ETV Bharat / city

ਪੁਲਿਸ ਲਈ ਸਾਰੇ ਜ਼ਿਲ੍ਹਿਆਂ ਵਿੱਚ ਸਿਹਤ ਅਤੇ ਤੰਦਰੁਸਤੀ ਕੇਂਦਰ ਕੀਤੇ ਜਾਣਗੇ ਸਥਾਪਤ

ਪੁਲਿਸ ਕਰਮਚਾਰੀਆਂ ਦੀ ਸਿਹਤ ਅਤੇ ਤੰਦਰੁਸਤੀ ਨੂੰ ਤਰਜੀਹ ਦੇਣ ਦੇ ਚੱਲਦਿਆਂ ਪੰਜਾਬ ਪੁਲਿਸ ਵੱਲੋਂ ਸੂਬੇ ਦੇ ਸਾਰੇ ਜ਼ਿਲ੍ਹਿਆਂ ਸਮੇਤ ਤਿੰਨ ਪੁਲਿਸ ਕਮਿਸ਼ਨਰੇਟਜ਼ (ਸੀ.ਪੀਜ਼) ਵਿੱਚ ਪੁਲਿਸ ਲਈ ਸਿਹਤ ਤੇ ਤੰਦਰੁਸਤੀ ਕੇਂਦਰ (ਐਚ.ਡਬਲਿਊ.ਸੀ.) ਸਥਾਪਤ ਕਰਨ ਦਾ ਫੈਸਲਾ ਕੀਤਾ ਗਿਆ ਹੈ।

ਪੁਲਿਸ ਲਈ ਸਾਰੇ ਜ਼ਿਲ੍ਹਿਆਂ ਵਿੱਚ ਸਿਹਤ ਅਤੇ ਤੰਦਰੁਸਤੀ ਕੇਂਦਰ ਕੀਤੇ ਜਾਣਗੇ ਸਥਾਪਤ
ਪੁਲਿਸ ਲਈ ਸਾਰੇ ਜ਼ਿਲ੍ਹਿਆਂ ਵਿੱਚ ਸਿਹਤ ਅਤੇ ਤੰਦਰੁਸਤੀ ਕੇਂਦਰ ਕੀਤੇ ਜਾਣਗੇ ਸਥਾਪਤ
author img

By

Published : Feb 26, 2021, 10:41 PM IST

ਚੰਡੀਗੜ੍ਹ: ਪੁਲਿਸ ਕਰਮਚਾਰੀਆਂ ਦੀ ਸਿਹਤ ਅਤੇ ਤੰਦਰੁਸਤੀ ਸਭ ਤੋਂ ਪਹਿਲੀ ਤਰਜੀਹ ਰਹੀ ਹੈ ਜਿਸ ਦੇ ਚੱਲਦਿਆਂ ਪੰਜਾਬ ਪੁਲਿਸ ਵੱਲੋਂ ਸੂਬੇ ਦੇ ਸਾਰੇ ਜ਼ਿਲ੍ਹਿਆਂ ਸਮੇਤ ਤਿੰਨ ਪੁਲਿਸ ਕਮਿਸ਼ਨਰੇਟਜ਼ (ਸੀ.ਪੀਜ਼) ਵਿੱਚ ਪੁਲਿਸ ਲਈ ਸਿਹਤ ਤੇ ਤੰਦਰੁਸਤੀ ਕੇਂਦਰ (ਐਚ.ਡਬਲਿਊ.ਸੀ.) ਸਥਾਪਤ ਕਰਨ ਦਾ ਫੈਸਲਾ ਕੀਤਾ ਗਿਆ ਹੈ।

  • @PunjabPoliceInd has decided to establish Health and Wellness Centres (HWCs) for the Police force in all the districts, including the three Commissionerate Police (CPs) in the state. The Centres are also proposed be set up in all the Armed Police and Police Training Centres. pic.twitter.com/DVFEwkTtje

    — Government of Punjab (@PunjabGovtIndia) February 26, 2021 " class="align-text-top noRightClick twitterSection" data=" ">

ਇਹ ਕੇਂਦਰ ਸਾਰੇ ਹਥਿਆਰਬੰਦ ਪੁਲਿਸ ਅਤੇ ਪੁਲਿਸ ਸਿਖਲਾਈ ਕੇਂਦਰਾਂ ਵਿੱਚ ਵੀ ਸਥਾਪਤ ਕੀਤੇ ਜਾਣ ਦਾ ਪ੍ਰਸਤਾਵ ਹੈ। ਇਨ੍ਹਾਂ ਐਚ.ਡਬਲਿਊ.ਸੀ. ਵਿੱਚ ਇਨਡੋਰ ਜਿਮ, ਆਊਟਡੋਰ ਜਿਮ, ਮੈਡੀਟੇਸ਼ਨ ਅਤੇ ਯੋਗਾ ਲਈ ਜਗ੍ਹਾ, ਫਿਜ਼ੀਓਥੈਰੇਪੀ ਸੈਂਟਰ ਅਤੇ ਕਾਉਂਸਲਿੰਗ ਲਈ ਰੂਮ ਹੋਣਗੇ ਤਾਂ ਜੋ ਪੁਲਿਸ ਕਰਮੀਆਂ ਨੂੰ ਸਿਹਤ ਸਬੰਧੀ ਕਾਊਂਸਲਿੰਗ ਅਤੇ ਢੁੱਕਵੀਂ ਰਾਇ ਪ੍ਰਦਾਨ ਕੀਤੀ ਜਾ ਸਕੇ। ਡੀ.ਜੀ.ਪੀ. ਦਿਨਕਰ ਗੁਪਤਾ ਨੇ ਕਿਹਾ ਕਿ ਪੁਲਿਸ ਕਰਮੀਆਂ ਵੱਲੋਂ ਤਣਾਅਪੂਰਨ ਸਥਿਤੀਆਂ ਵਿੱਚ ਕੰਮ ਕਰਨ ਨਾਲ ਉਨ੍ਹਾਂ ਨੂੰ ਥਕਾਵਟ, ਤਣਾਅ ਦੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ ਜੋ ਬਾਅਦ ਵਿੱਚ ਸਿਹਤ ਸਬੰਧੀ ਗੰਭੀਰ ਮੁੱਦਿਆਂ ਦਾ ਕਾਰਨ ਬਣ ਸਕਦੀਆਂ ਹਨ।

ਉਨ੍ਹਾਂ ਕਿਹਾ ਕਿ ਸਿਹਤ ਅਤੇ ਤੰਦਰੁਸਤੀ ਕੇਂਦਰ ਜਿੱਥੇ ਪੁਲਿਸ ਕਰਮਚਾਰੀਆਂ ਨੂੰ ਆਪਣੀ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਵੱਲ ਧਿਆਨ ਦੇਣ ਪ੍ਰਤੀ ਉਤਸ਼ਾਹਿਤ ਕਰਨਗੇ ਉੱਥੇ ਹੀ ਸਿਹਤਮੰਦ ਜੀਵਨ ਲਈ ਉਨ੍ਹਾਂ ਨੂੰ ਸਿਹਤ ਸਬੰਧੀ ਢੁੱਕਵੀਂ ਰਾਇ ਪ੍ਰਦਾਨ ਵੀ ਕਰਨਗੇ। ਪਹਿਲੇ ਪੜਾਅ ਵਿੱਚ ਐਚ.ਸੀ.ਡਬਲਿਊਜ਼ ਦੀ ਸਥਾਪਨਾ ਲਈ ਬਜਟ ’ਚੋਂ 2.97 ਕਰੋੜ ਰੁਪਏ ਦੀ ਰਾਸ਼ੀ ਪਹਿਲਾਂ ਹੀ ਸੀ.ਪੀ. ਲੁਧਿਆਣਾ ਅਤੇ ਸੀ.ਪੀ. ਅੰਮ੍ਰਿਤਸਰ ਸਮੇਤ 15 ਜ਼ਿਲ੍ਹਿਆਂ ਨੂੰ ਜਾਰੀ ਕਰ ਦਿੱਤੀ ਗਈ ਹੈ। ਡੀ.ਜੀ.ਪੀ. ਨੇ ਦੱਸਿਆ ਕਿ ਜ਼ਿਆਦਾਤਰ ਕੇਂਦਰ ਸੀ.ਪੀ. ਅੰਮ੍ਰਿਤਸਰ, ਜ਼ਿਲ੍ਹਾ ਤਰਨ ਤਾਰਨ, ਮਾਨਸਾ ਅਤੇ ਪਠਾਨਕੋਟ ਵਿੱਚ ਬਣ ਕੇ ਤਿਆਰ ਹੋ ਗਏ ਹਨ ਅਤੇ ਮਾਰਚ ਦੇ ਅੱਧ ਤੱਕ ਕਾਰਜਸ਼ੀਲ ਹੋਣ ਦੀ ਉਮੀਦ ਹੈ ਜਦੋਂਕਿ ਬਾਕੀ ਕੇਂਦਰਾਂ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ।

ਉਨ੍ਹਾਂ ਕਿਹਾ ਕਿ ਅਜਿਹੇ ਸੈਂਟਰ ਸਥਾਪਤ ਕਰਨ ਲਈ ਦੂਜੇ ਪੜਾਅ ਵਿੱਚ ਬਾਕੀ ਜ਼ਿਲ੍ਹਿਆਂ, ਆਰਮਡ ਪੁਲਿਸ ਅਤੇ ਪੁਲਿਸ ਸਿਖਲਾਈ ਕੇਂਦਰਾਂ ਵਿੱਚ ਫੰਡਾਂ ਦੀ ਵੰਡ ਕੀਤੀ ਜਾਵੇਗੀ। ਡੀਜੀਪੀ ਦਿਨਕਰ ਗੁਪਤਾ ਨੇ ਅੱਗੇ ਦੱਸਿਆ ਕਿ ਸਿਹਤ ਅਤੇ ਤੰਦਰੁਸਤੀ ਦੇ ਪ੍ਰੋਗਰਾਮਾਂ ਦੇ ਆਯੋਜਨ ਲਈ ਅਗਲੇ ਵਿੱਤੀ ਸਾਲ ਤੋਂ ਹਰੇਕ ਜ਼ਿਲੇ ਲਈ 2 ਲੱਖ ਰੁਪਏ ਸਾਲਾਨਾ ਦੀ ਰਾਸ਼ੀ ਵੀ ਰੱਖੀ ਗਈ ਹੈ। ਡੀਜੀਪੀ ਨੇ ਕਿਹਾ ਕਿ ਸਿਹਤ ਤੇ ਤੰਦਰੁਸਤੀ ਕੇਂਦਰਾਂ ਵਿੱਚ ਪੰਜ ਤੋਂ ਸੱਤ ਦਿਨਾਂ ਦੇ ਹੈਲਥ ਐਂਡ ਵੈਲਨੈੱਸ ਪ੍ਰੋਗਰਾਮ ਮਨੋਰੋਗ ਮਾਹਿਰਾਂ ਸਮੇਤ ਸਿਹਤ ਪੇਸ਼ੇਵਰਾਂ ਦੁਆਰਾ ਕਰਵਾਏ ਜਾਣਗੇ ਜੋ ਬਿਹਤਰ ਸਿਹਤ ਲਈ ਪੁਲਿਸ ਕਰਮੀਆਂ ਨੂੰ ਜੀਵਨਸ਼ੈਲੀ ਵਿੱਚ ਤਬਦੀਲੀਆਂ ਲਿਆਉਣ ਲਈ ਸਰੀਰਕ ਕਸਰਤ, ਪੌਸ਼ਟਿਕ ਖੁਰਾਕ ਅਤੇ ਕਾਉਂਸਲਿੰਗ ਦੀ ਸਿਫ਼ਾਰਸ਼ ਕਰਨਗੇ।ਉਨਾਂ ਕਿਹਾ ਕਿ ਫਿਜ਼ੀਓਥੈਰੇਪੀ ਸੈਂਟਰ ਪੁਲਿਸ ਨੂੰ ਉਮਰ ਨਾਲ ਸਬੰਧਤ ਮਾਮੂਲੀ ਦਰਦ ਅਤੇ ਗੋਡਿਆਂ, ਜੋੜਾਂ, ਕਮਰ ਆਦਿ ਵਿੱਚ ਦਰਦ ਤੋਂ ਰਾਹਤ ਸਬੰਧੀ ਸਹੂਲਤਾਂ ਪ੍ਰਦਾਨ ਕਰਨਗੇ।

ਏਡੀਜੀਪੀ ਵੈਲਫੇਅਰ ਵੀ. ਨੀਰਜਾ ਨੇ ਕਿਹਾ ਕਿ ਸਾਰੇ ਪੁਲਿਸ ਕਮਿਸ਼ਨਰਾਂ (ਸੀ.ਪੀਜ਼) ਅਤੇ ਸੀਨੀਅਰ ਕਪਤਾਨ ਪੁਲਿਸ ਨੂੰ ਸਿਹਤ ਅਤੇ ਵੈਲਨੈੱਸ ਪ੍ਰੋਗਰਾਮ ਦੀ ਲੋੜ ਵਾਲੇ ਪੁਲਿਸ ਕਰਮੀਆਂ ਦੀ ਪਛਾਣ ਕਰਨ ਲਈ ਐਸ.ਪੀ. ਹੈਡਕੁਆਟਰਜ਼ ਅਤੇ ਮੈਡੀਕਲ ਅਧਿਕਾਰੀਆਂ ਨਾਲ ਕਮੇਟੀ ਦਾ ਗਠਨ ਕਰਨ ਦੀ ਹਦਾਇਤ ਕਰ ਦਿੱਤੀ ਗਈ ਹੈ। ਇਹ ਕਮੇਟੀ ਮਹੀਨਾਵਾਰ ਸਿਹਤ ਅਤੇ ਤੰਦਰੁਸਤੀ ਪ੍ਰੋਗਰਾਮ ਤਿਆਰ ਕਰੇਗੀ ਅਤੇ ਇਨਾਂ ਦਾ ਆਯੋਜਨ ਕਰਵਾਏਗੀ। ਇਸ ਤੋਂ ਇਲਾਵਾ ਇਹ ਕਮੇਟੀ ਇਹ ਵੀ ਯਕੀਨੀ ਬਣਾਏਗੀ ਕਿ ਜ਼ਿਲ੍ਹੇ ਵਿੱਚ ਤਾਇਨਾਤ ਸਾਰੇ ਪੁਲਿਸ ਮੁਲਾਜ਼ਮਾਂ ਨੂੰ ਸਾਲ ਵਿੱਚ ਘੱਟੋ ਘੱਟ ਇੱਕ ਵਾਰ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲ ਸਕੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.