ਚੰਡੀਗੜ੍ਹ: ਮਹਿਲਾਵਾਂ ਹੁਣ ਪੁਰਸ਼ਾਂ ਨਾਲ ਕਦਮ ਨਾਲ ਕਦਮ ਮਿਲਾ ਕੇ ਚਲ ਰਹੀਆਂ ਹਨ। ਦੇਸ਼ 'ਚ ਹੁਣ ਆਦਮੀਆਂ ਅਤੇ ਮਹਿਲਾਵਾਂ ਲਈ ਸਮਾਨ ਮੌਕੇ ਹਨ। ਹਰਪ੍ਰੀਤ ਏ ਡੀ ਸਿੰਘ ਇਸ ਦੀ ਇੱਕ ਚੰਗੀ ਅਤੇ ਮਿਸਾਲੀ ਉਦਾਹਰਣ ਹੈ। ਹਰਪ੍ਰੀਤ ਨੇ ਭਾਰਤ ਦੇ ਹਵਾਈ ਖੇਤਰ' ਚ ਇਤਿਹਾਸ ਰਚਿਆ ਹੈ। ਉਹ ਏਲਾਇਂਸ ਏਅਰ ਦੀ ਪਹਿਲੀ ਮਹਿਲਾ ਮੁੱਖ ਕਾਰਜਕਾਰੀ ਅਧਿਕਾਰੀ ਬਣੀ ਹੈ।
ਹਰਪ੍ਰੀਤ ਸਿੰਘ ਦੀ ਇਸ ਪ੍ਰਾਪਤੀ 'ਤੇ ਸਾਬਕਾ ਕੇਂਦਰੀ ਮੰਤਰੀ ਅਤੇ ਸਾਂਸਦ ਹਰਸਿਮਰਤ ਕੌਰ ਬਾਦਲ ਨੇ ਟਵੀਟ ਕਰ ਵਧਾਈ ਦਿੱਤੀ ਹੈ।
ਹਰਪ੍ਰੀਤ ਸਿੰਘ ਦੇਸ਼ ਦੀ ਪਹਿਲੀ ਮਹਿਲਾ ਪਾਇਲਟ ਹੈ ਜੋ ਸਾਲ 1988 'ਚ ਏਅਰ ਇੰਡੀਆ ਰਾਹੀਂ ਚੁਣੀ ਗਈ ਸੀ, ਪਰ ਸਿਹਤ ਕਾਰਨਾਂ ਕਾਰਨ ਆਪਣੀ ਉਡਾਨ ਨਹੀਂ ਸੀ ਭਰ ਸਕੀ। ਹਰਪ੍ਰੀਤ ਉਡਾਨ ਰੱਖਿਆ ਖੇਤਰ 'ਚ ਵਧੇਰੇ ਐਕਟਿਵ ਰਹੀ ਹੈ। ਉਨ੍ਹਾਂ ਨੇ ਭਾਰਤੀ ਮਹਿਲਾ ਐਸੋਸੀਏਸ਼ਨ ਦੀ ਪ੍ਰਧਾਨਗੀ ਵੀ ਕੀਤੀ।
ਏਅਰ ਇੰਡੀਆ ਨੇ ਸਾਲ 1980 ਦੇ ਦਹਾਕੇ ਦੀ ਸ਼ੁਰੂਆਤ 'ਚ ਮਹਿਲਾ ਪਾਇਲਟ ਦੀ ਨਿਯੁਕਤੀ ਕੀਤੀ ਸੀ ਅਤੇ ਇਸ ਦੇ ਨਾਲ ਹੀ ਕੰਪਨੀ ਅਜਿਹਾ ਕਰਨ ਵਾਲੀ ਪਹਿਲੀ ਭਾਰਤੀ ਏਅਰਲਾਈਨ ਬਣ ਗਈ ਸੀ।