ETV Bharat / city

ਕੋਰੋਨਾ ਨੂੰ ਲੈਕੇ ਸੂਬੇ ਲੈਣ ਵੱਡੀਆਂ ਨਿੱਜੀ ਕੰਪਨੀਆਂ ਦੀ ਮੱਦਦ, ਸੀ.ਐੱਸ.ਆਰ ਦੇ ਜ਼ਰੀਏ ਵਧਾਉਣ ਮੈਡੀਕਲ ਸੁਵਿਧਾਵਾਂ : ਹਾਈ ਕੋਰਟ

author img

By

Published : May 12, 2021, 10:53 PM IST

ਪਿੰਡਾਂ ਵਿੱਚ ਤੇਜ਼ੀ ਨਾਲ ਵੱਧ ਰਹੇ ਕੋਰੋਨਾ ਦੇ ਮਾਮਲਿਆਂ 'ਤੇ ਹਾਈ ਕੋਰਟ ਨੇ ਪੰਜਾਬ ਅਤੇ ਹਰਿਆਣਾ ਤੋਂ ਜਾਣਕਾਰੀ ਮੰਗੀ ਹੈ, ਜਿਸ ਨੂੰ ਲੈਕੇ ਸੂਬਿਆਂ ਵਲੋਂ ਪੂਰੀ ਜਾਣਕਾਰੀ ਦੇਣ ਲਈ ਕੁੱਝ ਸਮਾਂ ਦਿੱਤੇ ਜਾਣ ਦੀ ਮੰਗ ਕੀਤੀ। ਜਿਸ ਤੇ ਹਾਈ ਕੋਰਟ ਨੇ 18 ਮਈ ਨੂੰ ਦੋਵਾਂ ਹੀ ਸੂਬਿਆਂ ਨੂੰ ਇਸ ਬਾਰੇ ਘੱਟੋ-ਘੱਟ ਸਿਹਤ ਸਕੱਤਰ ਪੱਧਰ ਦੇ ਅਧਿਕਾਰੀ ਦੇ ਜ਼ਰੀਏ ਜਾਣਕਾਰੀ ਮੁਹੱਈਆ ਕਰਾਉਣ ਦੇ ਆਦੇਸ਼ ਦਿੱਤੇ ਹਨ ।

ਕੋਰੋਨਾ ਨੂੰ ਲੈਕੇ ਸੂਬੇ ਲੈਣ ਵੱਡੀਆਂ ਨਿੱਜੀ ਕੰਪਨੀਆਂ ਦੀ ਮੱਦਦ, ਸੀ.ਐੱਸ.ਆਰ ਦੇ ਜ਼ਰੀਏ ਵਧਾਉਣ ਮੈਡੀਕਲ ਸੁਵਿਧਾਵਾਂ : ਹਾਈ ਕੋਰਟ
ਕੋਰੋਨਾ ਨੂੰ ਲੈਕੇ ਸੂਬੇ ਲੈਣ ਵੱਡੀਆਂ ਨਿੱਜੀ ਕੰਪਨੀਆਂ ਦੀ ਮੱਦਦ, ਸੀ.ਐੱਸ.ਆਰ ਦੇ ਜ਼ਰੀਏ ਵਧਾਉਣ ਮੈਡੀਕਲ ਸੁਵਿਧਾਵਾਂ : ਹਾਈ ਕੋਰਟ

ਚੰਡੀਗੜ੍ਹ: ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕੋਰੋਨਾ ਦੇ ਵੱਧਦੇ ਕਹਿਰ 'ਤੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਨੂੰ ਆਦੇਸ਼ ਦਿੱਤੇ ਹਨ, ਕਿ ਉਹ ਆਪਣੇ ਸੂਬਿਆਂ ਦੀ ਵੱਡੀਆਂ ਨਿੱਜੀ ਕੰਪਨੀਆਂ ਨੂੰ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਦੇ ਜ਼ਰੀਏ ਸਹਿਯੋਗ ਲੈਣ। ਇਨ੍ਹਾਂ ਪੈਸਿਆਂ ਤੋਂ ਆਪਣੇ ਸੂਬਿਆਂ ਦੇ ਲਈ ਸਿਟੀ ਸਕੈਨ ਮਸ਼ੀਨਾਂ, ਆਕਸੀਜਨ, ਵੈਂਟੀਲੇਟਰ ਅਤੇ ਹੋਰ ਉਪਕਰਨ ਅਤੇ ਦਵਾਈਆਂ ਖ਼ਰੀਦਣ ਅਤੇ ਹਸਪਤਾਲਾਂ 'ਚ ਕੋਰੋਨਾ ਮਰੀਜ਼ਾਂ ਦੇ ਇਲਾਜ 'ਚ ਇਨ੍ਹਾਂ ਸਹੂਲਤਾਂ ਦੀ ਵਰਤੋਂ ਕਰਨ। ਜਸਟਿਸ ਰਾਜਨ ਗੁਪਤਾ ਅਤੇ ਜਸਟਿਸ ਕਰਮਜੀਤ ਸਿੰਘ ਦੇ ਡਿਵੀਜ਼ਨ ਬੈਂਚ ਨੇ ਇਸ ਦੇ ਨਾਲ ਹੀ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਨੂੰ ਆਦੇਸ਼ ਦਿੱਤੇ ਹਨ ਕਿ ਉਹ ਆਪਣੇ ਨਾਗਰਿਕਾ ਦੀ ਸਿਹਤ ਨੂੰ ਤਰਜੀਹ ਦੇਣ। ਸਿਹਤ ਨਾਗਰਿਕ ਦਾ ਮੌਲਿਕ ਅਧਿਕਾਰ ਹੈ ਅਤੇ ਸਰਕਾਰਾਂ ਹਰ ਜ਼ਰੂਰਤਮੰਦ ਨੂੰ ਤੁਰੰਤ ਪ੍ਰਭਾਵ ਤੋਂ ਸਿਹਤ ਸੁਵਿਧਾਵਾਂ ਦੇਣ ਦੇ ਲਈ ਹਰ ਸੰਭਵ ਕਦਮ ਚੁੱਕਣ।

ਮਾਮਲੇ ਦੀ ਸੁਣਵਾਈ ਸ਼ੁਰੂ ਹੁੰਦੇ ਹੀ ਪੰਜਾਬ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਨੇ ਹਾਈਕੋਰਟ ਨੂੰ ਸੁਝਾਅ ਦਿੱਤਾ ਕਿ ਕਾਨੂੰਨ ਦੇ ਤਹਿਤ ਵੱਡੀਆਂ ਨਿੱਜੀ ਕੰਪਨੀਆਂ ਨੂੰ ਸੀ.ਐੱਸ.ਆਰ ਦੇ ਜ਼ਰੀਏ ਸਮਾਜਿਕ ਜ਼ਿੰਮੇਵਾਰੀ ਦੇ ਲਈ ਆਪਣੇ ਮੁਨਾਫੇ ਵਿੱਚੋਂ ਘੱਟੋ-ਘੱਟ ਦੋ ਪ੍ਰਤੀਸ਼ਤ ਰਾਸ਼ੀ ਦੇਣੀ ਹੁੰਦੀ ਹੈ। ਜੇਕਰ ਵੱਡੀ ਕੰਪਨੀ ਆਪਣੀ ਸਮਾਜਿਕ ਜ਼ਿੰਮੇਵਾਰੀ ਸਮਝਦੇ ਹੋਏ ਇਹ ਪੈਸੇ ਦੇਣ, ਜਿਸ ਤੋਂ ਕਈ ਵੱਡੇ ਹਸਪਤਾਲਾਂ 'ਚ ਸਿਟੀ ਸਕੈਨ ਮਸ਼ੀਨਾਂ,ਵੈਂਟੀਲੇਟਰਸ, ਆਕਸੀਜਨ ਬੈੱਡ ਲਗਾਏ ਜਾ ਸਕਦੇ ਹਨ। ਇਸ 'ਤੇ ਹਾਈ ਕੋਰਟ ਨੇ ਤਿੰਨਾਂ ਸੂਬਿਆਂ ਨੂੰ ਇਸ 'ਤੇ ਉਚਿਤ ਕਦਮ ਚੁੱਕਣ ਦੇ ਆਦੇਸ਼ ਦਿੱਤੇ ਹਨ ।

ਪਿੰਡਾਂ 'ਚ ਵੱਧ ਰਹੇ ਮਾਮਲਿਆਂ ਦੀ ਜਾਣਕਾਰੀ ਦੇਣ ਲਈ ਮੰਗਿਆ ਸਮਾਂ

ਪਿੰਡਾਂ ਵਿੱਚ ਤੇਜ਼ੀ ਨਾਲ ਵੱਧ ਰਹੇ ਕੋਰੋਨਾ ਦੇ ਮਾਮਲਿਆਂ 'ਤੇ ਹਾਈ ਕੋਰਟ ਨੇ ਪੰਜਾਬ ਅਤੇ ਹਰਿਆਣਾ ਤੋਂ ਜਾਣਕਾਰੀ ਮੰਗੀ ਹੈ ਜਿਸ ਨੂੰ ਲੈਕੇ ਸੂਬਿਆਂ ਵਲੋਂ ਪੂਰੀ ਜਾਣਕਾਰੀ ਦੇਣ ਲਈ ਕੁੱਝ ਸਮਾਂ ਦਿੱਤੇ ਜਾਣ ਦੀ ਮੰਗ ਕੀਤੀ। ਜਿਸ ਤੇ ਹਾਈ ਕੋਰਟ ਨੇ 18 ਮਈ ਨੂੰ ਦੋਵਾਂ ਹੀ ਸੂਬਿਆਂ ਨੂੰ ਇਸ ਬਾਰੇ ਘੱਟੋ-ਘੱਟ ਸਿਹਤ ਸਕੱਤਰ ਪੱਧਰ ਦੇ ਅਧਿਕਾਰੀ ਦੇ ਜ਼ਰੀਏ ਜਾਣਕਾਰੀ ਮੁਹੱਈਆ ਕਰਾਉਣ ਦੇ ਆਦੇਸ਼ ਦਿੱਤੇ ਹਨ ।

ਕੇਂਦਰ ਨੇ ਵੈਂਟੀਲੇਟਰ 82 ਭੇਜੇ, 71ਖ਼ਰਾਬ :ਪੰਜਾਬ

ਪੰਜਾਬ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਨੇ ਹਾਈਕੋਰਟ ਨੂੰ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਭੇਜੇ ਗਏ 82 ਵਿੱਚੋਂ 71 ਵੈਂਟੀਲੇਟਰ ਖ਼ਰਾਬ ਨਿਕਲੇ। ਸੂਬੇ ਦੇ ਕੋਲ 24 ਕੰਟੇਨਰਜ਼ ਹਨ ਅਤੇ ਉਨ੍ਹਾਂ ਨੂੰ ਜਲਦ ਤੋਂ ਜਲਦ 6 ਹੋਰ ਕੰਟੇਨਰ ਦੀ ਲੋੜ ਹੈ। ਉਨ੍ਹਾਂ ਨੂੰ 85 ਹਜ਼ਾਰ ਰੈਮਡੇਸੀਵਰ ਇੰਜੈਕਸ਼ਨ ਭੇਜੇ ਗਏ ਹਨ ਜਦਕਿ 37 ਹਜ਼ਾਰ ਇੰਜੈਕਸ਼ਨ ਦੀ ਹੋਰ ਲੋੜ ਹੈ। ਇਸ ਤੋਂ ਇਲਾਵਾ ਸੂਬਿਆਂ ਨੂੰ ਚਾਰ ਲੱਖ ਵੈਕਸੀਨ ਦੀ ਤੁਰੰਤ ਪ੍ਰਭਾਵ ਤੋਂ ਜ਼ਰੂਰਤ ਹੈ।

ਵੈਕਸੀਨ ਦੀ ਬਰਬਾਦੀ 'ਤੇ ਹਰਿਆਣਾ ਤੋਂ ਮੰਗੀ ਜਾਣਕਾਰੀ

ਹਾਈ ਕੋਰਟ ਨੇ ਹਰਿਆਣਾ ਸਰਕਾਰ ਤੋਂ ਪੁੱਛਿਆ ਹੈ ਕਿ ਸੂਬੇ 'ਚ ਵੈਕਸੀਨ ਦੀ ਇੰਨੀ ਬਰਬਾਦੀ ਕਿਉਂ ਹੋ ਰਹੀ ਹੈ । ਇਸ 'ਤੇ ਹਰਿਆਣਾ ਦੇ ਐਡਵੋਕੇਟ ਜਨਰਲ ਬੀ.ਆਰ ਮਹਾਜਨ ਨੇ ਕਿਹਾ ਕਿ ਅਗਲੀ ਸੁਣਵਾਈ 'ਤੇ ਇਸ ਦਾ ਜਵਾਬ ਦੇਣਗੇ। ਹਰਿਆਣਾ ਸਰਕਾਰ ਵੱਲੋਂ ਦੱਸਿਆ ਗਿਆ ਕਿ ਸੂਬੇ ਦੇ ਜਿਨ੍ਹਾਂ ਨਿੱਜੀ ਹਸਪਤਾਲਾਂ 'ਚ ਕੋਰੋਨਾ ਦੇ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ, ਉੱਥੇ ਇਲਾਜ ਦੇ ਲਈ ਕਿੰਨਾ ਪੈਸਾ ਵਸੂਲਿਆ ਜਾ ਰਿਹਾ ਹੈ, ਇਸ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਸਿਹਤ ਅਧਿਕਾਰੀਆਂ ਦੇ ਨਾਲ ਹੀ ਆਖਰੀ ਸਾਲ ਵਾਲੇ ਮੈਡੀਕਲ ਦੇ ਵਿਦਿਆਰਥੀਆਂ ਨੂੰ ਵੀ ਹੁਣ ਟੈਲੀ ਕਾਲਰ ਦੀ ਡਿਊਟੀ 'ਤੇ ਲਗਾਇਆ ਗਿਆ ਹੈ, ਜੋ ਫੋਨ 'ਤੇ ਪੀੜ੍ਹਤਾਂ ਨੂੰ ਜ਼ਰੂਰੀ ਜਾਣਕਾਰੀ ਦੇ ਰਹੇ ਹਨ ।

ਪੰਜਾਬ ਤੇ ਹਰਿਆਣਾ ਦਾ ਆਕਸੀਜਨ ਕੋਟਾ ਵਧਾਇਆ :ਕੇਂਦਰ

ਐਡੀਸ਼ਨਲ ਸੌਲੀਸਿਟਰ ਜਨਰਲ ਆਫ਼ ਇੰਡੀਆ ਸਤਪਾਲ ਜੈਨ ਨੇ ਹਾਈਕੋਰਟ ਨੂੰ ਦੱਸਿਆ ਕਿ ਕੇਂਦਰ ਨੇ ਪੰਜਾਬ ਅਤੇ ਹਰਿਆਣਾ ਦਾ ਆਕਸੀਜਨ ਕੋਟਾ ਵਧਾ ਦਿੱਤਾ ਹੈ। ਪੰਜਾਬ ਦਾ ਆਕਸੀਜਨ ਦਾ ਕੋਟਾ 227 ਮੀਟ੍ਰਿਕ ਟਨ ਤੋਂ ਵਧਾ ਕੇ 247 ਮੀਟ੍ਰਿਕ ਟਨ ਅਤੇ ਹਰਿਆਣਾ ਦਾ ਕੋਟਾ 267 ਮੀਟ੍ਰਿਕ ਟਨ ਤੋਂ ਵਧਾ ਕੇ 307 ਮੀਟ੍ਰਿਕ ਟਨ ਕਰ ਦਿੱਤਾ ਗਿਆ ਹੈ। ਪੰਜਾਬ ਦੇ ਖ਼ਰਾਬ ਵੈਂਟੀਲੇਟਰ ਜਲਦ ਠੀਕ ਕਰਵਾ ਦਿੱਤੇ ਜਾਣਗੇ। ਪੰਜਾਬ 'ਚ ਵੈਕਸੀਨ ਅਤੇ ਰੈਮਡੇਸੀਵਰ ਦੀ ਵੀ ਜਲਦ ਸਪਲਾਈ ਕਰ ਦਿੱਤੀ ਜਾਏਗੀ ਅਤੇ ਜਲਦ ਹੀ ਸੂਬਿਆਂ ਨੂੰ 6 ਕੰਟੇਨਰਸ ਵੀ ਭੇਜ ਦਿੱਤੇ ਜਾਣਗੇ ।

ਇਹ ਵੀ ਪੜ੍ਹੋ:ਆਕਸੀਜਨ ਪਲਾਂਟ ਲਈ ਕੇਂਦਰ 'ਤੇ ਦਬਾਅ ਬਣਾਏ ਬੀਜੇਪੀ, ਸਿੱਧੂ

ETV Bharat Logo

Copyright © 2024 Ushodaya Enterprises Pvt. Ltd., All Rights Reserved.