ETV Bharat / city

ਚੰਡੀਗੜ੍ਹ ਪ੍ਰਸ਼ਾਸਨ ਪਟਾਕੇ ਚਲਾਉਣ ਦੇ ਫ਼ੈਸਲੇ ਉੱਤੇ ਰਿਵਿਊ ਕਰੇ-ਹਾਈ ਕੋਰਟ - ਕ੍ਰੈਕਰ ਡੀਲਰ ਐਸੋਸੀਏਸ਼ਨ

ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਪਟਾਕੇ ਚਲਾਉਣ 'ਤੇ ਲਗਾਈ ਪਾਬੰਦੀ ਦੇ ਫ਼ੈਸਲੇ ਖ਼ਿਲਾਫ਼ ਦਾਇਰ ਪਟੀਸ਼ਨ ਉੱਤੇ ਸੁਣਵਾਈ ਕਰਦਿਆਂ ਹਾਈ ਕੋਰਟ ਨੇ ਇਸ ਮਾਮਲੇ ਨੂੰ ਚੰਡੀਗੜ੍ਹ ਪ੍ਰਸ਼ਾਸਨ ਉੱਤੇ ਸੁੱਟ ਦਿੱਤਾ ਹੈ ਤੇ ਐੱਨਜੀਟੀ ਦੇ ਆਦੇਸ਼ਾਂ ਦੇ ਅਨੁਸਾਰ ਇਸ ਫ਼ੈਸਲੇ ਨੂੰ 2 ਦਿਨਾਂ ਦੇ ਅੰਦਰ-ਅੰਦਰ ਰਿਵਿਊ ਕਰਨ ਲਈ ਕਿਹਾ ਹੈ।...

ਤਸਵੀਰ
ਤਸਵੀਰ
author img

By

Published : Nov 12, 2020, 6:13 PM IST

ਚੰਡੀਗੜ੍ਹ: ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਪਟਾਕੇ ਚਲਾਉਣ ਉੱਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਦੇ ਫ਼ੈਸਲੇ ਖ਼ਿਲਾਫ਼ ਦਾਇਰ ਪਟੀਸ਼ਨ 'ਤੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਸੁਣਵਾਈ ਦੌਰਾਨ ਇਸ ਬਾਰੇ ਫ਼ੈਸਲਾ ਕਰਨ ਲਈ ਚੰਡੀਗੜ੍ਹ ਪ੍ਰਸ਼ਾਸਨ ਨੂੰ ਦੋ ਦਿਨਾਂ ਦੇ ਵਿੱਚ ਰੀਵਿਊ ਕਰਨ ਦੇ ਨਿਰਦੇਸ਼ ਦਿੱਤੇ। ਅਦਾਲਤ ਨੇ ਕਿਹਾ ਕਿ ਐੱਨਜੀਟੀ ਦੇ ਆਦੇਸ਼ਾਂ ਦੇ ਮੁਤਾਬਿਕ ਪ੍ਰਸ਼ਾਸਨ ਆਪਣਾ ਫ਼ੈਸਲਾ ਰਿਵਿਊ ਕਰੇ।

ਚੰਡੀਗੜ੍ਹ ਪ੍ਰਸ਼ਾਸਨ ਪਟਾਕੇ ਚਲਾਉਣ ਦੇ ਫ਼ੈਸਲੇ ਉੱਤੇ ਰਿਵਿਊ ਕਰੇ-ਹਾਈ ਕੋਰਟਚੰਡੀਗੜ੍ਹ ਪ੍ਰਸ਼ਾਸਨ ਪਟਾਕੇ ਚਲਾਉਣ ਦੇ ਫ਼ੈਸਲੇ ਉੱਤੇ ਰਿਵਿਊ ਕਰੇ-ਹਾਈ ਕੋਰਟ
ਹਾਈ ਕੋਰਟ ਨੇ ਕਿਹਾ ਜੇਕਰ ਪ੍ਰਸ਼ਾਸਨ ਪਟਾਕੇ ਵੇਚਣ ਦੀ ਅਨੁਮਤੀ ਨਹੀਂ ਦਿੰਦਾ ਤਾਂ ਪਟਾਕੇ ਵੇਚਣ ਵਾਲੇ ਡੀਲਰ ਨੂੰ ਜੋ ਨੁਕਸਾਨ ਹੋਵੇਗਾ ਤਾਂ ਡੀਲਰ ਪ੍ਰਸ਼ਾਸਨ ਤੋਂ ਆਪਣੇ ਨੁਕਸਾਨ ਦਾ ਦਾਅਵਾ ਕਰ ਸਕਦੇ ਹਨ। ਫਿਲਹਾਲ ਚੰਡੀਗੜ੍ਹ ਵਿੱਚ ਪਟਾਕੇ ਚੱਲਣਗੇ ਜਾਂ ਫ਼ਿਰ ਨਹੀਂ ਇਸ ਤੇ ਫ਼ੈਸਲਾ ਅਜੇ ਬਾਕੀ ਹੈ।

ਪਟੀਸ਼ਨਕਰਤਾ ਦੇ ਵਕੀਲ ਬ੍ਰਿਜੇਸ਼ਵਰ ਜਸਵਾਲ ਨੇ ਦੱਸਿਆ ਕਿ ਅੱਜ ਇਸ ਮਾਮਲੇ ਦੀ ਸੁਣਵਾਈ ਦੇ ਦੌਰਾਨ ਹਾਈ ਕੋਰਟ ਨੂੰ ਦੱਸਿਆ ਗਿਆ ਕਿ ਚੰਡੀਗਡ਼੍ਹ ਦੀ ਏਅਰ ਕੁਆਲਿਟੀ ਚੰਗੀ ਹੈ ਜਿਸ ਕਰਕੇ ਐਨਜੀਟੀ ਦੇ ਮੁਤਾਬਿਕ ਚੰਡੀਗੜ੍ਹ ਦੇ ਵਿੱਚ ਗ੍ਰੀਨ ਪਟਾਕੇ ਚਲਾਏ ਜਾ ਸਕਦੇ ਹਨ। ਪਰ ਚੰਡੀਗੜ੍ਹ ਪ੍ਰਸ਼ਾਸਨ ਐਨਜੀਟੀ ਦੇ ਆਦੇਸ਼ਾਂ ਦੀ ਪਾਲਣਾ ਨਹੀਂ ਕੀਤੀ ਕਰ ਰਿਹਾ।

ਦਰਅਸਲ ਕ੍ਰੈਕਰ ਡੀਲਰ ਐਸੋਸੀਏਸ਼ਨ ਨੇ ਹਾਈਕੋਰਟ ਦਾ ਰੁਖ ਕੀਤਾ ਸੀ ਐਸੋਸੀਏਸ਼ਨ ਦੇ ਮੈਂਬਰ ਚਿਰਾਗ ਅਗਰਵਾਲ ਨੇ ਕਿਹਾ ਕਿ ਹਾਈ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਹੁਣ ਇੱਕ ਉਮੀਦ ਦੀ ਕਿਰਨ ਜਾਗੀ ਹੈ। ਉਨ੍ਹਾਂ ਨੇ ਕਿਹਾ ਟ੍ਰਾਈਸਿਟੀ ਵਿੱਚ ਮੁਹਾਲੀ ਅਤੇ ਪੰਚਕੂਲਾ ਦੋਨੋਂ ਥਾਂਵਾਂ 'ਤੇ ਪਟਾਕਿਆਂ ਦੀ ਵਿਕਰੀ-ਖ਼ਰੀਦ ਅਤੇ ਚਲਾਉਣ ਦੀ ਆਗਿਆ ਹੈ, ਸਿਰਫ਼ ਯੂਟੀ ਪ੍ਰਸ਼ਾਸਨ ਨੇ ਹੀ ਇਸ ਬਾਰੇ ਸਖ਼ਤ ਫ਼ੈਸਲਾ ਲਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪਹਿਲਾਂ ਉਨ੍ਹਾਂ ਨੂੰ ਇਸ ਬਾਰੇ ਨਹੀਂ ਕੋਈ ਜਾਣਕਾਰੀ ਦਿੱਤੀ ਗਈ ਸੀ।

ਜ਼ਿਕਰਯੋਗ ਹੈ ਕਿ ਬ੍ਰੈਗਜ਼ਿਟ ਯਾਨੀ ਕਿ ਪੰਚਕੂਲਾ ਮੋਹਾਲੀ ਅਤੇ ਚੰਡੀਗਡ਼੍ਹ ਵਿੱਚੋਂ ਸਿਰਫ਼ ਚੰਡੀਗਡ਼੍ਹ 'ਚ ਹੀ ਪਟਾਕੇ ਚਲਾਉਣ 'ਤੇ ਪਾਬੰਦੀ ਲੱਗੀ ਹੋਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.