ਚੰਡੀਗੜ੍ਹ:ਹਰਿਆਣਾ ਵਿਚ ਲੌਕਡਾਉਨ (Haryana Lockdown Update) 'ਚ ਵਾਧਾ ਹੋਇਆ ਹੈ।ਗੁਰੂਗ੍ਰਾਮ, ਫਰੀਦਾਬਾਦ ਸਮਤੇ ਪ੍ਰਦੇਸ਼ ਦੇ ਸਾਰੇ ਜ਼ਿਲ੍ਹਿਆਂ ਵਿਚ ਲਾਕਡਾਉਨ ਇਕ ਹਫਤੇ ਦੇ ਲਈ ਹੋਰ ਵਧਾ ਦਿੱਤਾ ਗਿਆ ਹੈ।ਹੁਣ ਹਰਿਆਣਾ ਵਿਚ ਲੌਕਡਾਉਨ 5 ਜੁਲਾਈ ਤੱਕ ਜਾਰੀ ਰਹੇਗਾ ਅਤੇ ਲੌਕਡਾਉਨ ਵਿਚ ਕੁੱਝ ਨਵੇਂ ਨਿਯਮ ਵੀ ਹਨ।
ਸਰਕਾਰ ਦੇ ਵੱਲੋਂ ਯੂਨੀਵਰਸਿਟੀ ਕੈਂਪਸ ਨੂੰ ਖੋਲਣ ਦੀ ਆਗਿਆ ਦਿੱਤੀ ਗਈ ਹੈ।ਯੂਨਵਰਸਿਟੀ ਕੈਂਪਸ (University Campus) ਵਿਚ ਰਿਸਰਚ ਸਕਾਲਰ, ਪ੍ਰੈਕਟੀਕਲ ਕਲਾਸ ਅਤੇ ਲੈਬੋਰੇਟਰੀ ਨੂੰ ਕੋਰੋਨਾ ਦੀ ਗਾਈਡਲਾਈਨਜ਼ ਦੇ ਤਹਿਤ ਖੋਲਣ ਦੀ ਆਗਿਆਂ ਦਿੱਤੀ ਗਈ ਹੈ।ਇਸਦੇ ਇਲਾਵਾ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੇ ਅੰਤਰਗਤ ਆਉਣ ਵਾਲੇ ਆਂਗਨਵਾੜੀ ਕੇਂਦਰ ਅਤੇ ਕੋਚ 31 ਜੁਲਾਈ ਤੱਕ ਬੰਦ ਰਹਿਣਗੇ।ਵਿਭਾਗ ਦੇ ਵੱਲੋਂ ਮਹਿਲਾਵਾਂ ਅਤੇ ਬੱਚਿਆ ਨੂੰ ਲੈ ਕੇ ਜਲਦੀ ਹੀ ਨਵੇਂ ਪ੍ਰੋਗਰਾਮ ਜਾਰੀ ਕੀਤੇ ਜਾਣਗੇ।
ਦੱਸ ਦੇਈਏ ਕਿ ਸੂਬੇ ਵਿਚ ਕੋਰੋਨਾ ਸੰਕਰਮਣ ਹੁਣ ਕਾਫੀ ਘੱਟ ਹੋ ਗਿਆ ਹੈ ਪਰ ਡੇਲਟਾ ਪਲਸ ਵੈਰੀਅੰਟ ਨੇ ਹਰਿਆਣਾ ਸਰਕਾਰ ਦੀ ਚਿੰਤਾ ਵਧਾ ਦਿੱਤੀ ਗਈ ਹੈ।ਫਰੀਦਾਬਾਦ ਵਿਚ ਡੇਲਟਾ ਪਲਸ ਵੈਰੀਅੰਟ ਦਾ ਕੇਸ ਮਿਲਿਆ ਹੈ।ਇਸਦੇ ਇਲਾਵਾ ਇਹ ਵੀ ਦੱਸ ਦਿੰਦੇ ਹਾਂ ਕਿ ਦੁਕਾਨਾਂ ਅਤੇ ਮਾਲ ਨੂੰ ਲੈ ਕੇ ਦਿੱਤੀ ਗਈ ਛੂਟ ਜਾਰੀ ਰਹੇਗੀ।ਸਵਿਮਿੰਗ ਪੂਲ ਅਤੇ ਸਪਾ ਨੂੰ ਖੋਲਣ ਦੀ ਆਗਿਆ ਨਹੀ ਦਿੱਤੀ ਜਾਵੇਗੀ।
ਇਹ ਵੀ ਪੜੋ:ਕਿਸਾਨ ਮਾਰਚ: ਚੰਡੀਗੜ੍ਹ ਪੁਲਿਸ ਵੱਲੋਂ ਲੱਖ ਸਿਧਾਣਾ ਸਮੇਤ ਕਈਆਂ ਖਿਲਾਫ਼ FIR