹਿਲਾਂ ਹੀ ਵਿਆਹਿਆ ਹੋਇਆ ਹੈ।

ਇੱਥੋ ਤੱਕ ਕਿ ਪਟੀਸ਼ਨਕਰਤਾ ਵਕੀਲ ਦੁਆਰਾ ਸਬੂਤ ਦੇ ਤੌਰ ’ਤੇ ਦਾਖ਼ਲ ਕਰਵਾਏ ਗਏ ਕਾਗਜਾਂ ਨੂੰ ਗੌਰ ਨਾਲ ਵੇਖਿਆ ਗਿਆ ਤਾਂ ਸਾਹਮਣੇ ਆਇਆ ਕਿ ਉਹ ਕਾਗਜਾਤ ਸਹੀ ਨਹੀਂ ਹਨ। ਕਿਉਂਕਿ ਕਿ ਉਨ੍ਹਾਂ ਕਾਗਜਾਂ ਦਾ ਕੁਝ ਹਿੱਸਾ ਜਾਂ ਤਾ ਹਟਾ ਦਿੱਤਾ ਗਿਆ ਜਾਂ ਫਾੜ ਦਿੱਤਾ ਗਿਆ। ਜਸਟਿਸ ਸਾਂਗਵਾਨ ਨੇ ਪਟੀਸ਼ਨ ’ਤੇ ਫ਼ੈਸਲਾ ਸੁਣਾਉਂਦਿਆ ਕਿਹਾ ਕਿ ਇਹ ਜੱਗ ਜਾਹਿਰ ਹੈ ਕਿ ਵੱਖ-ਵੱਖ ਸ਼ੋਸ਼ਲ ਮੀਡੀਆ ਵੈੱਬ-ਸਾਈਟਾਂ ਜਿਵੇਂ ਕਿ ਫੇਸਬੁੱਕ, ਟਵਿੱਟਰ ਆਦਿ ’ਤੇ ਜਾਅਲੀ ਆਈਡੀ ਬਣਾਈਆਂ ਜਾਦੀਆਂ ਹਨ। ਜਿਸ ਕਾਰਨ ਇਸ ਤਰ੍ਹਾਂ ਦੀ ਗੱਲਬਾਤ ਨੂੰ ਪ੍ਰਮਾਣਿਤ ਨਹੀਂ ਕੀਤਾ ਜਾ ਸਕਦਾ। ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਪੰਜਾਬ ਦੇ ਇੱਕ ਪਿੰਡ ’ਚ ਸਾਈਬਰ ਕੈਫ਼ੇ ’ਚ ਜਾਅਲੀ ਰਾਜ ਕੁਮਾਰ ਹੈਰੀ ਬੈਠਿਆ ਹੋਵੇ। ਹਾਈ ਕੋਰਟ ਨੇ ਪਟੀਸ਼ਨਕਰਨਾ ਨਾਲ ਹਮਦਰਦੀ ਪ੍ਰਗਟਾਉਂਦਿਆ ਪਟੀਸ਼ਨ ਖ਼ਾਰਜ ਕਰ ਦਿੱਤੀ ।

ਇਹ ਵੀ ਪੜ੍ਹੋ: ਵਿਸਾਖੀ ਮੌਕੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦਿੱਤੀ ਵਧਾਈ

ETV Bharat Logo

Copyright © 2025 Ushodaya Enterprises Pvt. Ltd., All Rights Reserved.