ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਪਾਇਲ ਤੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਹੈ। ਦੱਸ ਦਈਏ ਕਿ ਵਿਧਾਇਕ ਗਿਆਸਪੁਰਾ ਨੂੰ ਸਾਲ 2020 ਚ ਪਾਇਲ ਥਾਣੇ ਚ ਪੁਲਿਸ ਕਰਮੀਆਂ ਦੇ ਨਾਲ ਝੜਪ ਮਾਮਲੇ ਚ ਨੋਟਿਸ ਭੇਜਿਆ ਗਿਆ ਹੈ। ਜਿਸਦੀ ਅਗਲੀ ਸੁਣਵਾਈ 3 ਅਗਸਤ ਨੂੰ ਹੋਵੇਗੀ।
3 ਅਗਸਤ ਨੂੰ ਅਗਲੀ ਸੁਣਵਾਈ: ਦੱਸ ਦਈਏ ਕਿ ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਇਸ ਮਾਮਲੇ ਦੀ ਜਾਂਚ ਦੇ ਲਈ ਐਸਆਈਟੀ ਤੋਂ ਸਟੇਟਸ ਰਿਪੋਰਟ ਵੀ ਦਾਖਿਲ ਕਰਨ ਦੀ ਵੀ ਗੱਲ ਆਖੀ ਹੈ। ਇਸ ਮਾਮਲੇ ਸਬੰਧੀ ਪਟੀਸ਼ਨ ਐਸਐਚਓ ਕਰਨੈਲ ਸਿੰਘ ਵੱਲੋਂ ਦਾਖਿਲ ਕੀਤੀ ਗਈ ਹੈ।
ਮੁਲਾਜ਼ਮਾਂ ਦੇ ਨਾਲ ਝੜਪ ਦਾ ਸੀ ਮਾਮਲਾ: ਕਾਬਿਲੇਗੌਰ ਹੈ ਕਿ ਪੁਲਿਸ ਮੁਲਾਜ਼ਮਾਂ ਦੇ ਨਾਲ ਵਿਧਾਇਕ ਦੀ ਹੋਈ ਝੜਪ ਮਾਮਲੇ ’ਚ ਪਟੀਸ਼ਨ ਐਸਐਚਓ ਕਰਨੈਲ ਸਿੰਘ ਵੱਲੋਂ ਦਾਖਿਲ ਕੀਤੀ ਗਈ ਹੈ। ਜਿਸ ਸਮੇਂ ਇਹ ਝੜਪ ਹੋਈ ਸੀ ਉਸ਼ ਸਮੇਂ ਕਰਨੈਲ ਸਿੰਘ ਪਾਇਲ ਥਾਣੇ ਚ ਐਮਰਜੈਂਸੀ ਡਿਊਟੀ ’ਤੇ ਸੀ। ਵਿਧਾਇਕ ਸਣੇ 9 ਨਾਲ ਜਿਆਦਾ ਲੋਕਾਂ ਦੇ ਖਿਲਾਫ ਐਫਆਈਆਰ ਦਰਜ ਹੋਈ ਸੀ। ਮਾਮਲੇ ਦੀ ਜਾਂਚ ਦੇ ਲਈ ਖੰਨਾ ਦੇ ਐਸਐਸਪੀ ਨੇ ਐਸਆਈਟੀ ਵੀ ਬਣਾਈ ਸੀ।
ਕੀ ਕਿਹਾ ਗਿਆ ਹੈ ਪਟੀਸ਼ਨ ’ਚ: ਐਸਐਚਓ ਕਰਨੈਲ ਸਿੰਘ ਵੱਲੋ ਦਾਇਰ ਕੀਤੀ ਗਈ ਪਟੀਸ਼ਨ ਚ ਇਲਜ਼ਾਮ ਲਗਾਉਂਦੇ ਹੋਏ ਕਿਹਾ ਗਿਆ ਹੈ ਕਿ ਵਿਧਾਇਕ ਬਣਨ ਤੋਂ ਬਾਅਦ ਗਿਆਸਪੁਰਾ ਵੱਲੋਂ ਉਨ੍ਹਾਂ ਨੂੰ ਤੰਗ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਟਰਾਂਸਫਰ ਕਰਵਾਈ ਜਾ ਰਹੀ ਹੈ। ਜੋ ਐਸਆਈਟੀ ਬਣਾਈ ਗਈ ਸੀ ਉਸਦੀ ਜਾਂਚ ਬਾਰੇ ਕੁਝ ਵੀ ਪਤਾ ਨਹੀਂ ਹੈ। ਉੱਥੇ ਹੀ ਕਰਨੈਲ ਸਿੰਘ ਦੇ ਵਕੀਲ ਨੇ ਕਿਹਾ ਕਿ ਐਸਆਈਟੀ ’ਤੇ ਵੀ ਐਕਸ਼ਨ ਲਿਆ ਜਾਵੇਗਾ।
ਇਹ ਵੀ ਪੜੋ: ਜੇਲ੍ਹ ਅੰਦਰੋਂ ਕੈਦੀ ਦੀ ਵਾਇਰਲ ਵੀਡੀਓ ਮਾਮਲਾ: ਜੇਲ੍ਹ ਸੁਪਰਡੈਂਟ ਸਸਪੈਂਡ