ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਫਰੀਦਾਬਾਦ ਦੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਨੂੰ ਲੇਬਰ ਐਕਟੀਵਿਸਟ ਸ਼ਿਵਕੁਮਾਰ ਨੂੰ ਸੋਨੀਪਤ ਪੁਲਿਸ ਵੱਲੋਂ ਨਾਜਾਇਜ਼ ਹਿਰਾਸਤ ਵਿੱਚ ਰੱਖ ਤਸ਼ਦਦ ਕਰਨ ਦੇ ਇਲਜ਼ਾਮਾਂ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਹਨ। ਸ਼ਿਵਕੁਮਾਰ ਦੇ ਪਿਤਾ ਦੇ ਪਟੀਸ਼ਨ ਉਚੇ ਜਸਟਿਸ ਅਵਨੀਸ਼ ਝੀਂਗਨ ਦੀ ਅਦਾਲਤ ਨੇ ਇਹ ਨਿਰਦੇਸ਼ ਦਿੱਤੇ ਹਨ।
ਆਪਣੀ ਪਟੀਸ਼ਨ ਵਿੱਚ ਕੁਮਾਰ ਦੇ ਪਿਤਾ ਨੇ ਉਸ ਦੇ ਉਸ ਦੇ ਖ਼ਿਲਾਫ਼ ਦਰਜ 3 ਪਹਿਲੇ ਦਰਜੇ ਦੇ ਮਾਮਲਿਆਂ ਦੀ ਜਾਂਚ ਕਿਸੇ ਨਿਰਪੱਖ ਏਜੰਸੀ ਨੂੰ ਸੌਂਪਣ ਦੀ ਅਪੀਲ ਕੀਤੀ ਸੀ। ਪਟੀਸ਼ਨਕਰਤਾ ਨੇ ਸ਼ਿਵਕੁਮਾਰ ਨੂੰ ਨਾਜਾਇਜ਼ ਹਿਰਾਸਤ ਵਿੱਚ ਰੱਖਣ ਅਤੇ ਤਸ਼ਦਦ ਕਰਨ ਦੇ ਮਾਮਲੇ ਦੀ ਜਾਂਚ ਕਿਸੇ ਨਿਰਪੱਖ ਏਜੰਸੀ ਤੋਂ ਕਰਵਾਉਣ ਦੀ ਮੰਗ ਕੀਤੀ ਸੀ।
ਅਦਾਲਤ ਨੇ ਕੁਮਾਰ ਦੇ ਮਾਮਲੇ ਦੀ ਜਾਂਚ ਲਈ ਗਠਿਤ ਵਿਸ਼ੇਸ਼ ਜਾਂਚ ਟੀਮ ਨੂੰ ਛਾਣਬੀਣ ਜਾਰੀ ਰੱਖਣ ਦੇ ਨਿਰਦੇਸ਼ ਦਿੱਤੇ ਪਰ ਇਹ ਵੀ ਕਿਹਾ ਕਿ ਇਸ ਅਦਾਲਤ ਨੂੰ ਇਜਾਜ਼ਕ ਤੋਂ ਬਿਨਾਂ ਅਪਣੀ ਅੰਤਿਮ ਰਿਪੋਰਟ ਪੇਸ਼ ਨਹੀਂ ਕਰਨਗੇ। ਅਦਾਲਤ ਨੇ ਮੌਜੂਦਾ ਰਿਪੋਰਟ ਦਾਖਲ ਕਰਨ ਦੀ ਮਿਤੀ 11 ਮਈ ਨਿਰਧਾਰਿਤ ਕਰ ਦਿੱਤੀ ਹੈ।
ਦੱਸ ਦੇਈਏ ਕਿ ਪਿਛਲੇ ਮਹੀਨੇ ਚੰਡੀਗੜ੍ਹ ਦੇ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਲੇਬਰ ਐਕਟੀਵਿਜਟ ਕਾਰਕੁੰਨ ਸ਼ਿਵਕੁਮਾਰ ਦਾ ਮੈਡੀਕਲ ਚੈੱਕਅਪ ਕੀਤਾ ਗਿਆ ਸੀ ਜਿਸ ਵਿੱਚ ਸ਼ਿਵਕੁਮਾਰ ਦੇ ਹੱਥ ਅਤੇ ਪੈਰ ਦੀ ਹੱਡੀ ਵਿੱਚ ਫਰੈਕਚਰ ਪਾਇਆ ਗਿਆ ਅਤੇ ਉਸ ਦੇ ਪੈਰ ਦੀਆਂ ਕੁਝ ਉਂਗਲੀਆਂ ਦੇ ਨਹੁੰ ਵੀ ਤੋੜੇ ਗਏ ਸਨ। ਕੁਮਾਰ ਮਜ਼ਦੂਰ ਸੰਗਠਨ ਦੇ ਪ੍ਰਧਾਨ ਹਨ ਅਤੇ ਲੇਬਰ ਐਕਟੀਵਿਜਟ ਨੌਦੀਪ ਕੌਰ ਨੂੰ ਗ੍ਰਿਫ਼ਤਾਰ ਕਰਨ ਤੋਂ ਕੁਝ ਦਿਨ ਬਾਅਦ ਉਨ੍ਹਾਂ ਨੂੰ ਵੀ ਗ੍ਰਿਫ਼ਤਰ ਕਰ ਲਿਆ ਸੀ।