ਚੰਡੀਗੜ੍ਹ: ਖੇਤੀ ਆਰਡੀਨੈਂਸ ਜੋ ਕਿ ਹੁਣ ਸੰਸਦ ਵਿੱਚੋਂ ਪਾਸ ਹੋ ਕੇ ਬਿੱਲਾਂ ਦਾ ਰੂਪ ਧਾਰਨ ਕਰ ਚੁੱਕੇ ਹਨ। ਇਨ੍ਹਾਂ ਖੇਤੀ ਬਿੱਲਾਂ ਦੇ ਕਾਨੂੰਨ ਬਨਣ ਵਿੱਚ ਸਿਰਫ਼ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੇ ਦਸਖਤਾਂ ਤੱਕ ਦਾ ਹੀ ਫਾਸਲਾ ਬਾਕੀ ਹੈ। ਸਮੁੱਚੀ ਵਿਰੋਧੀ ਧਿਰ ਅਤੇ ਐੱਨਡੀਏ ਦੀ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਇਨ੍ਹਾਂ ਬਿੱਲਾਂ 'ਤੇ ਰਾਸ਼ਟਰਪਤੀ ਨੂੰ ਦਸਖ਼ਤ ਨਾ ਕਰਨ ਦੀ ਅਪੀਲ ਕਰ ਰਹੇ ਹਨ ਅਤੇ ਕਿਸਾਨਾਂ ਦੀ ਆਵਾਜ਼ ਸੁਣਨ ਦੀ ਦੁਹਾਈ ਲਗਾ ਰਹੀ ਹੈ। ਇਸੇ ਦੌਰਾਨ ਸਾਬਕਾ ਕੇਂਦਰੀ ਵਜ਼ੀਰ ਬੀਬੀ ਹਰਸਿਮਰਤ ਕੌਰ ਬਾਦਲ ਨੇ ਇੱਕ ਟਵੀਟ ਕਰਕੇ ਰਾਸ਼ਟਰਪਤੀ ਨੂੰ ਕਿਸਾਨਾਂ ਦੀ ਆਵਾਜ਼ ਸੁਣਨ ਦੀ ਦੁਹਾਈ ਲਗਾਈ ਹੈ।
-
ਸ਼੍ਰੋਮਣੀ ਅਕਾਲੀ ਦਲ ਤੋਂ ਬਾਅਦ, ਵਿਰੋਧੀ ਧਿਰ ਦੀਆਂ 18 ਹੋਰ ਪਾਰਟੀਆਂ ਨੇ ਭਾਰਤ ਦੇ ਰਾਸ਼ਟਰਪਤੀ ਜੀ ਕੋਲ ਖੇਤੀ ਬਿਲਾਂ ਨੂੰ ਮੁੜ ਵਿਚਾਰ ਲਈ ਸੰਸਦ 'ਚ ਭੇਜਣ ਲਈ ਪਹੁੰਚ ਕੀਤੀ ਹੈ। ਮਾਣਯੋਗ ਰਾਸ਼ਟਰਪਤੀ ਜੀ ਨੂੰ ਅਪੀਲ ਹੈ ਉਹ ਅੰਨਦਾਤਾ ਦੀ ਪੁਕਾਰ ਸੁਣਨ ਅਤੇ ਕੇਂਦਰ ਸਰਕਾਰ ਨੂੰ ਬੇਨਤੀ ਹੈ ਕਿ ਕਿਸਾਨ ਮਸਲਿਆਂ ਦੇ ਢੁਕਵੇਂ ਹੱਲ ਕਰੇ। pic.twitter.com/n1CpDxs5ah
— Harsimrat Kaur Badal (@HarsimratBadal_) September 22, 2020 " class="align-text-top noRightClick twitterSection" data="
">ਸ਼੍ਰੋਮਣੀ ਅਕਾਲੀ ਦਲ ਤੋਂ ਬਾਅਦ, ਵਿਰੋਧੀ ਧਿਰ ਦੀਆਂ 18 ਹੋਰ ਪਾਰਟੀਆਂ ਨੇ ਭਾਰਤ ਦੇ ਰਾਸ਼ਟਰਪਤੀ ਜੀ ਕੋਲ ਖੇਤੀ ਬਿਲਾਂ ਨੂੰ ਮੁੜ ਵਿਚਾਰ ਲਈ ਸੰਸਦ 'ਚ ਭੇਜਣ ਲਈ ਪਹੁੰਚ ਕੀਤੀ ਹੈ। ਮਾਣਯੋਗ ਰਾਸ਼ਟਰਪਤੀ ਜੀ ਨੂੰ ਅਪੀਲ ਹੈ ਉਹ ਅੰਨਦਾਤਾ ਦੀ ਪੁਕਾਰ ਸੁਣਨ ਅਤੇ ਕੇਂਦਰ ਸਰਕਾਰ ਨੂੰ ਬੇਨਤੀ ਹੈ ਕਿ ਕਿਸਾਨ ਮਸਲਿਆਂ ਦੇ ਢੁਕਵੇਂ ਹੱਲ ਕਰੇ। pic.twitter.com/n1CpDxs5ah
— Harsimrat Kaur Badal (@HarsimratBadal_) September 22, 2020ਸ਼੍ਰੋਮਣੀ ਅਕਾਲੀ ਦਲ ਤੋਂ ਬਾਅਦ, ਵਿਰੋਧੀ ਧਿਰ ਦੀਆਂ 18 ਹੋਰ ਪਾਰਟੀਆਂ ਨੇ ਭਾਰਤ ਦੇ ਰਾਸ਼ਟਰਪਤੀ ਜੀ ਕੋਲ ਖੇਤੀ ਬਿਲਾਂ ਨੂੰ ਮੁੜ ਵਿਚਾਰ ਲਈ ਸੰਸਦ 'ਚ ਭੇਜਣ ਲਈ ਪਹੁੰਚ ਕੀਤੀ ਹੈ। ਮਾਣਯੋਗ ਰਾਸ਼ਟਰਪਤੀ ਜੀ ਨੂੰ ਅਪੀਲ ਹੈ ਉਹ ਅੰਨਦਾਤਾ ਦੀ ਪੁਕਾਰ ਸੁਣਨ ਅਤੇ ਕੇਂਦਰ ਸਰਕਾਰ ਨੂੰ ਬੇਨਤੀ ਹੈ ਕਿ ਕਿਸਾਨ ਮਸਲਿਆਂ ਦੇ ਢੁਕਵੇਂ ਹੱਲ ਕਰੇ। pic.twitter.com/n1CpDxs5ah
— Harsimrat Kaur Badal (@HarsimratBadal_) September 22, 2020
ਬੀਬੀ ਬਾਦਲ ਨੇ ਆਪਣੇ ਟਵੀਟ ਵਿੱਚ ਲਿਖਿਆ ਹੈ ਕਿ "ਸ਼੍ਰੋਮਣੀ ਅਕਾਲੀ ਦਲ ਤੋਂ ਬਾਅਦ, ਵਿਰੋਧੀ ਧਿਰ ਦੀਆਂ 18 ਹੋਰ ਪਾਰਟੀਆਂ ਨੇ ਭਾਰਤ ਦੇ ਰਾਸ਼ਟਰਪਤੀ ਕੋਲ ਖੇਤੀ ਬਿੱਲਾਂ ਨੂੰ ਮੂੜ ਵਿਚਾਰ ਲਈ ਸੰਸਦ 'ਚ ਭੇਜਣ ਲਈ ਪਹੁੰਚ ਕੀਤੀ ਹੈ। ਮਾਣਯੋਗ ਰਾਸ਼ਟਰਪਤੀ ਜੀ ਨੂੰ ਅਪੀਲ ਹੈ ਉਹ ਅੰਨਦਾਤਾ ਦੀ ਪੁਕਾਰ ਸੁਣਨ ਅਤੇ ਕੇਂਦਰ ਸਰਕਾਰ ਨੂੰ ਬੇਨਤੀ ਹੈ ਕਿ ਕਿਸਾਨ ਮਸਲਿਆਂ ਦੇ ਢੁੱਕਵੇਂ ਹੱਲ ਕਰੇ।"
ਬੀਤੀ ਕੱਲ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਵਫ਼ਦ ਨੇ ਰਾਸ਼ਟਰਪਤੀ ਨੂੰ ਮਿਲ ਕੇ ਇਨ੍ਹਾਂ ਬਿੱਲਾਂ 'ਤੇ ਰਾਸ਼ਟਰਪਤੀ ਨੂੰ ਦਸਖ਼ਤ ਨਾ ਕਰਨ ਦੀ ਅਪੀਲ ਕੀਤੀ ਸੀ। ਇਸ ਨਾਲ ਵਫ਼ਦ ਨੇ ਇਨ੍ਹਾਂ ਬਿੱਲਾਂ ਨੂੰ ਮੁੜ ਸੰਸਦ ਕੋਲ ਭੇਜਣ ਦੀ ਬੇਨਤੀ ਵੀ ਰਾਸ਼ਟਰਪਤੀ ਨੂੰ ਕੀਤੀ ਸੀ।
ਇਸ ਸਭ ਵਿੱਚ ਬੀਬੀ ਬਾਦਲ ਦੇ ਇਨ੍ਹਾਂ ਬਿੱਲਾਂ ਬਾਰੇ ਸਮੇਂ ਸਮੇਂ 'ਤੇ ਵੱਖੋ-ਵੱਖ ਵਿਚਾਰ ਰਹੇ ਹਨ। ਕੇਂਦਰ ਦੀ ਵਜ਼ਾਰਤ ਛੱਡਣ ਤੋਂ ਬਾਅਦ ਇੱਕ ਨਿੱਜੀ ਚੈਨਲ ਨੂੰ ਦਿੱਤੀ ਇੰਟਰਵਿਊ ਵਿੱਚ ਬੀਬੀ ਬਾਦਲ ਨੇ ਕਿਹਾ ਸੀ ਕਿ ਉਹ ਖੁਦ ਇਨ੍ਹਾ ਬਿੱਲਾਂ ਦਾ ਵਿਰੋਧ ਨਹੀਂ ਕਰਦੇ ਪਰ ਕਿਸਾਨ ਇਨ੍ਹਾਂ ਬਿੱਲਾਂ ਦਾ ਵਿਰੋਧ ਕਰ ਰਹੇ ਹਨ।