ਚੰਡੀਗੜ੍ਹ:ਆਮ ਆਦਮੀ ਪਾਰਟੀ ਨੇ ਪੰਜਾਬ ਅਤੇ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਹੈ, ਕਿ ਕੋਰੋਨਾ ਮਹਾਮਾਰੀ ਤੋਂ ਪਹਿਲਾਂ ਭਾਰਤ ਆਏ ਉਨ੍ਹਾਂ ਨਿਊਜ਼ੀਲੈਂਡ ਵੀਜ਼ਾ ਧਾਰਕਾਂ ਦਾ ਮਾਮਲਾ ਨਿਊਜ਼ੀਲੈਂਡ ਸਰਕਾਰ ਕੋਲ ਚੁੱਕਿਆ ਜਾਵੇ, ਜੋ 17 ਮਹੀਨਿਆਂ ਤੋਂ ਭਾਰਤ ਫਸੇ ਹੋਏ ਹਨ, ਕਿਉਂਕਿ ਨਿਊਜ਼ੀਲੈਂਡ ਸਰਕਾਰ ਨੇ 19 ਮਾਰਚ 2020 ਤੋਂ ਬਾਅਦ ਆਪਣੇ ਦੇਸ਼ ਦੀਆਂ ਸਰਹੱਦਾਂ ਬੰਦ ਕਰ ਦਿੱਤੀਆਂ ਸਨ। ਜਿਸ ਨਾਲ 500 ਤੋਂ ਵੱਧ ਭਾਰਤੀ ਨੌਜਵਾਨਾਂ ਦਾ ਆਰਥਿਕ ਅਤੇ ਸਮਾਜਿਕ ਤੌਰ ‘ਤੇ ਭਾਰੀ ਨੁਕਸਾਨ ਹੋ ਰਿਹਾ ਹੈ।
ਇਸ ਮੌਕੇ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਕਿਹਾ, ਕਿ ਪੰਜਾਬ ਸਰਕਾਰ 3 ਮਹੀਨਿਆਂ ਤੇ ਆਧਾਰਤ ਇੱਕ ਕਮੇਟੀ ਗਠਿਤ ਕਰੇ, ਜੋ ਕੇਂਦਰ ਸਰਕਾਰ ਕੋਲ ਇਸ ਮਾਮਲੇ ਦੀ ਪੈਰਵੀ ਕਰੇ। ਉਨ੍ਹਾਂ ਨੇ ਕਿਹਾ, ਕਿ ਜੇਕਰ ਇਨ੍ਹਾਂ ਨੌਜਵਾਨਾਂ ਨੂੰ ਸਮੇਂ ਸਿਰ ਨਿਊਜ਼ੀਲੈਂਡ ਨਹੀਂ ਭੇਜਿਆ ਗਿਆ, ਤਾਂ ਇਨ੍ਹਾਂ ਲਈ ਬਹੁਤ ਵੱਡੀਆਂ ਮੁਸ਼ਕਿਲਾਂ ਪੈਂਦਾ ਹੋ ਸਕਦੀਆ ਹਨ।
ਹਰਪਾਲ ਸਿੰਘ ਚੀਮਾ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਹੈ, ਕਿ ਉਹ ਉਸ ਮਾਮਲੇ ਦੇ ਹੱਲ ਲਈ ਦਿਲਚਸਪੀ ਦਿਖਾਉਣ। ਉਨ੍ਹਾਂ ਨੇ ਕਿਹਾ, ਕਿ ਜੇਕਰ ਪੰਜਾਬ ਅਤੇ ਭਾਰਤ ਸਰਕਾਰ ਸੰਜੀਦਾ ਹੁੰਦੀਆਂ, ਤਾਂ ਨੌਜਵਾਨੀ ਇੰਜ ਰੁਲਣ ਲਈ ਮਜ਼ਬੂਰ ਨਾ ਹੁੰਦੀ। ਉਨ੍ਹਾਂ ਨੇ ਕਿਹਾ, ਕਿ ਉਹ ਆਪਣੇ ਪੱਧਰ ‘ਤੇ ਇਸ ਮਾਮਲੇ ਨੂੰ ਭਾਰਤੀ ਵਿਦੇਸ਼ ਮੰਤਰਾਲੇ ਦੇ ਧਿਆਨ ਵਿੱਚ ਲਿਆਉਦਾ ਗਿਆ ਹੈ।
ਉੱਥੇ ਹੀ ਨਿਊਜ਼ੀਲੈਂਡ ਦੇ ਵੀਜ਼ਾ ਧਾਰਕ ਜਗਵਿੰਦਰ ਸਿੰਘ ਨੇ ਦੱਸਿਆ, ਕਿ ਨਿਊਜ਼ੀਲੈਂਡ ਸਰਕਾਰ ਨੇ ਭਾਰਤ ਤੋਂ ਜਾਣ ਵਾਲੀਆਂ ‘ਤੇ ਪਾਬੰਦੀ ਲਾਈ ਹੋਈ ਹੈ, ਜਦਕਿ ਨਿਊਜ਼ੀਲੈਂਡ ਸਰਕਾਰ ਵੱਲੋਂ ਭਾਰਤ ਦੇ ਖਿਡਾਰੀ, ਐਕਟਰ, ਗਾਇਕਾਂ ਨੂੰ ਦੇਸ਼ ਵਿੱਚ ਐਟਰੀ ਦਿੱਤੀ ਜਾ ਰਹੀ ਹੈ।