ਚੰਡੀਗੜ੍ਹ: ਦੇਸ਼ ਭਰ 'ਚ ਕੋਰੋਨਾ ਵਾਇਰਸ ਕਾਰਨ ਲੌਕਡਾਊਨ ਕੀਤਾ ਗਿਆ ਹੈ। ਪੰਜਾਬ 'ਚ ਵੀ ਕੋਰੋਨਾ ਵਾਇਰਸ ਦੇ ਚਲਦੇ ਕਰਫਿਊ ਲਗਾਇਆ ਗਿਆ ਹੈ ਤਾਂ ਜੋ ਲੋਕਾਂ ਨੂੰ ਇਸ ਲਾਗ ਤੋਂ ਬਚਾਇਆ ਜਾ ਸਕੇ। ਕਰਫਿਊ ਵਾਲੇ ਹਾਲਾਤਾਂ ਦੇ ਮੱਦੇਨਜ਼ਰ ਸਰਕਾਰਾਂ ਵੱਲੋਂ ਸਖ਼ਤ ਕਦਮ ਚੁੱਕੇ ਜਾ ਰਹੇ ਹਨ। ਅਜਿਹੇ 'ਚ ਵਿਧੋਰੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਰਬ ਪਾਰਟੀ ਬੈਠਕ ਬੁਲਾਉਣ ਦੀ ਅਪੀਲ ਕੀਤੀ ਹੈ।
-
I urge @capt_amarinder to urgently call an all party meeting regarding coordination for the crisis of COVID-19.
— Adv Harpal Singh Cheema (@HarpalCheemaMLA) March 31, 2020 " class="align-text-top noRightClick twitterSection" data="
Distribution of ration & relief work highjacked by Ministers to gain political mileage. Actual needy people still not getting any relief.
Let us rise above politics
">I urge @capt_amarinder to urgently call an all party meeting regarding coordination for the crisis of COVID-19.
— Adv Harpal Singh Cheema (@HarpalCheemaMLA) March 31, 2020
Distribution of ration & relief work highjacked by Ministers to gain political mileage. Actual needy people still not getting any relief.
Let us rise above politicsI urge @capt_amarinder to urgently call an all party meeting regarding coordination for the crisis of COVID-19.
— Adv Harpal Singh Cheema (@HarpalCheemaMLA) March 31, 2020
Distribution of ration & relief work highjacked by Ministers to gain political mileage. Actual needy people still not getting any relief.
Let us rise above politics
ਹਰਪਾਲ ਚੀਮਾ ਨੇ ਇੱਕ ਟਵੀਟ ਕਰ ਅਪੀਲ ਕੀਤੀ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਵਿਡ -19 ਦੇ ਸੰਕਟ ਨਾਲ ਨਜਿੱਠਣ ਲਈ ਤੁਰੰਤ ਸਾਰੀਆਂ ਪਾਰਟੀਆਂ ਦੀ ਮੀਟਿੰਗ ਬੁਲਾਉਣ। ਉਨ੍ਹਾਂ ਕਿਹਾ ਕਿ ਮੰਤਰੀਆਂ ਵੱਲੋਂ ਸਿਆਸੀ ਲਾਹਾ ਹਾਸਲ ਕਰਨ ਲਈ ਰਾਸ਼ਨ ਅਤੇ ਰਾਹਤ ਕਾਰਜਾਂ ਦੀ ਵੰਡ ਕੀਤੀ ਜਾ ਰਹੀ ਹੈ, ਪਰ ਅਸਲ ਲੋੜਵੰਦ ਲੋਕਾਂ ਨੂੰ ਅਜੇ ਵੀ ਕੋਈ ਰਾਹਤ ਨਹੀਂ ਮਿਲ ਰਹੀ। ਉਨ੍ਹਾਂ ਕਿਹਾ ਕਿ ਸਿਆਸਤ ਤੋਂ 'ਤੇ ਉੱਠ ਕੇ ਸਾਨੂੰ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ।
ਦੱਸਣਯੋਗ ਹੈ ਕਿ ਪੰਜਾਬ 'ਚ ਹੁਣ ਤੱਕ ਕੋਰੋਨਾ ਵਾਇਰਸ ਦੇ 41 ਮਰੀਜ਼ ਸਾਹਮਣੇ ਆ ਚੁੱਕੇ ਹਨ। ਹਾਲਾਂਕਿ 4 ਲੋਕਾਂ ਦੀ ਵਾਇਰਸ ਕਾਰਨ ਮੌਤ ਹੋ ਗਈ ਹੈ। ਭਾਰਤ 'ਚ ਦੀ ਗੱਲ ਕਰੀਏ ਤਾਂ ਮਰੀਜ਼ਾਂ ਦਾ ਅੰਕੜਾ 1400 ਦੇ ਨੇੜੇ ਪਹੁੰਚ ਗਿਆ ਹੈ। ਜਦਕਿ ਮਰਨ ਵਾਲੀਆਂ ਦੀ ਗਿਣਤੀ 35 ਹੋ ਗਈ ਹੈ। ਇਥੇ ਰਾਹਤ ਦੀ ਗੱਲ ਇਹ ਹੈ ਕਿ 124 ਲੋਕ ਠੀਕ ਵੀ ਹੋਏ ਹਨ।