ETV Bharat / city

‘Corona Vaccine ਨਿੱਜੀ ਹਸਪਤਾਲਾਂ ਨੂੰ ਦੇਣ ਦੇ ਮਾਮਲੇ ਦੀ ਹਾਈਕੋਰਟ ਕਰੇ ਜਾਂਚ’ - coronavirus update in punjab

ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਸਰਕਾਰ ਵੱਲੋਂ ਮੋਟੀਆਂ ਕਮਾਈਆਂ ਕਰ ਕੇ ਕੋਰੋਨਾ ਵੈਕਸੀਨ (Corona Vaccine) ਪ੍ਰਾਈਵੇਟ ਹਸਪਤਾਲਾਂ ਨੂੰ ਵੇਚੇ ਜਾਣ ਦੇ ਮਾਮਲੇ ਦੀ ਹਾਈ ਕੋਰਟ (High court) ਦੀ ਨਿਗਰਾਨੀ ਹੇਠ ਜਾਂਚ ਹੋਣੀ ਚਾਹੀਦੀ ਹੈ।

‘Corona Vaccine ਨਿਜੀ ਹਸਪਤਾਲਾਂ ਨੂੰ ਦੇਣ ਦੇ ਮਾਮਲੇ ਦੀ ਹਾਈਕੋਰਟ ਕਰੇ ਜਾਂਚ’

author img

By

Published : Jun 3, 2021, 7:34 PM IST

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਕਿਹਾ ਕਿ ਆਮ ਲੋਕਾਂ ਲਈ ਆਈਆਂ ਵੈਕਸੀਨ (Corona Vaccine) ਪ੍ਰਾਈਵੇਟ ਹਸਪਤਾਲਾਂ ਨੂੰ ਭੇਜੇ ਜਾਣ ਦੇ ਮਾਮਲੇ ਲਈ ਸਿਹਤ ਮੰਤਰੀ ਬਲਬੀਰ ਸਿੱਧੂ ਦੇ ਖਿਲਾਫ ਕੇਸ ਦਰਜ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਹ ਸਾਰਾ ਮਾਮਲਾ ਆਪਣੇ ਆਪ ਵਿੱਚ ਇੱਕ ਵੱਡਾ ਘੁਟਾਲਾ ਹੈ। ਉਹਨਾਂ ਕਿਹਾ ਕਿ ਇਸ ਘੁਟਾਲੇ ਨੇ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਨੂੰ ਵੀ ਬੇਨਕਾਬ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਰਾਹੁਲ ਗਾਂਧੀ ਨੇ ਹਾਲ ਹੀ ਵਿਚ ਮੰਗ ਕੀਤੀ ਸੀ ਕਿ ਸਭ ਨੂੰ ਕੋਰੋਨਾ ਵੈਕਸੀਨ (Corona Vaccine) ਮੁਫਤ ਲੱਗਦੀ ਚਾਹੀਦੀ ਹੈ। ਉਹਨਾਂ ਕਿਹਾ ਕਿ ਹੁਣ ਰਾਹੁਲ ਗਾਂਧੀ ਲੋਕਾਂ ਨੂੰ ਦੱਸਣ ਕਿ ਕੀ ਉਹ ਪੰਜਾਬ ਸਰਕਾਰ ਵੱਲੋਂ ਆਮ ਆਦਮੀ ਨੂੰ 1560 ਰੁਪਏ ਪ੍ਰਤੀ ਵੈਕਸੀਨ ਡੋਜ਼ (Corona Vaccine) ਦੇਣ ਦੇ ਪੰਜਾਬ ਸਰਕਾਰ ਦੇ ਫੈਸਲੇ ਦੀ ਹਮਾਇਤ ਕਰਦੇ ਹਨ ?

‘Corona Vaccine ਨਿਜੀ ਹਸਪਤਾਲਾਂ ਨੂੰ ਦੇਣ ਦੇ ਮਾਮਲੇ ਦੀ ਹਾਈਕੋਰਟ ਕਰੇ ਜਾਂਚ’

ਇਹ ਵੀ ਪੜੋ: ਕੈਪਟਨ ਦੇ ਹੱਕ ’ਚ ਨਿੱਤਰੀ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ

ਹਾਈਕੋਰਟ ਕਰੇ ਜਾਂਚ

ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਮੰਗ ਕੀਤੀ ਕਿ ਕਾਂਗਰਸ ਸਰਕਾਰ ਵੱਲੋਂ ਮੋਟੀਆਂ ਕਮਾਈਆਂ ਕਰ ਕੇ ਕੋਰੋਨਾ ਵੈਕਸੀਨ (Corona Vaccine) ਪ੍ਰਾਈਵੇਟ ਹਸਪਤਾਲਾਂ ਨੂੰ ਵੇਚੇ ਜਾਣ ਦੇ ਮਾਮਲੇ ਦੀ ਹਾਈ ਕੋਰਟ (High court) ਦੀ ਨਿਗਰਾਨੀ ਹੇਠ ਜਾਂਚ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਜੇਕਰ ਵੈਕਸੀਨ ਵੰਡ ਦਾ ਇਹ ਕਾਲਾਬਜਾਰੀ ਬੰਦ ਨਾ ਕੀਤਾ ਤਾਂ ਫਿਰ ਅਕਾਲੀ ਦਲ ਇਨਸਾਫ ਲੈਣ ਵਾਸਤੇ ਅਦਾਲਤ ਦਾ ਬੂਹਾ ਖੜਕਾਏਗਾ। ਉਹਨਾਂ ਇਹ ਵੀ ਐਲਾਨ ਕੀਤਾ ਕਿ ਸੂਬੇ ਵਿੱਚ ਇੱਕ ਵਾਰ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਇਸ ਸਾਰੇ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ।

1060 ਦੀ ਵੇਚੀ ਜਾ ਰਹੀ ਹੈ ਵੈਕਸੀਨ

ਇਸ ਸਾਰੇ ਘੁਟਾਲੇ ਨੂੰ ਬੇਨਕਾਬ ਕਰ ਕਰਦਿਆਂ ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਕਿਹਾ ਕਿ ਸੂਬੇ ਵਿੱਚ ਵੈਕਸੀਨ (Corona Vaccine) ਨਹੀਂ ਮਿਲ ਰਹੀ ਪਰ ਇਹ ਆਮ ਲੋਕਾਂ ਨੂੰ ਮੁਫਤ ਦੇਣ ਦੀ ਥਾਂ ’ਤੇ ਪ੍ਰਾਈਵੇਟ ਹਸਪਤਾਲਾਂ ਨੂੰ ਵੇਚੀ ਜਾ ਰਹੀ ਹੈ। ਉਹਨਾਂ ਕਿਹਾ ਕਿ ਕੋਵੈਕਸੀਨ ਦੀ ਡੋਜ਼ ਜੋ 400 ਰੁਪਏ ਵਿੱਚ ਪੈਂਦੀ ਹੈ, ਉਹ ਪ੍ਰਾਈਵੇਟ ਹਸਪਤਾਲਾਂ ਨੂੰ 1060 ਰੁਪਏ ਵਿੱਚ ਵੇਚੀ ਜਾ ਰਹੀ ਹੈ। ਉਹਨਾਂ ਕਿਹਾ ਕਿ ਪ੍ਰਾਈਵੇਟ ਹਸਪਤਾਲ ਇਹ ਡੋਜ਼ 1560 ਰੁਪਏ ਵਿਚ ਵੇਚ ਰਹੇ ਹਨ। ਉਹਨਾਂ ਕਿਹਾ ਕਿ ਇੱਕ ਡੋਜ਼ ਪਰਿਵਾਰ ਨੂੰ ਲਗਵਾਉਣ ’ਤੇ 6 ਤੋਂ 9 ਹਜ਼ਾਰ ਰੁਪਏ ਦਾ ਖਰਚਾ ਆ ਰਿਹਾ ਹੈ। ਉਹਨਾਂ ਕਿਹਾ ਕਿ ਇਕੱਲੇ ਮੁਹਾਲੀ ਵਿੱਚ ਹੀ ਪ੍ਰਾਈਵੇਟ ਸੰਸਥਾਵਾਂ ਨੂੰ ਇੱਕ ਦਿਨ ਵਿੱਚ 35,000 ਡੋਜ਼ ਵੇਚ ਕੇ ਰੋਜ਼ਾਨਾ 2 ਕਰੋੜ ਰੁਪਏ ਮੁਨਾਫਾ ਕਮਾਇਆ ਜਾ ਰਿਹਾ ਹੈ।

ਆਪ ਤੇ ਕਾਂਗਰਸ ਇਕੋ ਸਿੱਕੇ ਦੇ 2 ਪਹਿਲੂ

ਭੁਲੱਥ ਦੇ ਵਿਧਾਇਕ ਸੁਖਪਾਲ ਖਹਿਰਾ (Sukhpal Khaira) ਤੇ 2 ਹੋਰ ਆਪ ਵਿਧਾਇਕਾਂ ਜਗਦੇਵ ਸਿੰਘ ਕਮਾਲੂ ਤੇ ਪਿਰਮਲ ਸਿੰਘ ਵੱਲੋਂ ਕਾਂਗਰਸ ਵਿਚ ਸ਼ਾਮਲ ਹੋਣ ਦੇ ਫੈਸਲੇ ’ਤੇ ਪ੍ਰਤੀਕਰਮ ਦਿੰਦਿਆਂ ਬਾਦਲ (Sukhbir Singh Badal) ਨੇ ਕਿਹਾ ਕਿ ਬਿੱਲ ਥੈਲਿਓਂ ਬਾਹਰ ਆ ਗਈ ਹੈ ਤੇ ਇਹ ਸਾਬਤ ਹੋ ਗਿਆ ਹੈ ਕਿ ਆਪ ਤੇ ਕਾਂਗਰਸ ਇਕੋ ਸਿੱਕੇ ਦੇ 2 ਪਹਿਲੂ ਹਨ। ਉਹਨਾਂ ਕਿਹਾ ਕਿ ਸੁਖਪਾਲ ਖਹਿਰਾ ਨੇ 2017 ਦੀਆਂ ਚੋਣਾਂ ਕਾਂਗਰਸ ਛੱਡ ਕੇ ਆਪ ਦੀ ਟਿਕਟ ’ਤੇ ਲੜੀਆਂ। ਫਿਰ ਉਸਨੇ ਪੰਜਾਬ ਏਕਤਾ ਪਾਰਟੀ ਬਣਾ ਲਈ।

ਇਹ ਵੀ ਪੜੋ: ਖ਼ਹਿਰਾ ਸਮੇਤ ਪਿਰਮਲ ਖਾਲਸਾ ਤੇ ਜਗਦੇਵ ਕਮਾਲੁ ਨੇ ਸਪੀਕਰ ਨੂੰ ਸੌਂਪੀਆ ਅਸਤੀਫ਼ਾ

ETV Bharat Logo

Copyright © 2024 Ushodaya Enterprises Pvt. Ltd., All Rights Reserved.