ਚੰਡੀਗੜ੍ਹ: ਫਰੀਦਕੋਟ ਦੇ ਰਹਿਣਾ ਵਾਲੇ ਕਰਨ ਕਟਾਰੀਆ ਵੱਲੋਂ ਆਪਣੇ ਦੋ ਬੱਚਿਆਂ ਸਮੇਤ ਆਤਮ ਹੱਤਿਆ ਕਰਨ ਦਾ ਮਾਮਲਾ ਹੁਣ ਪੰਜਾਬ-ਹਰਿਆਣਾ ਹਾਈਕੋਰਟ (Punjab-Haryana High Court) ‘ਚ ਪਹੁੰਚ ਗਿਆ ਹੈ। ਇਸ ਪੂਰੇ ਮਾਮਲੇ ਦੀ ਸੀ.ਬੀ.ਆਈ (CBI) ਜਾਂਚ ਲਈ ਹਾਈ ਕੋਰਟ (High Court) ਵਿੱਚ ਜਨਹਿੱਤ ਪਟੀਸ਼ਨ ਦਾਇਰ ਕੀਤੀ ਗਈ ਹੈ। ਜਿਸ 'ਤੇ ਹਾਈ ਕੋਰਟ (High Court) ਵੀਰਵਾਰ ਨੂੰ ਸੁਣਵਾਈ ਕਰੇਗਾ।
ਇਸ ਮੰਗ ਦੇ ਸੰਬੰਧ ਵਿੱਚ ਅਕਾਲੀ ਆਗੂ ਪਰਮਬੰਸ ਸਿੰਘ ਰਮਾਣਾ (Akali leader Parambans Singh Ramana) ਨੇ ਐਡਵੋਕੇਟ (Advocate) ਰੋਹਿਤ ਸੂਦ ਦੁਆਰਾ ਦਾਇਰ ਜਨਹਿਤ ਪਟੀਸ਼ਨ ਵਿੱਚ ਦੱਸਿਆ ਹੈ ਕਿ ਮ੍ਰਿਤਕ ਦੇ ਸੁਸਾਈਡ ਨੋਟ (Suicide note) ਵਿੱਚ ਕੈਬਨਿਟ ਮੰਤਰੀ ਰਾਜਾ ਵੜਿੰਗ (Cabinet Minister Raja Waring) ਦੇ ਰਿਸ਼ਤੇਦਾਰ ਡਿੰਪੀ ਵਿਧਾਇਕ ਦਾ ਨਾਮ ਹੈ, ਇਸ ਲਈ ਪੁਲਿਸ ਕੇਸ ਵਿੱਚ ਐੱਫ.ਆਈ.ਆਰ. (FIR) ਦਰਜ ਕਰਨ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਕਰ ਰਹੀ।
ਪਟੀਸ਼ਨਰ ਨੇ ਹਾਈ ਕੋਰਟ ਨੂੰ ਦੱਸਿਆ ਕਿ ਇਸ ਮਾਮਲੇ ਵਿੱਚ ਦਰਜ ਦੋਵੇਂ ਐੱਫ.ਆਈ.ਆਰ. (FIR) ਜਾਂਚ ਨਾ ਦੇ ਬਰਾਬਰ ਕੀਤੀ ਗਈ ਹੈ ਅਤੇ ਹੁਣ ਐੱਫ.ਆਈ.ਆਰ. (FIR) ਕਲੋਜ਼ਰ ਰਿਪੋਰਟ ਵਿੱਚ ਫਿਰ ਦੂਜੀ ਐੱਫ.ਆਈ.ਆਰ. (FIR) ਉਨ੍ਹਾਂ ਨੂੰ ਅਨਟ੍ਰੇਸ ਰਿਪੋਰਟ ਦਾਇਰ ਕਰਨ ਬਾਰੇ ਪਤਾ ਲੱਗਿਆ ਹੈ। ਇਹ ਸਪੱਸ਼ਟ ਹੈ ਕਿ ਪੁਲਿਸ ਸਿਆਸੀ ਦਬਾਅ ਹੇਠ ਹੈ, ਅਜਿਹੀ ਸਥਿਤੀ ਵਿੱਚ ਹੁਣ ਇਸ ਪੂਰੇ ਮਾਮਲੇ ਦੀ ਸੀ.ਬੀ.ਆਈ. (FIR) ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਦੋਸ਼ੀਆਂ ਨੂੰ ਸਜ਼ਾ ਮਿਲ ਸਕੇ।
ਦੱਸ ਦੇਈਏ ਕਿ 6 ਫਰਵਰੀ ਨੂੰ ਫਰੀਦਕੋਟ ਦੇ ਕਰਨ ਕਟਾਰੀਆ ਨੇ ਆਪਣੇ ਦੋ ਬੱਚਿਆਂ, ਫਿਰ ਉਸ ਦੀ ਪਤਨੀ ਅਤੇ ਫਿਰ ਖੁਦ ਨੂੰ ਗੋਲੀ ਮਾਰ ਕੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਘਟਨਾ ਵਿੱਚ ਕਰਨ ਕਟਾਰੀਆ ਸਮੇਤ ਉਸ ਦੇ ਦੋਵੇਂ ਬੱਚਿਆਂ ਦੀ ਮੌਤ (death) ਹੋ ਗਈ ਸੀ, ਪਰ ਪਤਨੀ ਬਚੀ ਸੀ। ਇਸ ਦਾ ਵੇਰਵਾ ਮੌਕੇ ਤੋਂ ਬਰਾਮਦ ਕੀਤੇ ਗਏ ਸੁਸਾਈਡ ਨੋਟ ਵਿੱਚ ਦੋਸ਼ੀਆਂ ਦਾ ਜ਼ਿਕਰ ਸੀ।
ਇਸ ਘਟਨਾ ਤੋਂ ਬਾਅਦ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਵੱਲੋਂ ਸੁਸਾਈਡ ਨੋਟ ਵਿੱਚ ਲਿਖੇ ਵਿਅਕਤੀਆਂ ‘ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਸੀ, ਪਰ ਜਿਉ-ਜਿਉ ਘਟਨਾ ਨੂੰ ਸਮਾਂ ਬੀਤ ਦਾ ਗਿਆ ਤਿਉ-ਤਿਉ ਮਾਮਲਾ ਠੰਡਾ ਹੋਣ ਕਰਕੇ ਮਾਮਲੇ ਦੀ ਜਾਂਚ ਵੀ ਠੰਡੇ ਬਸਤੇ ਵਿੱਚ ਪੈ ਗਈ।